
ਕਰਮਜੀਤ ਅਨਮੋਲ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲੈ ਕੇ ਆ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜੋ ਕਿ ਉਨ੍ਹਾਂ ਦੇ ਨਵੇਂ ਗੀਤ ਦਾ ਵੀਡੀਓ ਹੈ । ‘ਮਾਂ ਦੀ ਰੋਟੀ’ ਨਾਂਅ ਦੇ ਟਾਈਟਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ‘ਚ ਮਾਂ ਅਤੇ ਪੁੱਤਰ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਾਂ ਆਪਣੇ ਪਿਆਰ ਅਤੇ ਮਮਤਾ ਦੇ ਨਾਲ ਰੋਗੀਆਂ ਨੂੰ ਵੀ ਠੀਕ ਕਰ ਦਿੰਦੀ ਹੈ । ਗੀਤ ਨੂੰ ਕਰਮਜੀਤ ਅਨਮੋਲ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਅਤੇ ਗੀਤ ਦੇ ਬੋਲ ਕੁਲਦੀਪ ਕੰਡਿਆਰਾ ਨੇ ਲਿਖੇ ਹਨ। ਇਹ ਗੀਤ ਸਰੋਤਿਆਂ ਨੂੰ ਵੀ ਪਸੰਦ ਆ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਲਗਾਤਾਰ ਇਸ ਗੀਤ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।ਇਸ ਗੀਤ ‘ਚ ਇੱਕ ਸੁਨੇਹਾ ਵੀ ਦਿੱਤਾ ਗਿਆ ਹੈ ਕਿ ਮਾਂ ਦਾ ਪਿਆਰ ਕਿਸੇ ਨੂੰ ਤੰਦੁਰਸਤ ਕਰ ਸਕਦਾ ਹੈ । https://www.instagram.com/p/CCSLXoXB_Cb/ ਕਿਉਂਕਿ ਉਸ ਵੱਲੋਂ ਬਣਾਈ ਗਈ ਰੋਟੀ ‘ਚ ਨਾਂ ਸਿਰਫ਼ ਉਸਦਾ ਪਿਆਰ ਹੁੰਦਾ ਹੈ, ਬਲਕਿ ਉਸ ਦੀਆਂ ਦੁਆਵਾਂ ਵੀ ਹੁੰਦੀਆਂ ਹਨ ਜੋ ਉਹ ਆਪਣੇ ਬੱਚਿਆਂ ਨੂੰ ਦਿੰਦੀ ਹੈ । ਕਰਮਜੀਤ ਅਨਮੋਲ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਸ਼ਹੀਦਾਂ ਨੂੰ ਸਮਰਪਿਤ ਇੱਕ ਗੀਤ ਕੱਢਿਆ ਸੀ । ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ ।