ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਖੂਬ ਪਸੰਦ ਆ ਰਿਹਾ ਹੈ ਹਰਭਜਨ ਮਾਨ ਦਾ ‘ਕਿੱਸਾ ਪੂਰਨ ਭਗਤ’

written by Rupinder Kaler | August 07, 2020

ਪੰਜਾਬੀ ਗਾਇਕ ਹਰਭਜਨ ਮਾਨ ਲਗਾਤਾਰ ਆਪਣੀ ਪਸੰਦ ਦੇ ਗੀਤ ਰਿਲੀਜ਼ ਕਰ ਰਹੇ ਹਨ । ਇਹਨਾਂ ਗੀਤਾਂ ਰਾਹੀਂ ਹਰਭਜਨ ਮਾਨ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਸਭ ਦੇ ਚਲਦੇ ਹਰਭਜਨ ਮਾਨ ਨੇ ਕਿੱਸਾ ਕਾਵਿ ਦਾ ਸਭ ਤੋਂ ਪ੍ਰਸਿੱਧ ਕਿੱਸਾ ‘ਕਿੱਸਾ ਪੂਰਨ ਭਗਤ’ ਰਿਲੀਜ਼ ਕੀਤਾ ਹੈ । ਇਸ ਗੀਤ ਨੂੰ ਰਿਲੀਜ਼ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਹੈ

https://www.instagram.com/p/CDk0CAMBBh2/?igshid=yjb9la0jd0ky

‘ਪੰਜਾਬ ਦੇ “ਲੋਕ ਕਿੱਸੇ” ਸਾਡੀ ਲੋਕ ਗਾਇਕੀ ਦਾ ਹਮੇਸ਼ਾ ਇਕ ਅਹਿਮ ਹਿੱਸਾ ਰਹੇ ਨੇ ਇਹਨਾਂ ਨੂੰ ਸੰਭਾਲਣਾ ਇਕ ਫਰਜ਼ ਸੀ ਅੱਗੋਂ ਹੁਣ ਤੁਹਾਡੇ ਹਵਾਲੇ,ਇਸ ਆਸ ਨਾਲ ਕੇ ਤੁਸੀਂ ਵੀ ਇਸਨੂੰ ਭਰਪੂਰ ਹੁੰਗਾਰਾ ਦਿਓਗੇ ????’ ਹਰਭਜਨ ਮਾਨ ਦੇ ਇਸ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੇ ਲਿਖੇ ਹਨ ਜਦੋਂ ਕਿ ਸੰਗੀਤ ਮਿਊਜ਼ਿਕ ਇਮਪਾਇਰ ਨੇ ਦਿੱਤਾ ਹੈ । ਗੀਤ ਦਾ ਵੀਡੀਓ ਸਟਾਲਿਨਵੀਰ ਨੇ ਬਣਾਇਆ ਹੈ ।

https://www.instagram.com/p/CDjFxt5BvEp/

0 Comments
0

You may also like