Advertisment

ਦਰਸ਼ਨ ਲੱਖੇਵਾਲ ਦਾ ਮਾਂ ਗੀਤ ਸੁਣਕੇ ਹਰ ਕੋਈ ਹੋ ਜਾਂਦਾ ਹੈ ਭਾਵੁਕ

author-image
By Rupinder Kaler
New Update
ਦਰਸ਼ਨ ਲੱਖੇਵਾਲ ਦਾ ਮਾਂ ਗੀਤ ਸੁਣਕੇ ਹਰ ਕੋਈ ਹੋ ਜਾਂਦਾ ਹੈ ਭਾਵੁਕ
Advertisment
ਦਰਸ਼ਨ ਲੱਖੇਵਾਲ ਵੱਲੋਂ ਕੁਝ ਦਿਨ ਪਹਿਲਾਂ ਰਿਲੀਜ਼ ਕੀਤਾ 'ਮਾਂ' ਗੀਤ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਰਾਹੀਂ ਦਰਸ਼ਨ ਲੱਖੇਵਾਲ ਨੇ ਮਾਂ ਦੇ ਪਿਆਰ ਨੂੰ ਲਫਜ਼ਾਂ ਵਿੱਚ ਬਿਆਨ ਕਰਨ ਦੀ ਕੋਸ਼ਿਸ ਕੀਤੀ ਹੈ, ਬਹੁਤ ਹੀ ਸਾਦੇ ਇਸ ਗਾਣੇ ਨੂੰ ਸੁਣਕੇ ਹਰ ਕੋਈ ਇਮੋਸ਼ਨਲ ਹੋ ਜਾਂਦਾ ਹੈ । https://www.instagram.com/p/BzCPI-VF6yF/ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਗਾਣੇ ਦੇ ਬੋਲ ਦਰਸ਼ਨ ਲੱਖੇਵਾਲ ਨੇ ਖੁਦ ਲਿਖੇ ਹਨ, ਗਾਣੇ ਦਾ ਮਿਊਜ਼ਿਕ ਵੀ ਦਰਸ਼ਨ ਲੱਖੇਵਾਲ ਨੇ ਤਿਆਰ ਕੀਤਾ ਹੈ । ਗਾਣੇ ਵਿੱਚ ਗਿਟਾਰ 'ਤੇ ਲੱਖੇਵਾਲ ਦਾ ਸਾਥ ਬੱਲੀ ਵਿਰਕ ਨੇ ਦਿੱਤਾ ਹੈ । ਗਾਣੇ ਦੀ ਵੀਡੀਓ ਦਿਲਜੋਤ ਗਰਚਾ ਨੇ ਤਿਆਰ ਕੀਤੀ ਹੈ । ਦਰਸ਼ਨ ਲੱਖੇਵਾਲ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਕਈ ਹਿੱਟ ਗਾਣੇ ਦਿੱਤੇ ਹਨ । https://www.instagram.com/p/ByvDyEVFFwH/ ਸੋਸ਼ਲ ਮੀਡੀਆ ਤੇ ਉਸ ਦੇ ਗਾਣੇ ਕਾਫੀ ਵਾਇਰਲ ਹੁੰਦੇ ਹਨ । ਇੱਥੇ ਤਹਾਨੂੰ ਦੱਸ ਦਿੰਦੇ ਹਾਂ ਕਿ ਦਰਸ਼ਨ ਲੱਖੇਵਾਲ ਨੂੰ ਸੋਸ਼ਲ ਮੀਡੀਆ ਹੀ ਅੱਗੇ ਲੈ ਕੇ ਆਇਆ ਸੀ । https://www.youtube.com/watch?time_continue=25&v=s7SSyO3m5x4 ਦਰਸ਼ਨ ਲੱਖੇਵਾਲ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਦੋਂ ਇਹ ਵੀਡੀਓ ਗਾਇਕ ਬੱਬੂ ਮਾਨ ਨੇ ਦੇਖੀ ਤਾਂ ਉਹ ਦਰਸ਼ਨ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਅੱਗੇ ਲੈ ਕੇ ਆਏ । ਬੱਬੂ ਮਾਨ ਨੇ ਹੀ ਦਰਸ਼ਨ ਲੱਖੇਵਾਲ ਦਾ ਪਹਿਲਾ ਗਾਣਾ ਕੀਤਾ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment