Advertisment

ਮਾਂ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ਹੈ ਹਰਭਜਨ ਮਾਨ ਦਾ ਨਵਾਂ ਗਾਣਾ ‘ਮਾਂ ਸੁਰਗਾਂ ਦਾ ਸਿਰਨਾਵਾਂ’

author-image
By Rupinder Kaler
New Update
ਮਾਂ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ਹੈ ਹਰਭਜਨ ਮਾਨ ਦਾ ਨਵਾਂ ਗਾਣਾ ‘ਮਾਂ ਸੁਰਗਾਂ ਦਾ ਸਿਰਨਾਵਾਂ’
Advertisment
ਹਰਭਜਨ ਮਾਨ ਆਪਣੇ ਪ੍ਰਸ਼ੰਸਕਾਂ ਲਈ ਇੱਕ ਤੋਂ ਬਾਅਦ ਇੱਕ ਗਾਣੇ ਲੈ ਕੇ ਆ ਰਹੇ ਹਨ । ਉਹਨਾਂ ਦਾ ਨਵਾਂ ਗਾਣਾ ‘ਮਾਂ ਸੁਰਗਾਂ ਦਾ ਸਿਰਨਾਵਾਂ’ ਰਿਲੀਜ਼ ਹੋ ਗਿਆ ਹੈ । ਇਸ ਗੀਤ ਦੇ ਬੋਲ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ, ਤੇ ਸਟਾਲਿਨ ਵੀਰ ਨੇ ਵੀਡੀਓ ’ਤੇ ਕੰਮ ਕੀਤਾ ਹੈ । ਇਸ ਗੀਤ ਨੂੰ ਰਿਲੀਜ਼ ਕਰਦੇ ਹੋਏ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ । https://www.instagram.com/p/CCFl_ugh8-s/ ਉਹਨਾਂ ਨੇ ਗਾਣੇ ਦੀ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ ‘ਮੇਰਾ ਇਹ ਗੀਤ ਉਨ੍ਹਾਂ ਅਣਗਿਣਤ ਮਾਂਵਾਂ ਲਈ ਹੈ, ਜੋ ਮੈਨੂੰ ਹਰ ਪਲ ਅਣਗਿਣਤ ਦੁਆਵਾਂ ਦਿੰਦੀਆਂ ਰਹਿੰਦੀਆਂ ਹਨ। ਤੁਹਾਡੀਆਂ ਸਭ ਦੀਆਂ ਮਾਂਵਾਂ ਦੀਆਂ ਲੰਮੀਆਂ ਉਮਰਾਂ ਲਈ ਮੈਂ ਦੁਆ ਕਰਦਾ ਹਾਂ।-ਹਰਭਜਨ ਮਾਨ’ । ਗਾਇਕ ਹਰਭਜਨ ਮਾਨ ਦਾ ਇਹ ਗਾਣਾ ਬਹੁਤ ਭਾਵੁਕ ਹੈ । https://www.instagram.com/p/CCczR8dB4Xr/ ਇਸ ਗੀਤ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਪੰਜਾਬੀ ਫ਼ਿਲਮ ਪੀ ਆਰ ਵਿੱਚ ਨਜ਼ਰ ਆਉਣ ਵਾਲੇ ਹਨ । https://www.instagram.com/p/CCDD5w8hJk6/
Advertisment

Stay updated with the latest news headlines.

Follow us:
Advertisment
Advertisment
Latest Stories
Advertisment