Advertisment

ਮਾਂ-ਧੀ ਦੇ ਰਿਸ਼ਤੇ ਲਈ ਸਮਰਪਿਤ ਦਾਣਾ ਪਾਣੀ ਦਾ ਗੀਤ "ਮਾਂਵਾ"

author-image
By Gourav Kochhar
New Update
ਮਾਂ-ਧੀ ਦੇ ਰਿਸ਼ਤੇ ਲਈ ਸਮਰਪਿਤ ਦਾਣਾ ਪਾਣੀ ਦਾ ਗੀਤ "ਮਾਂਵਾ"
Advertisment

ਹਾਲ ਹੀ ਵਿੱਚ ਕਈ ਪੰਜਾਬੀ ਫਿਲਮਾਂ ਨੇ ਪੀਰੀਅਡ-ਡਰਾਮਾ ਸ਼ੈਲੀ ਨਾਲ ਪ੍ਰਯੋਗ ਕੀਤਾ ਹੈ ਅਤੇ ਵੱਡੀ ਸਕਰੀਨ 'ਤੇ ਲੰਬੇ ਭੁਲੇਖੇ, ਪਿੰਡ ਦੇ ਸੱਭਿਆਚਾਰ ਨੂੰ ਦਿਖਾਇਆ ਹੈ | ਤਰਨਵੀਰ ਸਿੰਘ ਜਗਪਾਲ ਦੀ ਫਿਲਮ "ਦਾਣਾ ਪਾਣੀ" ਪੇਂਡੂ ਪੰਜਾਬ ਤੇ ਅਧਾਰਿਤ ਇਕ ਕਹਾਣੀ ਹੈ | ਫਿਲਮ ਦਾਣਾ ਪਾਣੀ Daana Paani ੪ ਮਈ ਨੂੰ ਰਿਲੀਜ਼ ਹੋਵੇਗੀ |

Advertisment

ਫਿਲਮ ਦੇ ਟ੍ਰੇਲਰ ਲਈ ਸ਼ਾਨਦਾਰ ਪ੍ਰਤੀਕਰਮ ਪ੍ਰਾਪਤ ਕਰਨ ਤੋਂ ਬਾਅਦ, ਜਿਮੀ ਸ਼ਿਰਗਿਲ ਅਤੇ ਸਿਮੀ ਚਾਹਲ ਦੀ ਫਿਲਮ ਦਾਣਾ ਪਾਣੀ Daana Paani ਦੇ ਨਿਰਮਾਤਾਵਾਂ ਨੇ ਫਿਲਮ ਦੇ ਪਹਿਲੇ ਗੀਤ ਨੂੰ ਰਿਲੀਜ਼ ਕਰ ਦਿੱਤਾ ਹੈ | ਮਾਂਵਾ, ਇਹ ਟਰੈਕ ਫਿਲਮ ਦੇ ਤੱਤ ਨਾਲ ਜੁੜਿਆ ਹੈ ਤੇ ਤੁਹਾਨੂੰ 1962 ਦੇ ਪੰਜਾਬ ਵੱਲ ਵਾਪਸ ਲੈ ਜਾਂਦਾ ਹੈ | ਸੰਨ 60 ਦੇ ਲੋਕ ਸੰਗੀਤ ਤੋਂ ਪ੍ਰੇਰਿਤ, ਮਾਂਵਾ ਸਨੇਹ ਅਤੇ ਜੋਸ਼ ਨਾਲ ਭਰਪੂਰ ਗਾਣਾ ਹੈ |

  harbhajan mann - maavan

ਦਸ ਦੇਈਏ ਕਿ ਗਾਣਾ ਕਲ ਰਿਲੀਜ਼ ਹੋ ਚੁਕਿਆ ਹੈ ਤੇ ਇਸਨੂੰ ਸਰੋਤਿਆਂ ਵੱਲੋ ਬੇਹੱਦ ਵਧੀਆ ਹੁੰਗਾਰਾ ਮਿਲ ਰਿਹਾ ਹੈ | ਇਹ ਗੀਤ ਮਾਂ-ਧੀ ਦੇ ਰਿਸ਼ਤੇ ਨੂੰ ਬਿਆਨ ਕਰਦਾ ਹੈ | ਗੀਤ ਹਰ ਵਰਗ ਦੇ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ |

Advertisment

ਗਾਣੇ ਨੂੰ ਗਾਇਆ ਹੈ ਬੁਲੰਦ ਆਵਾਜ਼ ਦੇ ਮਾਲਕ ਹਰਭਜਨ ਮਾਨ Harbhajan Mann ਨੇ | ਗਾਇਕ ਤੇ ਅਭਿਨੇਤਾ ਹਰਭਜਨ ਮਾਨ ਨੇ ਮੀਡਿਆ ਤੋਂ ਗੱਲ ਕਰਦੇ ਹੋਏ ਕਿਹਾ ਕਿ ਉਹ ਸਿਰਫ਼ ਉਹ ਹੀ ਗੀਤ ਗਾਉਂਦੇ ਨੇ ਜਿਹੜੇ ਸਰੋਤਿਆਂ ਤੇ ਸਕਾਰਾਤਮਕ ਅਸਰ ਛੱਡਣ | ਗੀਤ ਵਿਚ ਮਾਂ ਅਤੇ ਧੀ ਦੇ ਰਿਸ਼ਤੇ ਦੀ ਵਿਆਖਿਆ ਕੀਤੀ ਗਈ ਹੈ | ਨਾਲ ਹੀ ਉਨ੍ਹਾਂ ਨੇ ਦਸਿਆ ਕਿ ਗੀਤ "ਮਾਂਵਾ" ਉਨ੍ਹਾਂ ਦੇ ਗਾਏ ਸਭ ਤੋਂ ਮਨਪਸੰਦ ਟਰੈਕਾਂ ਵਿਚੋਂ ਇਕ ਹੈ |

harbhajan mann - maavan

"I have always tried to stay loyal to my mother tongue and culture. I sing only those songs which I feel leave a positive impact on the listeners. When Maavan was given to me, I could not refuse to give vocals to the words that were so heartfelt. Added to the fact that the song has folky beats, it portrays the pure yet sorrowful relationship between a mother and daughter. Maavan is probably one of the most favorite tracks of mine I have ever sung."

Advertisment

ਮਾਂਵਾ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਵਾਲੇ ਜੈਦੇਵ ਕੁਮਾਰ ਜੀ ਨੇ | ਗੀਤ ਨੂੰ ਲਿਖਿਆ ਹੈ ਵੀਤ ਬਲਜੀਤ ਨੇ |

harbhajan mann - maavan

ਫਿਲਮ ਦਾਣਾ ਪਾਣੀ Daana Paani ਤਰਨਵੀਰ ਸਿੰਘ ਜਗਪਾਲ ਦੁਆਰਾ ਨਿਰਦੇਸਿਤ ਕੀਤੀ ਗਈ ਹੈ ਅਤੇ ਇਸਦੀ ਕਹਾਣੀ ਅਤੇ ਸਕ੍ਰੀਨਪਲੇ ਜਸ ਗਰੇਵਾਲ ਦੁਆਰਾ ਲਿੱਖੀ ਗਈ ਹੈ | ਫਿਲਮ ਦਾ ਨਿਰਮਾਣ ਨੈਨੋਕੇ ਸਟੂਡੀਓ ਅਤੇ ਜੀ. ਕੇ. ਮਨੋਰੰਜਨ ਦੁਆਰਾ ਕੈਮ ਆਰਟ ਫਿਲਮਸ ਅਤੇ ਤਰਨ ਜਗਪਾਲ ਫਿਲਮਸ ਦੇ ਸਹਿਯੋਗ ਨਾਲ ਕੀਤਾ ਗਿਆ ਹੈ | ਦਾਣਾ ਪਾਣੀ ਦੇ ਡਾਇਰੈਕਟਰ, ਤਰਨਵੀਰ ਸਿੰਘ ਜਗਪਾਲ ਨੇ ਕਿਹਾ ਕਿ ਆਪਣੇ ਬੱਚਿਆਂ ਨਾਲ ਮਾਤਾ ਦਾ ਸੰਬੰਧ ਸਭ ਤੋਂ ਬੇ ਸ਼ਰਤ ਅਤੇ ਪਵਿੱਤਰ ਹੈ ਜਿਸ ਪ੍ਰੇਮ ਨੂੰ ਤੁਸੀਂ ਕਦੇ ਕਿਥੇ ਹੋਰ ਨੀਂ ਲੱਭ ਸਕੋਗੇ | ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੀਤ ਮਾਂਵਾ, ਹਰ ਮਾਂ ਅਤੇ ਧੀ ਲਈ ਸਮਰਪਿਤ ਹੈ |

Advertisment

"While making a period drama, you have to pay attention to the colors and dynamics of the time it is based on. However, emotions are something you cannot play around with. The relation of a mother with her children is one of the most unconditional and pious love you’ll ever find. Maavan is our tribute to every mother and daughter."

ਹੁਣ ਦੇਖਣਾ ਇਹ ਹੈ ਕਿ ਗਾਣੇ ਦੀ ਤਰਾਂ ਫਿਲਮ ਦਰਸ਼ਕਾਂ ਦੇ ਦਿਲਾਂ ਤੇ ਕਿੰਨ੍ਹਾ ਕੁ ਰਾਜ ਕਰਦੀ ਹੈ |

harbhajan mann - maavan
Advertisment

Stay updated with the latest news headlines.

Follow us:
Advertisment
Advertisment
Latest Stories
Advertisment