Advertisment

ਕ੍ਰਿਕੇਟਰ ਬਣਨਾ ਚਾਹੁੰਦਾ ਸੀ ਮੈਕ ਮੋਹਨ ਪਰ ਇੱਕ ਘਟਨਾ ਨੇ ਬਦਲ ਦਿੱਤੀ ਜ਼ਿੰਦਗੀ, ਰਵੀਨਾ ਟੰਡਨ ਨਾਲ ਹੈ ਮੈਕ ਦਾ ਇਹ ਖ਼ਾਸ ਰਿਸ਼ਤਾ

author-image
By Rupinder Kaler
New Update
ਕ੍ਰਿਕੇਟਰ ਬਣਨਾ ਚਾਹੁੰਦਾ ਸੀ ਮੈਕ ਮੋਹਨ ਪਰ ਇੱਕ ਘਟਨਾ ਨੇ ਬਦਲ ਦਿੱਤੀ ਜ਼ਿੰਦਗੀ, ਰਵੀਨਾ ਟੰਡਨ ਨਾਲ ਹੈ ਮੈਕ ਦਾ ਇਹ ਖ਼ਾਸ ਰਿਸ਼ਤਾ
Advertisment
ਫ਼ਿਲਮ ਸ਼ੋਅਲੇ ਵਿੱਚ ਸਾਂਭਾ ਦਾ ਕਿਰਦਾਰ ਨਿਭਾਉਣ ਵਾਲੇ ਮੈਕ ਮੋਹਨ ਦਾ ਜਨਮ 24 ਅਪ੍ਰੈਲ 1938 ਨੂੰ ਕਰਾਚੀ ਵਿੱਚ ਹੋਇਆ ਸੀ ਤੇ ਇੱਕ ਬਿਮਾਰੀ ਤੋਂ ਬਾਅਦ 10 ਮਈ 2010 ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ । ਉਹ ਰਿਸ਼ਤੇ ਵਿੱਚ ਰਵੀਨਾ ਟੰਡਨ ਦਾ ਮਾਮਾ ਸੀ, ਇਸ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ । ਮੈਕ ਮੋਹਨ ਦੇ ਪਿਤਾ ਭਾਰਤ ਵਿੱਚ ਬਰਤਾਨੀਆਂ ਫੌਜ ਵਿੱਚ ਕਰਨਲ ਸਨ ਤੇ ਸਾਲ 1940 ਵਿੱਚ ਉਹਨਾਂ ਦੇ ਪਿਤਾ ਦਾ ਕਰਾਚੀ ਵਿੱਚ ਟਰਾਂਸਫਰ ਹੋ ਗਿਆ ਸੀ ।   ਉਹਨਾਂ ਨੇ ਆਪਣੀ ਪੜ੍ਹਾਈ ਲਖਨਊ ਵਿੱਚ ਕੀਤੀ ਸੀ ਤੇ ਉਹਨਾਂ ਨੂੰ ਬਚਪਨ ਤੋਂ ਹੀ ਕ੍ਰਿਕੇਟ ਖੇਡਣ ਦਾ ਸੌਂਕ ਸੀ । ਕ੍ਰਿਕੇਟ ਦੀ ਟ੍ਰੇਨਿੰਗ ਲੈਣ ਲਈ ਉਹ ਮੁੰਬਈ ਆ ਗਏ, ਜਦੋਂ ਉਹਨਾਂ ਨੇ ਥਿਏਟਰ ਦੇਖਿਆ ਤਾਂ ਉਹਨਾਂ ਨੂੰ ਅਦਾਕਾਰੀ ਵਿੱਚ ਰੂਚੀ ਹੋ ਗਈ । ਮਸ਼ਹੂਰ ਗੀਤਕਾਰ ਦੀ ਪਤਨੀ ਸ਼ੌਕਤ ਕੈਫੀ ਨੂੰ ਇੱਕ ਨਾਟਕ ਲਈ ਪਤਲੇ ਮੁੰਡੇ ਦੀ ਜ਼ਰੂਰਤ ਸੀ ਤੇ ਮੈਕ ਦੇ ਦੋਸਤ ਨੇ ਉਸ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਪੈਸੇ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਹ ਕਿਰਦਾਰ ਨਿਭਾਉਣ ਲਈ ਹਾਂ ਕਰ ਦਿੱਤੀ । publive-image ਇਸ ਤਰ੍ਹਾਂ ਮੈਕ ਦੀ ਅਦਾਕਾਰੀ ਦਾ ਕਰੀਅਰ ਸ਼ੁਰੂ ਹੋ ਗਿਆ । 1964 ਵਿੱਚ ਮੈਕ ਨੇ ਹਕੀਕਤ ਫ਼ਿਲਮ ਨਾਲ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕੀਤਾ । 46 ਸਾਲ ਦੇ ਕਰੀਅਰ ਵਿੱਚ ਉਹਨਾਂ ਨੇ ਲੱਗਪਗ 175 ਫ਼ਿਲਮਾਂ ਵਿੱਚ ਕੰਮ ਕੀਤਾ, ਪਰ ਉਹਨਾਂ ਦਾ ‘ਸ਼ੋਅਲੇ’ ਫ਼ਿਲਮ ਦਾ ਕਿਰਦਾਰ ਸਾਂਭਾ ਸਭ ਤੋਂ ਜ਼ਿਆਦਾ ਮਸ਼ਹੂਰ ਹੋਇਆ । ਮੈਕ ਮੋਹਨ ਦੇ ਫੇਫੜਿਆਂ ਵਿੱਚ ਟਿਊਮਰ ਸੀ ਜਿਸ ਕਰਕੇ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਸੀ, ਇਹ ਹੀ ਉਹਨਾਂ ਦੀ ਮੌਤ ਦਾ ਕਾਰਨ ਬਣਿਆ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment