Advertisment

ਬਾਲੀਵੁੱਡ ਦੀ ਦੂਜੀ ਮਧੂਬਾਲਾ ਕਹਿੰਦੇ ਸੀ ਜੈਸਮੀਨ ਨੂੰ, ਇਸ ਵਜ੍ਹਾ ਕਰਕੇ ਅਚਾਨਕ ਹੋ ਗਈ ਬਾਲੀਵੁੱਡ ‘ਚੋਂ ਗਾਇਬ

author-image
By Rupinder Kaler
New Update
ਬਾਲੀਵੁੱਡ ਦੀ ਦੂਜੀ ਮਧੂਬਾਲਾ ਕਹਿੰਦੇ ਸੀ ਜੈਸਮੀਨ ਨੂੰ, ਇਸ ਵਜ੍ਹਾ ਕਰਕੇ ਅਚਾਨਕ ਹੋ ਗਈ ਬਾਲੀਵੁੱਡ ‘ਚੋਂ ਗਾਇਬ
Advertisment
ਫ਼ਿਲਮ ਵਿਰਾਨਾ ਦੀ ਖੂਬਸੁਰਤ ਅਦਾਕਾਰਾ ਜੈਸਮੀਨ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ । ਜੈਸਮੀਨ ਨੂੰ ਲੋਕ ਮਧੂਬਾਲਾ ਦੀ ਕਾਰਬਨ ਕਾਪੀ ਕਹਿੰਦੇ ਸਨ । 90 ਦੇ ਦਹਾਕੇ ਵਿੱਚ ਆਈ ਫ਼ਿਲਮ ਵਿਰਾਨਾ ਤੋਂ ਬਾਅਦ ਹਰ ਕੋਈ ਜੈਸਮੀਨ ਦਾ ਦੀਵਾਨਾ ਹੋ ਗਿਆ ਸੀ । ਪਰ ਜੈਸਮੀਨ ਆਪਣੇ ਇਹਨਾਂ ਦੀਵਾਨਿਆਂ ਤੋਂ ਡਰ ਗਈ ਸੀ ।ਵੀਰਾਨਾ ਉਸ ਸਮੇਂ ਦੀ ਸਭ ਤੋਂ ਹਿੱਟ ਡਰਾਵਨੀ ਫ਼ਿਲਮ ਸੀ । ਇਸ ਫ਼ਿਲਮ ਨਾਲ ਜੈਸਮੀਨ ਨੂੰ ਬਹੁਤ ਪਾਪੂਲੈਰਿਟੀ ਮਿਲੀ । publive-image ਫ਼ਿਲਮ ਵਿੱਚ ਜੈਸਮੀਨ ਨੇ ਬਹੁਤ ਬੋਲਡ ਸੀਨ ਦਿੱਤੇ ਸਨ ਜਿਸ ਕਰਕੇ ਉਹ ਬਾਲੀਵੁੱਡ ਦੀਆਂ ਟਾਪ ਦੀਆਂ ਹੀਰੋਇਨਾਂ ਵਿੱਚ ਸ਼ਾਮਿਲ ਹੋ ਗਈ ਸੀ । ਵੀਰਾਨਾ ਤੋਂ ਬਾਅਦ ਜੈਸਮੀਨ ਨੇ ਕਈ ਡਰਾਵਨੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚ ਬੰਦ ਦਰਵਾਜਾ, ਡਾਕ ਬੰਗਲਾ ਤੇ ਪੁਰਾਣੀ ਹਵੇਲੀ ਸ਼ਾਮਿਲ ਹਨ ।ਪਰ ਇਸ ਸਭ ਦੇ ਬਾਵਜੂਦ ਜੈਸਮੀਨ ਬਾਲੀਵੁੱਡ ਵਿੱਚੋਂ ਅਚਾਨਕ ਗਾਇਬ ਹੋ ਗਈ ਤੇ ਅੱਜ ਉਹ ਜਿਊਂਦੀ ਹੈ ਜਾਂ ਨਹੀਂ ਕਿਸੇ ਨੂੰ ਕੁਝ ਪਤਾ ਨਹੀਂ । publive-image ਕਹਿੰਦੇ ਹਨ ਕਿ ਅੰਡਰਵਰਲਡ ਦਾ ਇੱਕ ਡਾਨ ਜੈਸਮੀਨ ਦੀ ਖੂਬਸੁਰਤੀ ਦਾ ਦੀਵਾਨਾ ਹੋ ਗਿਆ ਸੀ ਤੇ ਉਹ ਜੈਸਮੀਨ ਨਾਲ ਸਬੰਧ ਬਨਾਉਣਾ ਚਾਹੁੰਦਾ ਸੀ । ਇਸ ਕਰਕੇ ਜੈਸਮੀਨ ਬਹੁਤ ਪਰੇਸ਼ਾਨ ਰਹਿਣ ਲੱਗ ਗਈ ਸੀ ਤੇ ਇੱਕ ਦਿਨ ਉਸ ਨੇ ਦੇਸ਼ ਛੱਡ ਦਿੱਤਾ । ਕਈ ਸਾਲ ਬੀਤ ਗਏ ਹਨ ਪਰ ਕਿਸੇ ਨੂੰ ਕੁਝ ਪਤਾ ਨਹੀਂ ਕਿ ਜੈਸਮੀਨ ਕਿੱਥੇ ਹੈ ਅਤੇ ਕਿਸ ਹਾਲਤ ‘ਚ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment