Advertisment

ਮਧੂ ਬਾਲਾ ਵਾਂਗ ਦਿਖਾਈ ਦੇਣ ਵਾਲੀ ਇਸ ਹੀਰੋਇਨ ਨੇ ਦਿੱਤੀਆਂ ਸਨ ਕਈ ਹਿੱਟ ਫ਼ਿਲਮ, ਪਰ ਇਸ ਡਰ ਤੋਂ ਦੁਨੀਆ ਤੋਂ ਹੋ ਗਈ ਗਾਇਬ

author-image
By Rupinder Kaler
New Update
ਮਧੂ ਬਾਲਾ ਵਾਂਗ ਦਿਖਾਈ ਦੇਣ ਵਾਲੀ ਇਸ ਹੀਰੋਇਨ ਨੇ ਦਿੱਤੀਆਂ ਸਨ ਕਈ ਹਿੱਟ ਫ਼ਿਲਮ, ਪਰ ਇਸ ਡਰ ਤੋਂ ਦੁਨੀਆ ਤੋਂ ਹੋ ਗਈ ਗਾਇਬ
Advertisment
ਮਧੂ ਬਾਲਾ ਬਾਲੀਵੁੱਡ ਦੀ ਸਭ ਤੋਂ ਖੂਬਸੁਰਤ ਅਦਾਕਾਰਾ ਕਹਾਉੇਂਦੀ ਸੀ । ਪਰ ਇਸ ਆਰਟੀਕਲ ਵਿੱਚ ਅਸੀਂ ਉਹਨਾਂ ਵਰਗੀ ਦਿਖਾਈ ਦੇਣ ਵਾਲੀ ਅਦਾਕਾਰਾ ਦੀ ਗੱਲ ਕਰਾਂਗੇ । ਫ਼ਿਲਮ ਵਿਰਾਨਾ ਦੀ ਖੂਬਸੁਰਤ ਅਦਾਕਾਰਾ ਜੈਸਮੀਨ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ । ਜੈਸਮੀਨ ਨੂੰ ਲੋਕ ਮਧੂਬਾਲਾ ਦੀ ਕਾਰਬਨ ਕਾਪੀ ਕਹਿੰਦੇ ਸਨ । 90 ਦੇ ਦਹਾਕੇ ਵਿੱਚ ਆਈ ਫ਼ਿਲਮ ਵਿਰਾਨਾ ਤੋਂ ਬਾਅਦ ਹਰ ਕੋਈ ਜੈਸਮੀਨ ਦਾ ਦੀਵਾਨਾ ਹੋ ਗਿਆ ਸੀ । ਪਰ ਜੈਸਮੀਨ ਆਪਣੇ ਇਹਨਾਂ ਦੀਵਾਨਿਆਂ ਤੋਂ ਡਰ ਗਈ ਸੀ । publive-image ਵੀਰਾਨਾ ਉਸ ਸਮੇਂ ਦੀ ਸਭ ਤੋਂ ਹਿੱਟ ਡਰਾਵਨੀ ਫ਼ਿਲਮ ਸੀ । ਇਸ ਫ਼ਿਲਮ ਨਾਲ ਜੈਸਮੀਨ ਨੂੰ ਬਹੁਤ ਪਾਪੂਲੈਰਿਟੀ ਮਿਲੀ । ਫ਼ਿਲਮ ਵਿੱਚ ਜੈਸਮੀਨ ਨੇ ਬਹੁਤ ਬੋਲਡ ਸੀਨ ਦਿੱਤੇ ਸਨ ਜਿਸ ਕਰਕੇ ਉਹ ਬਾਲੀਵੁੱਡ ਦੀਆਂ ਟਾਪ ਦੀਆਂ ਹੀਰੋਇਨਾਂ ਵਿੱਚ ਸ਼ਾਮਿਲ ਹੋ ਗਈ ਸੀ । ਵੀਰਾਨਾ ਤੋਂ ਬਾਅਦ ਜੈਸਮੀਨ ਨੇ ਕਈ ਡਰਾਵਨੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚ ਬੰਦ ਦਰਵਾਜਾ, ਡਾਕ ਬੰਗਲਾ ਤੇ ਪੁਰਾਣੀ ਹਵੇਲੀ ਸ਼ਾਮਿਲ ਹਨ । publive-image ਪਰ ਇਸ ਸਭ ਦੇ ਬਾਵਜੂਦ ਜੈਸਮੀਨ ਬਾਲੀਵੁੱਡ ਵਿੱਚੋਂ ਅਚਾਨਕ ਗਾਇਬ ਹੋ ਗਈ ਤੇ ਅੱਜ ਉਹ ਜਿਊਂਦੀ ਹੈ ਜਾਂ ਨਹੀਂ ਕਿਸੇ ਨੂੰ ਕੁਝ ਪਤਾ ਨਹੀਂ । ਕਹਿੰਦੇ ਹਨ ਕਿ ਅੰਡਰਵਰਲਡ ਦਾ ਇੱਕ ਡਾਨ ਜੈਸਮੀਨ ਦੀ ਖੂਬਸੁਰਤੀ ਦਾ ਦੀਵਾਨਾ ਹੋ ਗਿਆ ਸੀ ਤੇ ਉਹ ਜੈਸਮੀਨ ਨਾਲ ਸਬੰਧ ਬਨਾਉਣਾ ਚਾਹੁੰਦਾ ਸੀ । publive-image ਇਸ ਕਰਕੇ ਜੈਸਮੀਨ ਬਹੁਤ ਪਰੇਸ਼ਾਨ ਰਹਿਣ ਲੱਗ ਗਈ ਸੀ ਤੇ ਇੱਕ ਦਿਨ ਉਸ ਨੇ ਦੇਸ਼ ਛੱਡ ਦਿੱਤਾ । ਕਈ ਸਾਲ ਬੀਤ ਗਏ ਹਨ ਪਰ ਕਿਸੇ ਨੂੰ ਕੁਝ ਪਤਾ ਨਹੀਂ ਕਿ ਜੈਸਮੀਨ ਕਿੱਥੇ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment