ਇੱਕ ਮਸ਼ਹੂਰ ਡਾਇਰੈਕਟਰ ਨੇ ਸੰਜੇ ਦੱਤ ਤੇ ਮਾਧੁਰੀ ਦੇ ਰਿਸ਼ਤੇ ਨੂੰ ਲੈ ਕੇ ਕੀਤਾ ਸੀ ਵੱਡਾ ਖੁਲਾਸਾ, ਕਿਹਾ ਸੀ ਸੰਜੇ ਕਦੇ ਵੀ ਮਾਧੁਰੀ ਦੇ ਨਾਲ ਵਿਆਹ ਨਹੀਂ ਕਰਵਾਏਗਾ

Written by  Rupinder Kaler   |  April 22nd 2019 10:33 AM  |  Updated: May 15th 2019 10:05 AM

ਇੱਕ ਮਸ਼ਹੂਰ ਡਾਇਰੈਕਟਰ ਨੇ ਸੰਜੇ ਦੱਤ ਤੇ ਮਾਧੁਰੀ ਦੇ ਰਿਸ਼ਤੇ ਨੂੰ ਲੈ ਕੇ ਕੀਤਾ ਸੀ ਵੱਡਾ ਖੁਲਾਸਾ, ਕਿਹਾ ਸੀ ਸੰਜੇ ਕਦੇ ਵੀ ਮਾਧੁਰੀ ਦੇ ਨਾਲ ਵਿਆਹ ਨਹੀਂ ਕਰਵਾਏਗਾ

ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ 21 ਸਾਲ ਬਾਅਦ ਫ਼ਿਲਮ ਕਲੰਕ ਵਿੱਚ ਇੱਕਠੇ ਦਿਖਾਈ ਦਿੱਤੇ ਹਨ । 90 ਦੇ ਦਹਾਕੇ ਵਿੱਚ ਸੰਜੇ ਤੇ ਮਾਧੁਰੀ ਦੀ ਜੋੜੀ ਸੁਪਰਹਿੱਟ ਸੀ । ਫ਼ਿਲਮਾਂ ਵਿੱਚ ਕੰਮ ਕਰਦੇ ਹੋਏ ਦੋਵਾਂ ਦੇ ਅਫੇਅਰ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ । ਭਾਵੇਂ ਮਾਧੁਰੀ ਤੇ ਸੰਜੇ ਨੇ ਕਦੇ ਵੀ ਨਹੀਂ ਸੀ ਕਬੂਲ ਕੀਤਾ ਕਿ ਉਹਨਾਂ ਵਿੱਚ ਕੁਝ ਚੱਲ ਰਿਹਾ ਹੈ ਪਰ ਸਭ ਨੂੰ ਇਸ ਜੋੜੀ ਦੀ ਹਰ ਖ਼ਬਰ ਰਹਿੰਦੀ ਸੀ ।

Madhuri Dixit and Sanjay Dutt Madhuri Dixit and Sanjay Dutt

ਮਾਧੁਰੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ 'ਸੰਜੇ ਦੱਤ ਉਹਨਾਂ ਦੇ ਸਭ ਤੋਂ ਵਧੀਆ ਫ਼ਿਲਮ ਪਾਟਨਰ ਹਨ ।' ਉਹ ਹੀ ਇੱਕ ਅਜਿਹੇ ਇਨਸਾਨ ਹਨ ਜਿਹੜੇ ਉਹਨਾਂ ਨੂੰ ਪੂਰੀ ਦਿਹਾੜੀ ਹਸਾ ਸਕਦੇ ਹਨ । ਯਾਸੀਰ ਉਸਮਾਨ ਦੀ ਕਿਤਾਬ ਮੁਤਾਬਿਕ ਸੰਜੇ ਤੇ ਮਾਧੁਰੀ ਦੀ ਫ਼ਿਲਮ ਦੇ ਇੱਕ ਡਾਇਰੈਕਟਰ ਨੇ ਕਿਹਾ ਸੀ ,ਸੰਜੇ ਹਮੇਸ਼ਾ ਮਾਧੁਰੀ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਸਨ ਤੇ ਉਸ ਦੇ ਕੰਨਾਂ ਵਿੱਚ ਆਈ ਲਵ ਯੂ ਬੋਲਦੇ ਸਨ ।

Madhuri Dixit and Sanjay Dutt Madhuri Dixit and Sanjay Dutt

ਜਦੋਂ 1993  ਵਿੱਚ ਸੰਜੇ ਜੇਲ੍ਹ ਵਿੱਚੋਂ ਬਾਹਰ ਆਏ ਸਨ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਉਹਨਾਂ ਤੇ ਮਾਧੁਰੀ ਦੇ ਵਿਚਕਾਰ ਕੋਈ ਅਫੇਅਰ ਨਹੀਂ ਸੀ । ਸੰਜੇ ਨੇ ਕਿਹਾ ਸੀ ਕਿ ਉਹ ਮਾਧੁਰੀ ਤੋਂ ਮੁਆਫ਼ੀ ਮੰਗਣਗੇ ਕਿ ਉਸ ਦਾ ਨਾਂਅ ਮਾਧੁਰੀ ਦੇ ਨਾਲ ਜੁੜਿਆ । ਇਹ ਖ਼ਬਰ ਫ਼ਿਲਮ ਸਾਜਨ ਦੇ ਸਮਂੇ ਸਾਹਮਣੇ ਆਈ ਸੀ ।

Madhuri Dixit and Sanjay Dutt Madhuri Dixit and Sanjay Dutt

ਇੱਕ ਫ਼ਿਲਮ ਡਾਇਰੈਕਟਰ ਸੁਭਾਸ਼ ਘਈ ਨੇ ਆਪਣੇ ਇੰਟਰਵਿਊ ਵਿੱਚ ਕਿਹਾ ਸੀ 'ਉਹ ਦਾਅਵੇ ਦੇ ਨਾਲ ਕਹਿ ਸਕਦੇ ਹਨ ਕਿ ਸੰਜੇ ਕਦੇ ਵੀ ਮਾਧੁਰੀ ਦੇ ਨਾਲ ਵਿਆਹ ਨਹੀਂ ਕਰੇਗਾ ਕਿਉਂਕਿ ਸੰਜੇ ਕਦੇ ਵੀ ਨਹੀਂ ਚਾਹੇਗਾ ਕਿ ਉਸ ਦੀ ਪਤਨੀ ਫ਼ਿਲਮਾਂ ਵਿੱਚ ਕੰਮ ਕਰੇ'  ਇਸ ਸਵਾਲ ਤੇ ਸੰਜੇ ਨੇ ਕਿਹਾ ਸੀ ਕਿ ਸੁਭਾਸ਼ ਘਈ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ । ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੇਰੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ।

richa-sharma richa-sharma

ਸੰਜੇ ਨੇ 1987 ਵਿੱਚ ਰਿਚਾ ਸ਼ਰਮਾ ਦੇ ਨਾਲ ਵਿਆਹ ਕੀਤਾ ਸੀ ਉਸ ਨੇ ਸੰਜੇ ਲਈ ਆਪਣਾ ਫ਼ਿਲਮੀ ਕਰੀਅਰ ਵੀ ਛੱਡ ਦਿੱਤਾ ਸੀ । ਪਰ ਦੋਹਾਂ ਦੇ ਰਿਸ਼ਤੇ ਤੇ ਉਦੋਂ ਬਰੇਕ ਲੱਗ ਗਈ ਜਦੋਂ ਰਿਚਾ ਨੂੰ ਕੈਂਸਰ ਹੋ ਗਿਆ ।ਰਿਚਾ ਆਪਣਾ ਇਲਾਜ਼ ਕਰਵਾਉਣ ਲਈ ਤਿੰਨ ਸਾਲ ਲਈ ਅਮਰੀਕਾ ਚਲੀ ਗਈ ਜਦੋਂ ਵਾਪਿਸ ਆਈ ਤਾਂ ਸੰਜੇ ਤੇ ਮਾਧੁਰੀ ਦੇ ਅਫੇਅਰ ਦੀਆਂ ਖ਼ਬਰਾਂ ਹਰ ਪਾਸੇ ਗਰਮਾਈਆਂ ਹੋਈਆਂ ਸਨ । ਰਿਚਾ ਇਹਨਾਂ ਖ਼ਬਰਾਂ ਕਰਕੇ ਪੂਰੀ ਤਰ੍ਹਾਂ ਟੁੱਟ ਗਈ ਸੀ ।

sanjaydutt_richasharma sanjaydutt_richasharma

ਰਿਚਾ ਦੀ ਭੈਣ ਨੇ ਇੱਕ ਇੰਟਰਵਿਊ ਵਿੱਚ ਰਿਚਾ ਤੇ ਸੰਜੇ ਦੇ ਰਿਸ਼ਤੇ ਦੇ ਟੁੱਟਣ ਪਿੱਛੇ ਮਾਧੁਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ । ਉਸ ਨੇ ਕਿਹਾ ਸੀ ਕਿ ਮਾਧੁਰੀ ਦੇ ਦਿਲ ਵਿੱਚ ਬਿਲਕੁਲ ਇਨਸਾਨੀਅਤ ਨਹੀਂ ਹੈ ਕਿਉਂਕਿ ਮਾਧੁਰੀ ਨੂੰ ਕੋਈ ਹੋਰ ਵੀ ਮਿਲ ਸਕਦਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network