Advertisment

ਸੰਜੇ ਦੱਤ ਤੇ ਮਾਧੁਰੀ ਦੇ ਰੋਮਾਂਸ ਦੇ ਸਨ ਹਰ ਪਾਸੇ ਚਰਚੇ, ਕਰਵਾਉਣਾ ਚਾਹੁੰਦੇ ਸਨ ਵਿਆਹ, ਪਰ ਇਸ ਗੱਲ ਨੇ ਵਧਾ ਦਿੱਤੀਆਂ ਦੋਹਾਂ ’ਚ ਦੂਰੀਆਂ

author-image
By Rupinder Kaler
New Update
ਸੰਜੇ ਦੱਤ ਤੇ ਮਾਧੁਰੀ ਦੇ ਰੋਮਾਂਸ ਦੇ ਸਨ ਹਰ ਪਾਸੇ ਚਰਚੇ, ਕਰਵਾਉਣਾ ਚਾਹੁੰਦੇ ਸਨ ਵਿਆਹ, ਪਰ ਇਸ ਗੱਲ ਨੇ ਵਧਾ ਦਿੱਤੀਆਂ ਦੋਹਾਂ ’ਚ ਦੂਰੀਆਂ
Advertisment
ਬਾਲੀਵੁੱਡ ਦੇ ਕੁਝ ਸਿਤਾਰੇ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਦੇ ਪਿਆਰ ਮੁਹੱਬਤ ਦੇ ਕਿੱਸੇ ਅੱਜ ਵੀ ਗਲੀਆਂ ਮੁੱਹਲਿਆਂ ਵਿੱਚ ਸੁਣਾਈ ਦਿੰਦੇ ਹਨ । ਇਹਨਾਂ ਕਿੱਸਿਆਂ ਵਿੱਚੋਂ ਇੱਕ ਕਿੱਸਾ ਮਾਧੁਰੀ ਦੀਕਸ਼ਿਤ ਤੇ ਸੰਜੇ ਦੱਤ ਦਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ 90 ਦੇ ਦਹਾਕੇ ਵਿੱਚ ਦੋਹਾਂ ਦੀ ਲਵ ਸਟੋਰੀ ਨੇ ਖੂਬ ਸੁਰਖੀਆਂ ਵਟੋਰੀਆਂ ਸਨ । 1991 ਵਿੱਚ ਆਈ ਫ਼ਿਲਮ ਸਾਜਨ ਦੀ ਸ਼ੂਟਿੰਗ ਦੌਰਾਨ ਸੰਜੇ ਦੱਤ ਤੇ ਮਾਧੁਰੀ ਦੀਆਂ ਨਜ਼ਦੀਕੀਆਂ ਵਧੀਆਂ ਸਨ । ਦੋਵੇਂ ਫ਼ਿਲਮ ਵਿੱਚ ਰੋਮਾਂਸ ਕਰਦੇ ਕਰਦੇ ਅਸਲ ਜ਼ਿੰਦਗੀ ਵਿੱਚ ਵੀ ਰੋਮਾਂਸ ਕਰਨ ਲੱਗ ਗਏ । publive-image ਸੰਜੇ ਉਸ ਸਮੇਂ ਵਿਆਹੇ ਹੋਏ ਸਨ ਜਦੋਂ ਕਿ ਮਾਧੁਰੀ ਦੀ ਬਾਲੀਵੁੱਡ ਵਿੱਚ ਖੂਬ ਚੜਾਈ ਸੀ । ਸੰਜੇ ਨੇ ਰਿਚਾ ਸ਼ਰਮਾ ਨਾਲ ਵਿਆਹ ਕੀਤਾ ਹੋਇਆ ਸੀ । ਰਿਚਾ ਨੂੰ ਬਰੇਨ ਟਿਊਮਰ ਸੀ ਜਿਸ ਕਰਕੇ ਉਹ ਆਪਣੀ ਮਾਂ ਕੋਲ ਅਮਰੀਕਾ ਚਲੀ ਗਈ ਤੇ 1996 ਵਿੱਚ ਉਸ ਦੀ ਮੌਤ ਹੋ ਗਈ । ਸੰਜੇ ਤੇ ਮਾਧੁਰੀ ਦਾ ਪਿਆਰ ਕਾਫੀ ਅੱਗੇ ਤੱਕ ਵੱਧ ਚੁੱਕਾ ਸੀ । ਦੋਵੇਂ ਵਿਆਹ ਕਰਨ ਦੀ ਤਿਆਰੀ ਕਰ ਰਹੇ ਸਨ । publive-image ਪਰ ਮਾਧੁਰੀ ਦੇ ਪਿਤਾ ਸ਼ੰਕਰ ਦੀਕਸ਼ਿਤ ਨੂੰ ਇਹ ਰਿਸ਼ਤਾ ਮਨਜੂਰ ਨਹੀਂ ਸੀ । ਮਾਧੁਰੀ ਦੇ ਪਿਤਾ ਨੂੰ ਸੰਜੇ ਇਸ ਲਈ ਪਸੰਦ ਨਹੀਂ ਸੀ ਕਿਉਂਕਿ ਉਸ ਨੂੰ ਕਈ ਬੁਰੀਆਂ ਆਦਤਾਂ ਸਨ । ਮਾਧੁਰੀ ਦੇ ਪਰਿਵਾਰ ਨੇ ਉਹਨਾਂ ਨੇ ਸੰਜੇ ਨਾਲੋਂ ਰਿਸ਼ਤਾ ਤੋੜਨ ਲਈ ਖੂਬ ਦਬਾਅ ਬਣਾਇਆ ਪਰ ਮਾਧੁਰੀ ਇਹ ਰਿਸ਼ਤਾ ਤੋੜਨ ਲਈ ਤਿਆਰ ਨਹੀਂ ਸੀ । ਇਸ ਸਭ ਦੇ ਚਲਦੇ ਫ਼ਿਲਮ ਖਲਨਾਇਕ ਦੀ ਸ਼ੂਟਿੰਗ ਤੋਂ ਬਾਅਦ ਸੰਜੇ ਜੇਲ੍ਹ ਚਲੇ ਗਏ । ਇਸ ਤੋਂ ਬਾਅਦ ਮਾਧੁਰੀ ਨੇ ਸੰਜੇ ਤੋਂ ਦੂਰੀਆਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ । publive-image ਕਹਿੰਦੇ ਹਨ ਕਿ ਮਾਧੁਰੀ ਸੰਜੇ ਨੂੰ ਇੱਕ ਵਾਰ ਵੀ ਜੇਲ੍ਹ ਵਿੱਚ ਮਿਲਣ ਨਹੀਂ ਗਈ । ਜੇਲ੍ਹ ਤੋਂ ਰਿਹਾ ਹੋਣ ੳਤੋਂ ਬਾਅਦ ਵੀ ਮਾਧੁਰੀ ਸੰਜੇ ਨੂੰ ਮਿਲਣ ਨਹੀਂ ਗਈ । ਮਾਧੁਰੀ ਦੇ ਇਸ ਰਵੱਵੀਏ ਨੂੰ ਦੇਖਕੇ ਸੰਜੇ ਦਾ ਵੀ ਮਨ ਖੱਟਾ ਹੋ ਗਿਆ ਤੇ ਉਹਨਾਂ ਨੇ ਵੀ ਮਾਧੁਰੀ ਨਾਲੋਂ ਦੂਰੀਆਂ ਵਧਾ ਲਈਆਂ । ਇਸ ਤੋਂ ਬਾਅਦ ਸੰਜੇ ਨੇ ਮਾਧੁਰੀ ਨਾਲ ਕਦੇ ਕੋਈ ਫ਼ਿਲਮ ਸਾਈਨ ਨਹੀਂ ਕੀਤੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment