ਪ੍ਰਾਪਰਟੀ ਦੇ ਮਾਮਲੇ ਵਿੱਚ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਨੂੰ ਮਾਧੁਰੀ ਨੇ ਪਿੱਛੇ ਛੱਡਿਆ, ਇਸ ਤਰ੍ਹਾਂ ਕਰ ਰਹੀ ਹੈ ਕਰੋੜਾਂ ਦੀ ਕਮਾਈ …!

written by Rupinder Kaler | May 28, 2020

ਮਾਧੁਰੀ ਦੀਕਸ਼ਿਤ ਨੇ 1984 ਵਿੱਚ ਆਈ ਫ਼ਿਲਮ ਅਬੋਧ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ । ਮੱਧਵਰਗੀ ਪਰਿਵਾਰ ਵਿੱਚ ਜਨਮੀ ਮਾਧੁਰੀ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਤੇ ਇਹਨਾਂ ਫ਼ਿਲਮਾਂ ਦੀ ਬਦੌਲਤ ਅੱਜ ਉਹ 250 ਕਰੋੜ ਦੀ ਜ਼ਾਇਦਾਦ ਦੀ ਮਾਲਕ ਹੈ । ਮਾਧੁਰੀ ਬਹੁਤ ਹੀ ਲਗਜਰੀ ਜ਼ਿੰਦਗੀ ਜਿਊਂਦੀ ਹੈ, ਉਸ ਕੋਲ ਮਹਿੰਗੀਆਂ ਕਾਰਾਂ ਤੇ ਕਈ ਆਲੀਸ਼ਾਨ ਘਰ ਹਨ । ਇਸ ਮਾਮਲੇ ਵਿੱਚ ਮਾਧੁਰੀ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਤੋਂ ਕਈ ਗੁਣਾ ਅੱਗੇ ਹੈ । https://www.instagram.com/p/B_7WaI2n2wZ/ ਪ੍ਰਿਯੰਕਾ ਕੋਲ 67 ਕਰੋੜ ਤੇ ਦੀਪਿਕਾ ਕੋਲ 80 ਕਰੋੜ ਦੀ ਜ਼ਾਇਦਾਦ ਹੈ । ਸੋਚਣ ਵਾਲੀ ਗੱਲ ਹੈ ਕਿ ਦੀਪਿਕਾ ਤੇ ਪ੍ਰਿਯੰਕਾ ਆਪਣੀ ਫ਼ਿਲਮ ਲਈ 10 ਤੋਂ 15 ਕਰੋੜ ਚਾਰਜ ਕਰਦੀਆਂ ਹਨ ਜਦੋਂ ਕਿ ਮਾਧੁਰੀ 5 ਤੋਂ 6 ਕਰੋੜ ਚਾਰਜ ਕਰਦੀ ਸੀ । ਪਰ ਹੁਣ ਮਾਧੁਰੀ ਟੀਵੀ ਸ਼ੋਅ ਰਾਹੀਂ ਮੋਟੀ ਕਮਾਈ ਕਰਦੀ ਹੈ । ਮਾਧੁਰੀ ਕਿਸੇ ਰਿਆਲਟੀ ਸ਼ੋਅ ਲਈ 25 ਕਰੋੜ ਰੁਪਏ ਚਾਰਜ ਕਰਦੀ ਹੈ । https://www.instagram.com/p/B_J-iDEH9EY/ ਇਸ ਵਜ੍ਹਾ ਕਰਕੇ ਉਹ ਹਰ ਸਾਲ 50 ਕਰੋੜ ਤੋਂ ਵੱਧ ਦੀ ਕਮਾਈ ਹਰ ਸਾਲ ਕਰਦੀ ਹੈ । ਮਾਧੁਰੀ ਇਸ਼ਤਿਹਾਰ ਵਿੱਚ ਕੰਮ ਕਰਕੇ ਵੀ ਮੋਟੀ ਕਮਾਈ ਕਰਦੀ ਹੈ । ਹਾਲ ਹੀ ਵਿੱਚ ਉਹਨਾਂ ਨੇ ਇੱਕ ਪ੍ਰੋਡਕਟ ਦੀ ਐਡ ਲਈ 100 ਕਰੋੜ ਲਏ ਸਨ । ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਾਧੁਰੀ ਕੋਲ ਕਰੋੜਾਂ ਦੀ ਪ੍ਰਾਪਰਟੀ ਹੈ । ਹਾਲ ਹੀ ਵਿੱਚ ਮਾਧੁਰੀ ਨੇ ਮਿਆਮੀ ਵਿੱਚ ਇੱਕ ਮੌਲ ਖਰੀਦਿਆ ਹੈ । https://www.instagram.com/p/B_ejWbHnDPK/

0 Comments
0

You may also like