ਪ੍ਰਾਪਰਟੀ ਦੇ ਮਾਮਲੇ ਵਿੱਚ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਨੂੰ ਮਾਧੁਰੀ ਨੇ ਪਿੱਛੇ ਛੱਡਿਆ, ਇਸ ਤਰ੍ਹਾਂ ਕਰ ਰਹੀ ਹੈ ਕਰੋੜਾਂ ਦੀ ਕਮਾਈ …!

Written by  Rupinder Kaler   |  May 28th 2020 12:01 PM  |  Updated: May 28th 2020 12:01 PM

ਪ੍ਰਾਪਰਟੀ ਦੇ ਮਾਮਲੇ ਵਿੱਚ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਨੂੰ ਮਾਧੁਰੀ ਨੇ ਪਿੱਛੇ ਛੱਡਿਆ, ਇਸ ਤਰ੍ਹਾਂ ਕਰ ਰਹੀ ਹੈ ਕਰੋੜਾਂ ਦੀ ਕਮਾਈ …!

ਮਾਧੁਰੀ ਦੀਕਸ਼ਿਤ ਨੇ 1984 ਵਿੱਚ ਆਈ ਫ਼ਿਲਮ ਅਬੋਧ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ । ਮੱਧਵਰਗੀ ਪਰਿਵਾਰ ਵਿੱਚ ਜਨਮੀ ਮਾਧੁਰੀ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਤੇ ਇਹਨਾਂ ਫ਼ਿਲਮਾਂ ਦੀ ਬਦੌਲਤ ਅੱਜ ਉਹ 250 ਕਰੋੜ ਦੀ ਜ਼ਾਇਦਾਦ ਦੀ ਮਾਲਕ ਹੈ । ਮਾਧੁਰੀ ਬਹੁਤ ਹੀ ਲਗਜਰੀ ਜ਼ਿੰਦਗੀ ਜਿਊਂਦੀ ਹੈ, ਉਸ ਕੋਲ ਮਹਿੰਗੀਆਂ ਕਾਰਾਂ ਤੇ ਕਈ ਆਲੀਸ਼ਾਨ ਘਰ ਹਨ । ਇਸ ਮਾਮਲੇ ਵਿੱਚ ਮਾਧੁਰੀ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਤੋਂ ਕਈ ਗੁਣਾ ਅੱਗੇ ਹੈ ।

https://www.instagram.com/p/B_7WaI2n2wZ/

ਪ੍ਰਿਯੰਕਾ ਕੋਲ 67 ਕਰੋੜ ਤੇ ਦੀਪਿਕਾ ਕੋਲ 80 ਕਰੋੜ ਦੀ ਜ਼ਾਇਦਾਦ ਹੈ । ਸੋਚਣ ਵਾਲੀ ਗੱਲ ਹੈ ਕਿ ਦੀਪਿਕਾ ਤੇ ਪ੍ਰਿਯੰਕਾ ਆਪਣੀ ਫ਼ਿਲਮ ਲਈ 10 ਤੋਂ 15 ਕਰੋੜ ਚਾਰਜ ਕਰਦੀਆਂ ਹਨ ਜਦੋਂ ਕਿ ਮਾਧੁਰੀ 5 ਤੋਂ 6 ਕਰੋੜ ਚਾਰਜ ਕਰਦੀ ਸੀ । ਪਰ ਹੁਣ ਮਾਧੁਰੀ ਟੀਵੀ ਸ਼ੋਅ ਰਾਹੀਂ ਮੋਟੀ ਕਮਾਈ ਕਰਦੀ ਹੈ । ਮਾਧੁਰੀ ਕਿਸੇ ਰਿਆਲਟੀ ਸ਼ੋਅ ਲਈ 25 ਕਰੋੜ ਰੁਪਏ ਚਾਰਜ ਕਰਦੀ ਹੈ ।

https://www.instagram.com/p/B_J-iDEH9EY/

ਇਸ ਵਜ੍ਹਾ ਕਰਕੇ ਉਹ ਹਰ ਸਾਲ 50 ਕਰੋੜ ਤੋਂ ਵੱਧ ਦੀ ਕਮਾਈ ਹਰ ਸਾਲ ਕਰਦੀ ਹੈ । ਮਾਧੁਰੀ ਇਸ਼ਤਿਹਾਰ ਵਿੱਚ ਕੰਮ ਕਰਕੇ ਵੀ ਮੋਟੀ ਕਮਾਈ ਕਰਦੀ ਹੈ । ਹਾਲ ਹੀ ਵਿੱਚ ਉਹਨਾਂ ਨੇ ਇੱਕ ਪ੍ਰੋਡਕਟ ਦੀ ਐਡ ਲਈ 100 ਕਰੋੜ ਲਏ ਸਨ । ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਾਧੁਰੀ ਕੋਲ ਕਰੋੜਾਂ ਦੀ ਪ੍ਰਾਪਰਟੀ ਹੈ । ਹਾਲ ਹੀ ਵਿੱਚ ਮਾਧੁਰੀ ਨੇ ਮਿਆਮੀ ਵਿੱਚ ਇੱਕ ਮੌਲ ਖਰੀਦਿਆ ਹੈ ।

https://www.instagram.com/p/B_ejWbHnDPK/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network