ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਕੋਰੋਨਾ ਕਾਲ ‘ਚ ਇਹ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਇਹ ਸਲਾਹ

written by Shaminder | July 22, 2020

ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਗੰਭੀਰ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ । ਸੈਲੀਬ੍ਰੇਟੀਜ਼ ਵੀ ਆਪੋ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਹਨ ।ਪਰ ਲਾਕਡਾਊਨ ਸੈਲੀਬ੍ਰੇਟੀਜ਼ ਕਾਫੀ ਲਾਹੇਵੰਦ ਸਾਬਿਤ ਹੋ ਰਿਹਾ ਹੈ । ਕਿਉਂਕਿ ਅਕਸਰ ਸੈਲੀਬ੍ਰੇਟੀਜ਼ ਆਪਣੇ ਪਰਿਵਾਰ ਵਾਲਿਆਂ ਨੂੰ ਰੁਝੇਵਿਆਂ ਕਾਰਨ ਸਮਾਂ ਨਹੀਂ ਦੇ ਪਾਉਂਦੇ ਸਨ । https://www.instagram.com/p/CC5tuFfnW3-/ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਵੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਲਾਕਡਾਊਨ ਦੌਰਾਨ ਦਾ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ । ਇਸ ਦੇ ਨਾਲ ਹੀ ਆਪਣੇ ਫੈਨਜ਼ ਨੂੰ ਕੁਝ ਨਾਂ ਕਰਦੇ ਰਹਿਣ ਦੀ ਸਲਾਹ ਦਿੱਤੀ ਹੈ । ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮੈਨੂੰ ਵਾਪਸ ਲੈ ਜਾਓ, ਅਨੁਭਵ ਸਾਡੇ ਸਾਨੂੰ ਉਸ ਵਿੱਚ ਤਰਾਸ਼ਦੇ ਹਨ ਜੋ ਅੱਜ ਅਸੀਂ ਬਣੇ ਹਾਂ’। https://www.instagram.com/p/CCKsrQRnEHL/ ਲਾਕਡਾਊਨ ਦੇ ਇਸ ਸਮੇਂ ‘ਚ ਚੱਲੋ ਇਸ ਸਮੇਂ ਦਾ ਇਸਤੇਮਾਲ ਕਰਦੇ ਹਾਂ ਆਪਣਿਆਂ ਲਈ ।ਨਵੀਆਂ ਚੀਜ਼ਾਂ ਸਿੱਖਣ ਲਈ, ਪਜ਼ਲਸ ਨੂੰ ਸੁਲਝਾਉਣ ‘ਚ। ਇੱਕ ਵਾਰ ਮੁੜ ਤੋਂ ਦੁਨੀਆ ਖੁੱਲ ਜਾਵੇਗੀ ਯਾਦ ਰੱਖਣਾ ਕਿ ਹਮੇਸ਼ਾ ਤਜ਼ਰਬਿਆਂ ਨੂੰ ਚੀਜ਼ਾਂ ਤੋਂ ੳੁੱਪਰ ਰੱਖਿਆ ਜਾਣਾ ਚਾਹੀਦਾ ਹੈ’।

0 Comments
0

You may also like