ਜਿਸ ਫ਼ਿਲਮ ਨੇ ਮਾਧੁਰੀ ਦੀਕਸ਼ਿਤ ਦੀ ਕਿਸਮਤ ਬਦਲੀ, ਉਸ ਫ਼ਿਲਮ ਦਾ ਨਾਂਅ ਲੈਣ ਤੋਂ ਵੀ ਡਰਦੀ ਹੈ ਮਾਧੁਰੀ, ਨਾਂਅ ਸੁਣਦੇ ਹੀ ਕੰਬ ਜਾਂਦੀ ਹੈ ਰੂਹ

Written by  Rupinder Kaler   |  March 13th 2020 12:55 PM  |  Updated: March 13th 2020 12:55 PM

ਜਿਸ ਫ਼ਿਲਮ ਨੇ ਮਾਧੁਰੀ ਦੀਕਸ਼ਿਤ ਦੀ ਕਿਸਮਤ ਬਦਲੀ, ਉਸ ਫ਼ਿਲਮ ਦਾ ਨਾਂਅ ਲੈਣ ਤੋਂ ਵੀ ਡਰਦੀ ਹੈ ਮਾਧੁਰੀ, ਨਾਂਅ ਸੁਣਦੇ ਹੀ ਕੰਬ ਜਾਂਦੀ ਹੈ ਰੂਹ

ਮਾਧੁਰੀ ਦੀਕਸ਼ਿਤ ਨੇ 90 ਦੇ ਦਹਾਕੇ ਵਿੱਚ ਹਰ ਇੱਕ ਦੇ ਦਿਲ ’ਤੇ ਰਾਜ ਕੀਤਾ ਹੈ । ਪਰ ਇਸ ਮੁਕਾਮ ਤੇ ਪਹੁੰਚਣ ਲਈ ਮਾਧੁਰੀ ਨੂੰ ਬਹੁਤ ਮਸ਼ੱਕਤ ਕਰਨੀ ਪਈ ਸੀ । ਮਾਧੁਰੀ ਦਾ ਪਰਿਵਾਰ ਮੁੰਬਈ ਦੇ ਅੰਧੇਰੀ ਦੇ ਵਨ ਰੂਮ ਫਲੈਟ ਵਿੱਚ ਰਹਿੰਦਾ ਸੀ । ਮਾਧੁਰੀ ਨੂੰ ਬਚਪਨ ਵਿੱਚ ਡਾਂਸ ਕਰਨ ਦਾ ਬਹੁਤ ਸੌਂਕ ਸੀ । 9 ਸਾਲ ਦੀ ਉਮਰ ਵਿੱਚ ਮਾਧੁਰੀ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਕਰਵਾਏ ਗਏ ਇੱਕ ਕਲਾਸੀਕਲ ਡਾਂਸ ਦੇ ਮੁਕਾਬਲੇ ਵਿੱਚ ਵੱਡਾ ਇਨਾਮ ਜਿੱਤਿਆ ਸੀ । ਇਸ ਤੋਂ ਬਾਅਦ ਮਾਧੁਰੀ ਲੱਗਪਗ ਹਰ ਪ੍ਰੋਗਰਾਮ ਵਿੱਚ ਦਿਖਾਈ ਦੇਣ ਲੱਗੀ ।

ਇਸੇ ਦੌਰਾਨ ਮਾਧੁਰੀ ਦੇ ਗੁਆਂਢੀ ਨੇ ਉਸ ਦੇ ਅੰਦਰ ਦੀ ਅਦਾਕਾਰਾ ਨੂੰ ਪਹਿਚਾਣਿਆ ਤੇ ਉਸ ਦੇ ਮਾਤਾ ਪਿਤਾ ਨੂੰ ਪੁੱਛਿਆ ਕਿ ਉਹ ਆਪਣੀ ਬੇਟੀ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦੇਣਗੇ । ਉਸ ਸਮੇਂ ਮਾਧੁਰੀ ਦੇ ਪਰਿਵਾਰ ਦੀ ਹਾਲਤ ਠੀਕ ਨਹੀਂ ਸੀ ਜਿਸ ਕਰਕੇ ਉਹਨਾਂ ਨੇ ਤੁਰੰਤ ਹਾਂ ਕਰ ਦਿੱਤੀ । ਇਸ ਦੌਰਾਨ ਮਾਧੁਰੀ ਨੂੰ ਰਾਜਸ਼੍ਰੀ ਪ੍ਰੋਡਕਸ਼ਨ ਦੀ ਫ਼ਿਲਮ ‘ਅਬੋਧ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਇਹ ਫ਼ਿਲਮ ਬੁਰੀ ਤਰ੍ਹਾਂ ਫਲਾਪ ਰਹੀ । ਮਾਧੁਰੀ ਨੂੰ ਕੰਮ ਮਿਲਣਾ ਬੰਦ ਹੋ ਗਿਆ ਪਰ ਇੱਕ ਸਹਾਇਕ ਡਾਇਰੈਕਟ ਨੇ ਮਾਧੁਰੀ ਨੂੰ ਬੀ ਗਰੇਡ ਫ਼ਿਲਮ ਲਈ ਸਾਈਨ ਕਰ ਲਿਆ ।

ਇਸ ਫ਼ਿਲਮ ਦਾ ਨਾਂਅ ਸੀ ਸੀ ‘ਮਾਨਵ ਹੱਤਿਆ’ ਇਸ ਫ਼ਿਲਮ ਦਾ ਹੀਰੋ ਸ਼ੇਖਰ ਸੁਮਨ ਸੀ । ਇਸ ਫ਼ਿਲਮ ਨੂੰ ਸਾਈਨ ਕਰਕੇ ਮਾਧੁਰੀ ਪਛਤਾਉਣ ਲਈ ਸੀ ਕਿਉਂਕਿ ਡਾਇਰੈਕਟਰ ਮਾਧੁਰੀ ਨੂੰ ਦੂਜੀ ਤਰ੍ਹਾਂ ਦੇ ਸੀਨ ਫ਼ਿਲਮਾਉਣ ਲਈ ਦਬਾਅ ਬਨਾਉਣ ਲੱਗਾ ਸੀ । ਮਾਧੁਰੀ ਦੇ ਮਾਤਾ ਪਿਤਾ ਨੇ ਵੀ ਇਹ ਸੀਨ ਫਿਲਮਾਉਣ ਤੋਂ ਨਾਂਹ ਕਰ ਦਿੱਤੀ । ਇਸ ਫ਼ਿਲਮ ਲਈ ਮਾਧੁਰੀ ਨੂੰ ਫ਼ੀਸ ਵੀ ਨਹੀਂ ਦਿੱਤੀ ਗਈ । ਜਿਸ ਕਰਕੇ ਇਹ ਫ਼ਿਲਮ ਅਧੂਰੀ ਰਹਿ ਗਈ । ਪਰ ਜਦੋਂ ਮਾਧੁਰੀ ਬਾਲੀਵੁੱਡ ਵਿੱਚ ਹਿੱਟ ਹੋ ਗਈ ਤਾਂ ਕੁਝ ਟੀਵੀ ਚੈਨਲਾਂ ਤੇ ਇਸ ਅਧੂਰੀ ਫ਼ਿਲਮ ਨੂੰ ਹੀ ਲੇਟ ਨਾਈਟ ਦਿਖਾਇਆ ਗਿਆ ।

https://www.instagram.com/p/B6xv5I8Ha1Y/

ਇਸ ਫ਼ਿਲਮ ਦਾ ਮਾਧੁਰੀ ਕਦੇ ਵੀ ਜ਼ਿਕਰ ਨਹੀਂ ਕਰਦੀ । ਭਾਵੇਂ ਇਹ ਫ਼ਿਲਮ ਬੀ-ਗਰੇਡ ਦੀ ਸੀ ਪਰ ਇਸ ਫ਼ਿਲਮ ਨੇ ਹੀ ਮਾਧੁਰੀ ਦੀ ਕਿਸਮਤ ਬਦਲ ਦਿੱਤੀ ਸੀ ਕਿਉਂਕਿ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੀ ਮਸ਼ਹੂਰ ਫੋਟੋਗ੍ਰਾਫਰ ਰਾਕੇਸ਼ ਸ਼੍ਰੇਸਠ ਨੇ ਮਾਧੁਰੀ ਨੂੰ ਦੇਖਿਆ ਸੀ । ਰਾਕੇਸ਼ ਨੇ ਮਾਧੁਰੀ ਦੇ ਮਾਤਾ ਪਿਤਾ ਤੋਂ ਉਸ ਦੀਆਂ ਤਸਵੀਰਾਂ ਖਿਚਣ ਦੀ ਇਜਾਜ਼ਤ ਮੰਗੀ ।

https://www.instagram.com/p/BxXXSBbnLHU/

ਪਰ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਕੋਲ ਏਨੇਂ ਪੈਸੇ ਨਹੀਂ ਹਨ ਕਿ ਉਹ ਉਸ ਨੂੰ ਦੇ ਸਕਣ । ਰਾਕੇਸ਼ ਨੇ ਮਾਧੁਰੀ ਦੀਆਂ ਤਸਵੀਰਾਂ ਖਿੱਚੀਆਂ ਤੇ ਉਸ ਨੂੰ ਇਸ ਦੇ ਬਦਲੇ ਮੁਫਤ ਵਿੱਚ ਪੋਰਟਫੋਲੀਓ ਬਣਾ ਕੇ ਦਿੱਤਾ ।

ਰਾਕੇਸ਼ ਜਦੋਂ ਮਾਧੁਰੀ ਦੀਆਂ ਤਸਵੀਰਾਂ ਲੈ ਕੇ ਸੁਭਾਸ਼ ਘਈ ਕੋਲ ਪਹੁੰਚਿਆ ਤਾਂ ਸੁਭਾਸ਼ ਘਈ ਨੇ ਕਿਹਾ ਕਿ ਉਹਨਾਂ ਨੂੰ ਨਵੀਂ ਹੀਰੋਇਨ ਮਿਲ ਗਈ ਹੈ । ਸੁਭਾਸ਼ ਘਈ ਨੇ ਮਾਧੁਰੀ ਨਾਲ ਸਭ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਤਿੰਨ ਫ਼ਿਲਮਾਂ ਕੀਤੀਆਂ । ਇਸ ਤੋਂ ਬਾਅਦ ਮਾਧੁਰੀ ਕੋਲ ਫ਼ਿਲਮ ਪ੍ਰੋਡਿਊਸਰਾਂ ਦੀ ਲਾਈਨ ਲੱਗ ਗਈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network