ਮਾਧੁਰੀ ਦੀਕਸ਼ਿਤ ਇਸ ਬੱਚੇ ਦਾ ਵੀਡੀਓ ਦੇਖ ਕੇ ਏਨੀਂ ਪ੍ਰਭਾਵਿਤ ਹੋਈ ਕਿ ਕਰ ਦਿੱਤਾ ਵੱਡਾ ਐਲਾਨ

written by Rupinder Kaler | February 12, 2021

ਮਾਧੁਰੀ ਦੀਕਸ਼ਿਤ ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੇ ਆਪਣੇ ਡਾਂਸ ਲਈ ਵੀ ਜਾਣੀ ਜਾਂਦੀ ਹੈ। ਮਾਧੁਰੀ ਬਿਹਤਰੀਨ ਡਾਂਸਰ ਹੈ ਅਤੇ ਉਸ ਨੂੰ ਡਾਂਸ ਕਰਨਾ ਬਹੁਤ ਹੀ ਪਸੰਦ ਹੈ । ਹਾਲ ਹੀ ਵਿੱਚ ਮਾਧੁਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ।ਇਸ ਵੀਡੀਓ ਵਿੱਚ ਬੱਚਾ ਡਾਂਸ ਕਰਦਾ   ਨਜ਼ਰ ਆ ਰਿਹਾ ਹੈ ।

ਹੋਰ ਪੜ੍ਹੋ :

ਕੌਰ ਬੀ ਨੇ ਆਪਣੇ ਨਵੇਂ ਗੀਤ ‘ਵੇ ਜੱਟਾ’ ’ਤੇ ਭਤੀਜੇ ਨਾਲ ਬਣਾਈ ਵੀਡੀਓ

ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ

madhuri dixit

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮਾਧੁਰੀ ਨੇ ਨਾ ਸਿਰਫ ਉਸ ਬੱਚੇ ਦੇ ਡਾਂਸ ਦੀ ਤਾਰੀਫ ਕੀਤੀ, ਸਗੋਂ ਉਸ ਨੂੰ ਲੈ ਕੇ ਇਕ ਵੱਡਾ ਐਲਾਨ ਵੀ ਕੀਤਾ ਹੈ। ਉਹ ਬੱਚੇ ਦੇ ਡਾਂਸ ਤੇ ਉਸ ਦੇ ਐਕਸਪ੍ਰੈਸ਼ਨ ਦੇਖ ਕੇ ਕਾਫੀ ਇੰਪਰੈੱਸ ਹੋ ਗਈ ਹੈ। ਇਥੋਂ ਤਕ ਕਿ ਮਾਧੁਰੀ ਦੀਕਸ਼ਿਰ ਨੇ ਬੱਚੇ ਨੂੰ ‘ਡਾਂਸ ਦੀਵਾਨੇ’ ਤਕ ’ਚ ਲਿਜਾਣ ਦਾ ਐਲਾਨ ਕਰ ਦਿੱਤਾ ਹੈ।

ਮਾਧੁਰੀ ਨੇ ਇਸ ਬੱਚੇ ਦਾ ਡਾਂਸ ਵੀਡੀਓ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਮਾਧੁਰੀ ਦੀਕਸ਼ਿਤ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘ਵਾਹ ਕਿਯਾ ਐਨਰਜੀ ਹੈ। ਦੁਨੀਆ ਨੂੰ ਇਸ ਦੀ ਦੀਵਾਨਗੀ ਦੇਖਣ ਦੀ ਜ਼ਰੂਰਤ ਹੈ। ਇਸ ਲਈ ਹੁਣ ਮੈਂ ਇਸ ਬੱਚੇ ਨੂੰ ‘ਡਾਂਸ ਦੀਵਾਨੇ-3’ ’ਚ ਲੈ ਕੇ ਆ ਰਹੀ ਹਾਂ, ਤੁਹਾਨੂੰ ਸਾਰਿਆਂ ਨੂੰ ਇਸ ਦਾ ਜਲਵਾ ਦਿਖਾਉਣ ਲਈ’।

[embed]https://twitter.com/MadhuriDixit/status/1360099920615677952[/embed]

 

0 Comments
0

You may also like