ਮਾਧੁਰੀ ਦੀਕਸ਼ਿਤ ਸ਼ੁਰੂ ਕਰਨ ਜਾ ਰਹੀ ਹੈ ਡਾਂਸ ਅਕੈਡਮੀ, ਤੁਸੀਂ ਵੀ ਸਿੱਖ ਸਕੋਗੇ ਮੁਫਤ ਡਾਂਸ

Written by  Rupinder Kaler   |  April 04th 2020 12:58 PM  |  Updated: April 04th 2020 12:58 PM

ਮਾਧੁਰੀ ਦੀਕਸ਼ਿਤ ਸ਼ੁਰੂ ਕਰਨ ਜਾ ਰਹੀ ਹੈ ਡਾਂਸ ਅਕੈਡਮੀ, ਤੁਸੀਂ ਵੀ ਸਿੱਖ ਸਕੋਗੇ ਮੁਫਤ ਡਾਂਸ

ਬਾਲੀਵੁੱਡ ਵਿੱਚ ਮਾਧੁਰੀ ਦੀਕਸ਼ਿਤ ਨੂੰ ਡਾਂਸ ਦੇ ਮਾਮਲੇ ਵਿੱਚ ਕੋਈ ਵੀ ਕੰਪੀਟੀਸ਼ਨ ਨਹੀਂ ਦੇ ਸਕਿਆ । ਇਹੀ ਕਾਰਨ ਹੈ ਕਿ ਮਾਧੁਰੀ ਡਾਂਸ ਦੇ ਮਾਮਲੇ ਵਿੱਚ ਹੈਲਨ ਤੋਂ ਬਾਅਦ ਅੱਜ ਵੀ ਟਾਪ ‘ਤੇ ਹੈ । ਮਾਧੁਰੀ ਹੁਣ ਹਰ ਇੱਕ ਨੂੰ ਡਾਂਸ ਸਿੱਖਣ ਦਾ ਮੌਕਾ ਦੇ ਰਹੀ ਹੈ । ਇਸ ਲਈ ਉਹ ਆਨਲਾਈਨ ਕਲਾਸ ਸ਼ੁਰੂ ਕਰਨ ਜਾ ਰਹੀ ਹੈ । ਇੰਸਟਾਗ੍ਰਾਮ ’ਤੇ ਉਹ ਹਰ ਹਫ਼ਤੇ ਦੋ ਕਲਾਸ ਮੁਫ਼ਤ ਦੇਣਗੇ ਤੇ ਉਹਨਾਂ ਦੀ ਇਸ ਆਨਲਾਈਨ ਕਲਾਸ ਵਿੱਚ ਤੁਹਾਨੂੰ ਕਈ ਮਸ਼ਹੂਰ ਕੋਰੀਓਗ੍ਰਾਫਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ।

https://www.instagram.com/p/B-L8LxNH3BT/

ਮਾਧੁਰੀ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਆਨਲਾਈਨ ਕੋਰਸ ਦੀ ਜਾਣਕਾਰੀ ਦਿੱਤੀ ਹੈ । ਮਾਧੁਰੀ ਡਾਂਸ ਨੂੰ ਸਭ ਤੋਂ ਵਧੀਆ ਵਰਕਆਊਟ ਮੰਨਦੀ ਹੈ । ਉਹ ਕਹਿੰਦੀ ਹੈ ਕਿ ਲਾਕਡਾਊਨ ਦੇ ਸਮੇਂ ਡਾਂਸ ਨਾ ਸਿਰਫ ਇੱਕ ਚੰਗੀ ਐਕਸਰਸਾਈਜ ਹੈ ਬਲਕਿ ਇਹ ਤੁਹਾਡੇ ਮੂਡ ਨੂੰ ਵੀ ਖੁਸ਼ਨੁਮਾ ਬਣਾ ਦਿੰਦਾ ਹੈ । ਮਾਧੁਰੀ ਆਪਣੇ ਵੀਡੀਓ ਵਿੱਚ ਕਹਿੰਦੀ ਹੈ ਕਿ ਹੁਣ ਤੁਸੀਂ ਘਰ ਬੈਠੇ ਧੳਨਚੲਾਟਿਹਮੳਦਹੁਰi.ਚੋਮ ਦੇ ਜਰੀਏ ਡਾਂਸ ਸਿੱਖ ਸਕਦੇ ਹੋ ।

https://www.instagram.com/p/B-cbeqEHVfV/

ਆਨਲਾਈਨ ਕੋਰਸ ਨੂੰ ਸਿੱਖਣ ਲਈ ਮਾਧੁਰੀ ਦੇ ਨਾਲ ਕਥਕ ਸਮਰਾਟ ਬਿਰਜੂ ਮਹਾਰਾਜ, ਸਰੋਜ ਖ਼ਾਨ, ਰੇਮੋ ਡਿਸੂਜਾ ਵਰਗੇ ਮਸ਼ਹੂਰ ਕੋਰੀਓਗ੍ਰਾਫਰ ਵੀ ਨਜ਼ਰ ਆਉਣਗੇ । ਮਾਧੁਰੀ ਦੀ ਇਸ ਆਨਲਾਈਨ ਡਾਂਸ ਅਕੈਡਮੀ ਵਿੱਚ ਹਰ ਹਫਤੇ ਮੁਫਤ ਦੋ ਕਲਾਸਾਂ ਦਿੱਤੀਆਂ ਜਾਣਗੀਆਂ । ਮਾਧੁਰੀ ਕਹਿੰਦੀ ਹੈ ਕਿ ਉਹ ਆਪਣੇ ਡਾਂਸ ਕਲਾਸ ਦੇ ਜ਼ਰੀਏ ਚਾਹੁੰਦੀ ਕਿ ਲੋਕ ਆਪਣੇ ਘਰਾਂ ਵਿੱਚ ਫਿੱਟ ਰਹਿਣ ਤੇ ਖੁਸ਼ ਰਹਿਣ ਅਤੇ ਘਰਾਂ ਦਾ ਮਹੌਲ ਖੁਸ਼ਨੁਮਾ ਹੋਵੇ । ਡਾਂਸ ਸਿੱਖਣ ਵਾਲੇ ਵੀਵਰਜ਼ ਨੂੰ ਇਸ ਦਾ ਸਬਸਕ੍ਰਿਪਸ਼ਨ ਜਿੱਤਣ ਦਾ ਮੌਕਾ ਮਿਲੇਗਾ, ਏਨਾਂ ਨਹੀਂ ਤੁਸੀਂ ਇਸ ਤੇ ਆਪਣਾ ਵੀਡੀਓ ਵੀ ਅੱਪਲੋਡ ਕਰ ਸਕੋਗੇ ।

https://www.instagram.com/p/B-hm6w8nbac/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network