ਬਜ਼ੁਰਗ ਦੇ ਸਰੀਰ ਵਿੱਚ ਪੈਦਾ ਹੋਈ ਚੁੰਬਕੀ ਸ਼ਕਤੀ, ਵੀਡੀਓ ਵਾਇਰਲ

written by Rupinder Kaler | June 11, 2021

ਏਨੀਂ ਦਿਨੀਂ ਮਹਾਰਾਸ਼ਟਰ ਦੇ ਨਾਸਿਕ ਦੇ ਰਹਿਣ ਵਾਲੇ ਇੱਕ ਬਜ਼ੁਰਗ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇਸ ਬਜ਼ੁਰਗ ਦਾ ਦਾਅਵਾ ਹੈ ਕਿ ਉਸਦੇ ਸਰੀਰ ਵਿੱਚ ਚੁੰਬਕੀ ਸ਼ਕਤੀ ਪੈਦਾ ਹੋ ਗਈ ਹੈ। ਉਸਨੇ ਦਾਅਵਾ ਕੀਤਾ ਹੈ ਕਿ ਸਟੀਲ ਦੇ ਭਾਂਡੇ ਉਸਦੇ ਸਰੀਰ ਨਾਲ ਚਿਪਕ ਜਾਂਦੇ ਹਨ । ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿਚ, ਇਹ ਦੇਖਿਆ ਜਾ ਸਕਦਾ ਹੈ ਕਿ ਲੋਹੇ ਦੀ ਹਰ ਚੀਜ਼ ਬਜ਼ੁਰਗ ਦੇ ਸਰੀਰ ਨਾਲ ਚਿਪਕਦੀ ਹੈ।

Pic Courtesy: Instagram

ਹੋਰ ਪੜ੍ਹੋ :

ਬਾਦਸ਼ਾਹ ਅਤੇ ਆਸਥਾ ਗਿੱਲ ਦਾ ਨਵਾਂ ਗੀਤ ਹੋਇਆ ਰਿਲੀਜ਼

Pic Courtesy: Instagram

ਇਹ ਅਜੀਬ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਕਟਰਾਂ ਨੇ ਵੀ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਸਿਕ ਦੇ ਅਰਵਿੰਦ ਜਗਨਨਾਥ ਸੋਨਾਰ ਨੇ ਕੁਝ ਦਿਨ ਪਹਿਲਾਂ ਕੋਰੋਨਾ ਟੀਕਾ ਦੀ ਦੂਜੀ ਖੁਰਾਕ ਲਈ ਹੈ। ਬਜ਼ੁਰਗ ਅਰਵਿੰਦ ਨੇ ਦਾਅਵਾ ਕੀਤਾ ਹੈ ਕਿ ਜਦੋਂ ਤੋਂ ਉਨ੍ਹਾਂ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲਈ, ਉਸ ਦੇ ਸਰੀਰ ਨੂੰ ਚੁੰਬਕੀ ਸ਼ਕਤੀ ਮਿਲੀ ਹੈ।

Pic Courtesy: Instagram

ਨਾਸਿਕ ਦੇ ਸ਼ਿਵਾਜੀ ਚੌਕ ਵਿਚ ਰਹਿਣ ਵਾਲੇ ਅਰਵਿੰਦ ਜਗਨਨਾਥ ਨੇ ਵੀ ਆਪਣੀ ਗੱਲ ਨੂੰ ਸਾਬਤ ਕਰਨ ਲਈ ਇਕ ਵੀਡੀਓ ਬਣਾਈ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਅਰਵਿੰਦ ਜਗਨਨਾਥ ਨੇ ਦੱਸਿਆ ਕਿ ਜਦੋਂ ਇਹ ਪਹਿਲੀ ਵਾਰ ਹੋਇਆ ਤਾਂ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਪਸੀਨੇ ਕਾਰਨ ਭਾਂਡੇ ਸਰੀਰ ਨਾਲ ਚਿਪਕ ਰਹੇ ਸਨ। ਉਸ ਤੋਂ ਬਾਅਦ ਮੈਂ ਨਹਾ ਲਿਆ। ਪਰ ਜਦੋਂ ਉਨ੍ਹਾਂ ਦੁਬਾਰਾ ਸਰੀਰ ਤੇ ਭਾਂਡਾ ਰੱਖ ਦਿੱਤਾ ਤਾਂ ਉਹ ਚਿਪਕ ਗਿਆ।

 

View this post on Instagram

 

A post shared by Bol Bhidu (@bolbhidu)

0 Comments
0

You may also like