Advertisment

ਲਾਕਡਾਊਨ ਕਰਕੇ ਪੰਜਾਬੀ ਫ਼ਿਲਮਾਂ ਦੇ ਅਮਿਤਾਬ ਬੱਚਨ ਕਹੇ ਜਾਣ ਵਾਲੇ ਸਤੀਸ਼ ਕੌਲ ਦੇ ਹਾਲਾਤ ਹੋਏ ਹੋਰ ਮਾੜੇ, ਦੋ ਵਕਤ ਦੀ ਰੋਟੀ ਲਈ ਵੀ ਹੋਏ ਮੁਹਤਾਜ

author-image
By Rupinder Kaler
New Update
ਲਾਕਡਾਊਨ ਕਰਕੇ ਪੰਜਾਬੀ ਫ਼ਿਲਮਾਂ ਦੇ ਅਮਿਤਾਬ ਬੱਚਨ ਕਹੇ ਜਾਣ ਵਾਲੇ ਸਤੀਸ਼ ਕੌਲ ਦੇ ਹਾਲਾਤ ਹੋਏ ਹੋਰ ਮਾੜੇ, ਦੋ ਵਕਤ ਦੀ ਰੋਟੀ ਲਈ ਵੀ ਹੋਏ ਮੁਹਤਾਜ
Advertisment
ਮਹਾਭਾਰਤ ਵਿੱਚ ਕੰਮ ਕਰ ਚੁੱਕੇ ਅਦਾਕਾਰ ਸਤੀਸ਼ ਕੌਲ ਇਸ ਸਮੇਂ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਹਨ । ਲਾਕਡਾਉਨ ਕਰਕੇ ਉਹਨਾਂ ਦੇ ਹਾਲਾਤ ਹੋਰ ਮਾੜੇ ਹੋ ਗਏ ਹਨ । 300 ਤੋਂ ਜ਼ਿਆਦਾ ਹਿੰਦੀ ਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਸਤੀਸ਼ ਕੌਲ ਨੇ ਮਹਾਭਾਰਤ ਵਿੱਚ ਇੰਦਰ ਦਾ ਰੋਲ ਕੀਤਾ ਸੀ । ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਸਤੀਸ਼ ਕੌਲ ਨੇ ਕਿਹਾ ਕਿ ‘ਮੈਂ ਲੁਧਿਆਣਾ ਵਿੱਚ ਇੱਕ ਛੋਟੇ ਜਿਹੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹਾਂ, ਮੈਂ ਇਸ ਤੋਂ ਪਹਿਲਾਂ ਓਲਡ ਏਜ ਹੋਮ ਵਿੱਚ ਰਹਿੰਦਾ ਸੀ । https://www.instagram.com/p/B2oBy5pF5hY/ ਮੇਰੀ ਸਿਹਤ ਫ਼ਿਲਹਾਲ ਠੀਕ ਹੈ ਪਰ ਲਾਕਡਾਊਨ ਕਰਕੇ ਹਾਲਾਤ ਖਰਾਬ ਹੋ ਗਏ ਹਨ’ । ਉਹਨਾਂ ਨੇ ਕਿਹਾ ਕਿ ‘ਮੈਨੂੰ ਦਵਾਈਆਂ ਤੇ ਖਾਣ ਪੀਣ ਅਤੇ ਬੇਸਿਕ ਚੀਜਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ । ਮੈਂ ਇੰਡਸਟਰੀ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਮਦਦ ਕੀਤੀ ਜਾਵੇ । ਮੈਨੂੰ ਅਦਾਕਾਰ ਦੇ ਤੌਰ ਤੇ ਬਹੁਤ ਪਿਆਰ ਮਿਲਿਆ ਹੈ ਪਰ ਹੁਣ ਇੱਕ ਇਨਸਾਨ ਦੇ ਤੌਰ ਤੇ ਮੇਰੀ ਮਦਦ ਕੀਤੀ ਜਾਵੇ’ । publive-image ਤੁਹਾਨੂੰ ਦੱਸ ਦਿੰਦੇ ਹਾਂ ਕਿ ਸਤੀਸ਼ ਕੌਲ 2011 ਵਿੱਚ ਮੁੰਬਈ ਛੱਡ ਕੇ ਪੰਜਾਬ ਚਲੇ ਗਏ ਸਨ, ਇੱਥੇ ਆ ਕੇ ਉਹਨਾਂ ਨੇ ਐਕਟਿੰਗ ਸਕੂਲ ਖੋਲਿਆ ਸੀ । ਇਹ ਸਕੂਲ ਜ਼ਿਆਦਾ ਚੱਲਿਆ ਨਹੀਂ ਸੀ ਜਿਸ ਕਰਕੇ ਉਹ ਆਰਥਿਕ ਸੰਕਟ ਵਿੱਚ ਆ ਗਏ । ਹਾਲਾਤ ਉਦੋਂ ਹੋਰ ਮਾੜੇ ਹੋ ਗਏ ਜਦੋਂ ਉਹਨਾਂ ਦੇ ਲੱਕ ਦੀ ਹੱਡੀ ਟੁੱਟ ਗਈ ਤੇ ਉਹ ਕਈ ਸਾਲ ਬਿਸਤਰ ਤੇ ਹੀ ਰਹੇ । publive-image ਸਤੀਸ਼ ਕੌਲ ਨੇ ਕਿਹਾ ਕਿ ਬੇਸ਼ੱਕ ਲੋਕ ਉਹਨਾਂ ਨੂੰ ਭੁੱਲ ਗਏ ਹਨ ਪਰ ਜੋ ਪਿਆਰ ਲੋਕਾਂ ਨੇ ਉਹਨਾਂ ਨੂੰ ਦਿੱਤਾ ਹੈ ਉਸ ਲਈ ਉਹ ਉਹਨਾਂ ਦਾ ਧੰਨਵਾਦ ਕਰਦੇ ਹਨ ਤੇ ਉਹ ਆਸ ਕਰਦੇ ਹਨ ਕਿ ਇੰਡਸਟਰੀ ਦੇ ਲੋਕ ਉਹਨਾਂ ਨੂੰ ਕੋਈ ਨਾ ਕੋਈ ਰੋਲ ਜ਼ਰੂਰ ਦੇਣਗੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment