ਮਹਾਭਾਰਤ ਸੀਰੀਅਲ ਦੇ ਆਖਰੀ ਦਿਨ ਦੀ ਸ਼ੂਟਿੰਗ ਦਾ ਵੀਡੀਓ ਸਾਲਾਂ ਬਾਅਦ ਆਇਆ ਸਾਹਮਣੇ,ਆਖਿਰੀ ਸੀਰੀਅਲ ਦੇ ਸ਼ੂਟ ਤੋਂ ਬਾਅਦ ਫੁੱਟ-ਫੁੱਟ ਕੇ ਰੋਏ ਕਈ ਅਦਾਕਾਰ

Written by  Shaminder   |  September 14th 2019 02:42 PM  |  Updated: September 14th 2019 02:42 PM

ਮਹਾਭਾਰਤ ਸੀਰੀਅਲ ਦੇ ਆਖਰੀ ਦਿਨ ਦੀ ਸ਼ੂਟਿੰਗ ਦਾ ਵੀਡੀਓ ਸਾਲਾਂ ਬਾਅਦ ਆਇਆ ਸਾਹਮਣੇ,ਆਖਿਰੀ ਸੀਰੀਅਲ ਦੇ ਸ਼ੂਟ ਤੋਂ ਬਾਅਦ ਫੁੱਟ-ਫੁੱਟ ਕੇ ਰੋਏ ਕਈ ਅਦਾਕਾਰ

ਦੂਰਦਰਸ਼ਨ 'ਤੇ ਅਜਿਹੇ ਕਈ ਸੀਰੀਅਲ ਵਿਖਾਏ ਜਾਂਦੇ ਸਨ ਜੋ ਸਿੱਖਿਆਦਾਇਕ ਹੁੰਦੇ ਸਨ । ਇਸ ਦੇ ਨਾਲ ਹੀ ਕੁਝ ਅਜਿਹੇ ਵੀ ਸੀਰੀਅਲ ਬਣੇ ਜੋ ਕਿ ਧਰਮ ਨੂੰ ਮੁੱਖ ਰੱਖਦੇ ਹੋਏ ਵੀ ਬਣਾਏ ਗਏ ਸਨ । ਉਨ੍ਹਾਂ ਵਿੱਚੋਂ ਹੀ ਇੱਕ ਸੀਰੀਅਲ ਸੀ ਮਹਾਭਾਰਤ । ਜਿਸ ਦਿਨ ਇਹ ਸੀਰੀਅਲ ਆਉੇਣਾ ਹੁੰਦਾ ਸੀ ਲੋਕ ਪਹਿਲਾਂ ਹੀ ਆਪਣਾ ਕੰਮ ਨਿਬੇੜ ਕੇ ਸੀਰੀਅਲ ਵੇਖਣ ਲਈ ਬੈਠ ਜਾਂਦੇ ਸਨ । ਪਹਿਲਾਂ ਟਾਵੇਂ ਟਾਵੇਂ ਘਰਾਂ 'ਚ ਟੀਵੀ ਹੁੰਦਾ ਸੀ ਅਤੇ ਲੋਕ ਉਸ ਘਰ 'ਚ ਇੱਕਠੇ ਬੈਠ ਕੇ ਇਸ ਸੀਰੀਅਲ ਨੂੰ ਵੇਖਦੇ ਸਨ ।

ਹੋਰ ਵੇਖੋ:32 ਸਾਲ ਪਹਿਲਾਂ ਰਮਾਇਣ ਸੀਰੀਅਲ ‘ਚ ਕੰਮ ਕਰਨ ਵਾਲੀ ਦੀਪਿਕਾ ਹੁਣ ਦਿੱਸਦੀ ਹੈ ਅਜਿਹੀ,ਸੀਰੀਅਲ ‘ਚ ਨਿਭਾਇਆ ਸੀ ਸੀਤਾ ਦਾ ਕਿਰਦਾਰ

ਇਸ ਸੀਰੀਅਲ 'ਚ ਕਿਰਦਾਰ ਨਿਭਾਉਣ ਵਾਲੇ ਅਦਾਕਾਰਾਂ ਨੇ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਅਦਾਕਾਰੀ ਨਾਲ ਖ਼ਾਸ ਜਗ੍ਹਾ ਬਣਾ ਲਈ ਸੀ ਅਤੇ ਲੋਕ ਉਨ੍ਹਾਂ ਦੇ ਕਿਰਦਾਰਾਂ ਨੂੰ ਪੂਜਣ ਤੱਕ ਲੱਗ ਗਏ ਸਨ । ਇਹ ਸੀਰੀਅਲ ਲੋਕਾਂ 'ਚ ਬਹੁਤ ਹੀ ਹਰਮਨ ਪਿਆਰਾ ਹੁੰਦਾ ਸੀ । 1988'ਚ ਇਸ ਸੀਰੀਅਲ ਦੀ ਸ਼ੁਰੂਆਤ ਹੋਈ ਸੀ, ਉਸ ਦਹਾਕੇ 'ਚ ਇਹ ਸੀਰੀਅਲ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਲੜੀਵਾਰ ਸੀ ।

https://twitter.com/Bollywoodirect/status/1165522475897118720

ਇਸ ਸ਼ੋਅ ਦੇ 94 ਐਪੀਸੋਡ ਸ਼ੂਟ ਕੀਤੇ ਗਏ ਸਨ ।ਪਰ ਮੁੱਦਤ ਬਾਅਦ ਇਸ ਟੀਵੀ ਸ਼ੋਅ ਦਾ ਇੱਕ ਵੀਡੀਓ ਟਵਿੱਟਰ 'ਤੇ ਬਾਲੀਵੁੱਡ ਡਾਇਰੈਕਟ ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ ।ਇਸ ਸ਼ੋਅ 'ਚ ਮੁਕੇਸ਼ ਖੰਨਾ ਨੇ ਭੀਸ਼ਮ ਪਿਤਾਮਾ ਦਾ ਰੋਲ ਨਿਭਾਇਆ ਸੀ ।ਜਦਕਿ ਗਜੇਂਦਰ ਚੌਹਾਨ ,ਗਿਰਿਜਾਸ਼ੰਕਰ ਸਣੇ ਕਈ ਨਾਮੀ ਹਸਤੀਆਂ ਨੇ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ।

ਪਰ ਇਸ ਵਾਇਰਲ ਹੋ ਰਹੇ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸਾਰੇ ਅਦਾਕਾਰ ਸ਼ੋਅ ਦੇ ਆਖਰੀ ਸੀਰੀਅਲ ਦੀ ਸ਼ੁਟਿੰਗ ਖਤਮ ਹੋਣ 'ਤੇ ਰੋਂਦੇ ਹੋਏ ਨਜ਼ਰ ਆ ਰਹੇ ਨੇ ।ਸ਼ੂਟਿੰਗ ਦੇ ਸੈੱਟ 'ਤੇ ਲੋਕਾਂ ਦਾ ਹਜੂਮ ਨਜ਼ਰ ਆ ਰਿਹਾ ਹੈ ਅਤੇ ਸੀਰੀਅਲ ਦੀ ਸਟਾਰਕਾਸਟ ਦੇ ਕੋਸਟਿਊਮ ਅਤੇ ਸ਼ੂਟਿੰਗ ਦਾ ਸਾਰਾ ਸਮਾਨ ਵੀ ਨਜ਼ਰ ਆ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network