ਬਾਲੀਵੁੱਡ ਤੋਂ ਪਾਲੀਵੁੱਡ ਤੱਕ ਮਹਾਸ਼ਿਵਰਾਤਰੀ ਦੀ ਧੂਮ, ਇਸ ਤਰ੍ਹਾਂ ਫ਼ਿਲਮੀ ਸਿਤਾਰਿਆਂ ਨੇ ਦਿੱਤੀਆਂ ਫੈਨਜ਼ ਨੂੰ ਵਧਾਈਆਂ

Written by  Lajwinder kaur   |  March 04th 2019 04:49 PM  |  Updated: March 05th 2019 10:27 AM

ਬਾਲੀਵੁੱਡ ਤੋਂ ਪਾਲੀਵੁੱਡ ਤੱਕ ਮਹਾਸ਼ਿਵਰਾਤਰੀ ਦੀ ਧੂਮ, ਇਸ ਤਰ੍ਹਾਂ ਫ਼ਿਲਮੀ ਸਿਤਾਰਿਆਂ ਨੇ ਦਿੱਤੀਆਂ ਫੈਨਜ਼ ਨੂੰ ਵਧਾਈਆਂ

ਅੱਜ ਦੇਸ਼ ਭਰ ‘ਚ  ਬੜੀ ਧੂਮ ਧਾਮ ਨਾਲ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮਹਾ ਸ਼ਿਵਰਾਤਰੀ ਨੂੰ ਲੈ ਕੇ ਜਿੱਥੇ ਆਮ ਜਨਤਾ ਚ ਕਾਫੀ ਉਤਸ਼ਾਹ ਹੈ ਉਥੇ ਹੀ ਫ਼ਿਲਮੀ ਜਗਤ ‘ਚ ਵੀ ਭੋਲੇ ਨਾਥ ਦੇ ਇਸ ਪਵਿੱਤਰ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਸਾਰੇ ਹੀ ਸਿਤਾਰੇ ਭੋਲੇ ਨਾਥ ਦੇ ਰੰਗ ‘ਚ ਰੰਗੇ ਦਿਖਾਈ ਦੇ ਰਹੇ ਹਨ।

ਗੱਲ ਕਰਦੇ ਹਾਂ ਫ਼ਿਲਮੀ ਸਿਤਾਰਿਆਂ ਦੀ ਜੋ ਹਰ ਤਿਉਹਾਰ ਨੂੰ ਬਹੁਤ ਹੀ ਖੁਸ਼ੀ ਤੇ ਧੂਮ ਧਾਮ ਨਾਲ ਮਨਾਉਂਦੇ ਹਨ। ਜਿਸ ਦੇ ਚਲਦੇ ਕਲਾਕਾਰਾਂ ਦੇ ਨਾਲ ਨਾਲ ਭਾਰਤੀ ਖਿਡਾਰੀਆਂ ਨੇ ਵੀ ਆਪਣੇ ਫੈਨਜ਼ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਹਨ।

View this post on Instagram

 

‪This #MahaShivratri, may Lord Shiva bless you and your family with peace and prosperity?? #HarHarMahadev ‬

A post shared by Akshay Kumar (@akshaykumar) on

ਬਾਲੀਵੁੱਡ ਦੇ ਕੇਸਰੀ ਅਕਸ਼ੈ ਕੁਮਾਰ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਭਗਵਾਨ ਸ਼ਿਵ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਸ ਮਹਾ ਸ਼ਿਵਰਾਤਰੀ, ਪ੍ਰਭੂ ਸ਼ਿਵ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਦੇ ਨਾਲ ਬਰਕਤ ਨਾਲ ਨਿਵਾਜੇ.... ਹਰ ਹਰ ਮਹਾਦੇਵ’

ਬਾਲੀਵੁੱਡ ਦੀ ਡਿੰਪਲ ਕੁਵੀਨ ਪ੍ਰੀਟੀ ਜਿੰਟਾ ਨੇ ਵੀ ਆਪਣੇ ਪਤੀ ਨਾਲ ਅਨੋਖੇ ਅੰਦਾਜ਼ ਨਾਲ ਫੈਨਜ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹੈ। ਉੱਧਰ ਚਰਚਾ 'ਚ ਰਹਿਣ ਵਾਲੇ ਲਵ ਬਰਡਸ ਆਲੀਆ ਭੱਟ ਤੇ ਰਣਬੀਰ ਕਪੂਰ ਨੇ ਵੀ ਵੀਡੀਓ ਰਾਹੀਂ ਸੋਸ਼ਲ ਮੀਡੀਆ ਉੱਤੇ ਮਹਾਂਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਨੇ।

ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਖਿਡਾਰੀਆਂ ਨੇ ਜਿਵੇਂ ਵਰਿੰਦਰ ਸਹਿਵਾਗ , ਸੁਰੇਸ਼ ਰੈਨਾ ਨੇ ਟਵਿੱਟਰ ਉੱਤੇ ਟਵੀਟ ਕਰਕੇ ਸਾਰੇ ਦੇਸ਼ਵਾਸੀਆਂ ਨੂੰ ਸ਼ਿਵਰਾਤਰੀ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਪੰਜਾਬ ਦੇ ਸਟਾਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਤੇ ਤਸੀਵਰ ਪਾ ਕੈਪਸ਼ਨ 'ਚ ਲਿਖਿਆ ਹੈ ਕਿ, ‘ਸ਼ਿਵਰਾਤਰੀਆਂ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ’। ਇਸ ਤੋਂ ਇਲਾਵਾ ਕਾਮੇਡੀ ਕਿੰਗ ਕਪਿਲ ਸ਼ਰਮਾ, ਕੀਕੂ ਸ਼ਾਰਦਾ, ਦਿੱਗਜ ਕਲਾਕਾਰ ਰਣਦੀਪ ਹੁੱਡਾ ਤੇ ਕਈ ਹੋਰ ਅਦਾਕਾਰਾਂ ਨੇ ਇਸ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network