ਐੱਸ.ਐੱਸ. ਰਾਜਾਮੌਲੀ ਦੀ ਅਗਲੀ ਫ਼ਿਲਮ 'ਚ ਦੀਪਿਕਾ ਨਾਲ ਰੋਮਾਂਸ ਕਰਨਗੇ ਮਹੇਸ਼ ਬਾਬੂ?

written by Lajwinder kaur | October 18, 2022 04:19pm

Deepika Padukone News: ਫ਼ਿਲਮ ਆਰਆਰਆਰ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ, ਦਰਸ਼ਕ ਐਸਐਸ ਰਾਜਮੌਲੀ ਦੀ ਅਗਲੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਖਬਰਾਂ ਮੁਤਾਬਕ ਰਾਜਾਮੌਲੀ ਨੇ ਆਪਣੀ ਅਗਲੀ ਫ਼ਿਲਮ ਦੇ ਪ੍ਰੋਜੈਕਟ 'ਤੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ। ਨਿਰਦੇਸ਼ਕ ਦੇ ਇਸ ਅਗਲੇ ਪ੍ਰੋਜੈਕਟ ਦਾ ਨਾਮ SSMB29 (ਆਰਜ਼ੀ) ਰੱਖਿਆ ਗਿਆ ਹੈ। ਰਾਜਾਮੌਲੀ ਦੇ ਉੱਦਮ ਬਾਰੇ ਨਵੀਨਤਮ ਅਪਡੇਟਸ ਜਾਣਨ ਲਈ ਪ੍ਰਸ਼ੰਸਕ ਉਤਸ਼ਾਹਿਤ ਹਨ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਖਾਸ ਤਸਵੀਰ ਦੇ ਨਾਲ ਅਮਿਤਾਭ ਬੱਚਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ

SS Rajamouli and mahesh babu image source: Instagram

 

ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਸਾਊਥ ਸੁਪਰਸਟਾਰ ਮਹੇਸ਼ ਬਾਬੂ ਨੂੰ ਮੁੱਖ ਭੂਮਿਕਾ ਲਈ ਕਾਸਟ ਕਰਨ ਦੀ ਗੱਲ ਕਹੀ ਗਈ ਸੀ ਅਤੇ ਹੁਣ ਇਸ ਫ਼ਿਲਮ ਨੂੰ ਲੈ ਕੇ ਇੱਕ ਵੱਡਾ ਅਪਡੇਟ ਚਰਚਾ ਵਿੱਚ ਹੈ।

deepika and mahesh babu image source: Instagram

ਖਬਰਾਂ ਦੀ ਮੰਨੀਏ ਤਾਂ ਇਸ ਫਿਲਮ ਦੀ ਟੀਮ 'ਚ ਦੀਪਿਕਾ ਨੂੰ ਕਾਸਟ ਕਰਨ ਦੀ ਚਰਚਾ ਚੱਲ ਰਹੀ ਹੈ। ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਦੀਪਿਕਾ ਨੂੰ ਫ਼ਿਲਮ 'ਚ ਮੁੱਖ ਭੂਮਿਕਾ ਲਈ ਅਪ੍ਰੋਚ ਕੀਤਾ ਗਿਆ ਹੈ ਜਾਂ ਨਹੀਂ।

ਜੇਕਰ ਰਾਜਾਮੌਲੀ ਦੀ ਫ਼ਿਲਮ 'ਚ ਬਾਲੀਵੁੱਡ ਦੀ ਟਾਪ ਅਭਿਨੇਤਰੀ ਦੀਪਿਕਾ ਪਾਦੁਕੋਣ ਨੂੰ ਕਾਸਟ ਕਰਨ ਦੀ ਗੱਲ ਸੱਚ ਸਾਬਤ ਹੁੰਦੀ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੀਪਿਕਾ ਮਹੇਸ਼ ਬਾਬੂ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਦੀਪਿਕਾ ਨੂੰ ਨਿਰਦੇਸ਼ਕ ਨਾਗ ਅਸ਼ਵਿਨ ਦੀ ਫ਼ਿਲਮ ਪ੍ਰੋਜੈਕਟ ਕੇ. ਇਸ ਫ਼ਿਲਮ 'ਚ ਦੀਪਿਕਾ ਦੇ ਨਾਲ ਬਾਹੂਬਲੀ ਫੇਮ ਐਕਟਰ ਪ੍ਰਭਾਸ ਨਜ਼ਰ ਆਉਣ ਵਾਲੇ ਹਨ। ਇਸ ਤਰ੍ਹਾਂ ਹੁਣ ਦੀਪਿਕਾ ਦੱਖਣ ਦੀਆਂ ਫ਼ਿਲਮਾਂ 'ਤੇ ਦਬਦਬਾ ਬਣਾਉਣ ਲਈ ਤਿਆਰ ਹੈ।

inside image of deepika and mahesh image source: Instagram

ਜਦੋਂ ਮਹੇਸ਼ ਬਾਬੂ ਤੋਂ ਇਸ ਫ਼ਿਲਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਫ਼ਿਲਮ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਮੇਰੇ ਲਈ ਸੁਫ਼ਨੇ ਦੇ ਸਾਕਾਰ ਹੋਣ ਵਰਗਾ ਹੋਵੇਗਾ।

 

 

You may also like