ਇਸ ਬਾਲੀਵੁੱਡ ਅਦਾਕਾਰਾ ਨੇ ਬਚਪਨ ਦੀ ਤਸਵੀਰ ਸਾਂਝੀ ਕਰ ਦਿੱਤੀ ਆਪਣੇ ਪਿਤਾ ਨੂੰ ਜਨਮਦਿਨ ਦੀ ਵਧਾਈ

Written by  Aaseen Khan   |  September 20th 2019 01:27 PM  |  Updated: September 20th 2019 01:28 PM

ਇਸ ਬਾਲੀਵੁੱਡ ਅਦਾਕਾਰਾ ਨੇ ਬਚਪਨ ਦੀ ਤਸਵੀਰ ਸਾਂਝੀ ਕਰ ਦਿੱਤੀ ਆਪਣੇ ਪਿਤਾ ਨੂੰ ਜਨਮਦਿਨ ਦੀ ਵਧਾਈ

ਬਾਲੀਵੁੱਡ ਨਿਰਦੇਸ਼ਕ ਤੇ ਨਿਰਮਾਤਾ ਮਹੇਸ਼ ਭੱਟ ਜਿੰਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਬਾਲੀਵੁੱਡ 'ਚ ਦਿੱਤੀਆਂ ਹਨ। ਫ਼ਿਲਮਾਂ ਤੋਂ ਇਲਾਵਾ ਆਪਣੇ ਰਿਸ਼ਤਿਆਂ ਦੇ ਚਲਦੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਮਹੇਸ਼ ਭੱਟ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਆਪਣੇ ਪਿਤਾ ਦੇ ਜਨਮਦਿਨ ਦੇ ਮੌਕੇ ਉਹਨਾਂ ਦੀ ਬੇਟੀ ਆਲੀਆ ਭੱਟ ਨੇ ਬਚਪਨ ਦੀ ਖੂਬਸੂਰਤ ਤਸਵੀਰ ਸਾਂਝੀ ਕਰ ਪਿਤਾ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਇਸ ਤਸਵੀਰ ਦੇ ਨਾਲ ਹੀ ਆਲੀਆ ਭੱਟ ਨੇ ਹੁਣ ਦੀ ਤਸਵੀਰ ਨਾਲ ਸਾਂਝੀ ਕੀਤੀ ਹੈ ਤੇ ਭਾਵੁਕ ਪੋਸਟ ਕੀਤੀ ਹੈ।

ਪ੍ਰੋਫੈਸ਼ਨਲ ਜ਼ਿੰਦਗੀ ਤੋਂ ਜ਼ਿਆਦਾ ਮਹੇਸ਼ ਭੱਟ ਪਰਸਨਲ ਜ਼ਿੰਦਗੀ ਦੀ ਵਜ੍ਹਾ ਕਰਕੇ ਵੱਧ ਚਰਚਾ 'ਚ ਰਹੇ ਹਨ। ਮਹੇਸ਼ ਦੇ ਮਾਤਾ ਪਿਤਾ ਦਾ ਕਦੇ ਵਿਆਹ ਨਹੀਂ ਸੀ ਹੋਇਆ ਇਹ ਹੀ ਕਾਰਨ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਵੀ ਵਿਆਹ ਨੂੰ ਕਦੇ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ।

ਜਦੋਂ ਮਹੇਸ਼ ਭੱਟ ਕਾਲਜ 'ਚ ਸਨ ਤਾਂ ਉਹਨਾਂ ਨੂੰ 20 ਸਾਲ ਦੀ ਉਮਰ 'ਚ ਲੌਰੀਏ ਬ੍ਰਾਈਟ ਨਾਲ ਪਿਆਰ ਹੋਇਆ, ਜਿਨ੍ਹਾਂ ਨੂੰ ਅੱਜ ਤੁਸੀਂ ਕਿਰਨ ਭੱਟ ਦੇ ਨਾਂ ਨਾਲ ਜਾਣਦੇ ਹੋ।ਕਿਰਨ ਭੱਟ ਪੂਜਾ ਅਤੇ ਰਾਹੁਲ ਭੱਟ ਦੀ ਮਾਂ ਹੈ। ਅਦਾਕਾਰਾ ਪ੍ਰਵੀਨ ਬੌਬੀ ਨਾਲ ਮਹੇਸ਼ ਭੱਟ ਦੇ ਅਫੇਅਰ ਦੇ ਚਲਦਿਆ ਕਿਰਨ ਭੱਟ ਤੇ ਮਹੇਸ਼ ਭੱਟ ਦੇ ਰਿਸ਼ਤਿਆਂ 'ਚ ਦਰਾਰ ਆ ਗਈ।

mahesh bhatt mahesh bhatt

ਪਰ ਪ੍ਰਵੀਨ ਨਾਲ ਵੀ ਮਹੇਸ਼ ਦਾ ਰਿਸ਼ਤਾ ਬਹੁਤਾ ਸਮਾਂ ਨਹੀਂ ਰਿਹਾ ਅਤੇ ਉਹਨਾਂ ਦੀ ਜ਼ਿੰਦਗੀ 'ਚ ਸੋਨੀ ਰਾਜ਼ਦਾਨ ਆਈ। ਮਹੇਸ਼ ਭੱਟ ਨੇ ਕਿਰਨ ਤੋਂ ਬਿਨ੍ਹਾਂ ਤਲਾਕ ਲਏ ਸੋਨੀ ਰਾਜ਼ਦਾਨ ਨਾਲ ਵਿਆਹ ਕਰਵਾ ਲਿਆ ਸੀ। ਇਸ ਵਿਆਹ ਲਈ ਮਹੇਸ਼ ਭੱਟ ਨੇ ਮੁਸਲਿਮ ਧਰਮ ਆਪਣਾ ਲਿਆ ਸੀ। ਸੋਨੀ ਆਲੀਆ ਅਤੇ ਸ਼ਾਹੀਨ ਭੱਟ ਦੀ ਮਾਂ ਹੈ।

mahesh bhatt mahesh bhatt

ਵਿਵਾਦ ਜਿੰਨ੍ਹੇ ਵੀ ਰਹੇ ਹੋਣ ਪਰ ਮਹੇਸ਼ ਭੱਟ ਨੇ ਉਹਨਾਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਉਹਨਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੜਕ 2 ਫ਼ਿਲਮ ਦੇ ਨਿਰਦੇਸ਼ਨ 'ਚ ਰੁੱਝੇ ਹੋਏ ਹਨ। ਇਸ ਫ਼ਿਲਮ 'ਚ ਮਹੇਸ਼ ਭੱਟ ਆਪਣੀ ਬੇਟੀ ਆਲੀਆ ਭੱਟ ਨਾਲ ਕੰਮ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network