ਹੁਣ ਸ਼ਹਿਨਾਜ਼ ਗਿੱਲ ਦੇ ਕੱਪੜਿਆਂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ, ਇਸ ਤਰ੍ਹਾਂ ਦੇ ਲੱਗ ਰਹੇ ਹਨ ਇਲਜ਼ਾਮ

written by Rupinder Kaler | July 29, 2020

ਅਦਾਕਾਰਾ ਮਾਹੀ ਵਿੱਜ ਏਨੀਂ ਦਿਨੀਂ ਕੱਪੜਿਆਂ ਦੇ ਬਰਾਂਡ ਵੱਲੋਂ ਕੀਤੀ ਜਾ ਰਹੀ ਅਲੋਚਨਾ ਦਾ ਸਾਹਮਣਾ ਕਰ ਰਹੀ ਹੈ । ਬਰਾਂਡ ਦਾ ਇਲਜ਼ਾਮ ਹੈ ਕਿ ਮਾਹੀ ਨੇ ਇੱਕ ਸ਼ੋਅ ਲਈ ਸ਼ਹਿਨਾਜ਼ ਗਿੱਲ ਲਈ ਜੋ ਕੱਪੜੇ ਉਧਾਰ ਲਏ ਸਨ ਉਹ ਵਾਪਿਸ ਨਹੀਂ ਕੀਤੇ । ਇਸ ਦੇ ਨਾਲ ਹੀ ਬਰਾਂਡ ਦਾ ਇਲਜ਼ਾਮ ਹੈ ਕਿ ਮਾਹੀ ਉਹਨਾਂ ਨੂੰ ਬਿਨ੍ਹਾਂ ਦੱਸੇ ਉਹਨਾਂ ਦੇ ਕੱਪੜੇ ਵਰਤ ਰਹੀ ਹੈ । ਬਰਾਂਡ ਨੇ ਇਸ ਦੀ ਜਾਣਕਾਰੀ ਖੁਦ ਆਪਣੇ ਇੰਸਟਾਗ੍ਰਾਮ ਤੇ ਮਾਹੀ ਦੀ ਚੈਟ ਸ਼ੇਅਰ ਕਰਕੇ ਦਿੱਤੀ ਹੈ । ਇਸ ਪੋਸਟ ਵਿੱਚ ਬਰਾਂਡ ਨੇ ਲਿਖਿਆ ਹੈ ‘ਇਹ ਇੱਕ ਵਿਵਾਦ ਹੈ ਜਿਸ ਨੂੰ ਅਸੀਂ ਦੱਸਣਾ ਜ਼ਰੂਰੀ ਸਮਝਦੇ ਹਾਂ, ਵੱਡੇ ਚਿਹਰੇ ਕਿੰਨੇ ਅਨੈਤਿਕ ਤੇ ਛੋਟੀ ਸੋਚ ਦੇ ਹੁੰਦੇ ਹਨ, ਜਿਨ੍ਹਾਂ ਵਿੱਚ ਮਾਹੀ ਵਿੱਜ ਇੱਕ ਹੈ । ਮਾਹੀ ਨੇ ਬਿੱਗ ਬਾਸ ਦੀ ਪ੍ਰਤੀਭਾਗੀ ਸ਼ਹਿਨਾਜ਼ ਗਿੱਲ ਲਈ ਸਾਡੇ ਤੋਂ ਕੁਝ ਕਪੜੇ ਮੰਗੇ ਸਨ । ਸ਼ੋਅ ਖਤਮ ਹੋਣ ਤੋਂ ਬਾਅਦ ਅਸੀਂ ਆਪਣੇ ਕੱਪੜੇ ਉਸ ਤੋਂ ਵਾਪਿਸ ਮੰਗੇ । ਇਹਨਾਂ ਕੱਪੜਿਆਂ ਵਿੱਚ ਕੁਝ ਕੱਪੜੇ ਵਾਪਿਸ ਕਰ ਦਿੱਤੇ ਗਏ ਤੇ ਕੁਝ ਉਸ ਨੇ ਆਪਣੇ ਕੋਲ ਰੱਖ ਲਏ । https://www.instagram.com/p/CDG5laVpbGn/?utm_source=ig_embed&utm_campaign=loading ਇਸ ਬਾਰੇ ਜਦੋਂ ਅਸੀਂ ਉਸ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਛੇਤੀ ਵਾਪਿਸ ਕਰ ਦੇਵੇਗੀ । ਪਰ ਅਸੀਂ ਹੁਣ ਦੇਖਿਆ ਹੈ ਕਿ ਉਹ ਬਿਨ੍ਹਾਂ ਸਾਨੂੰ ਦੱਸੇ ਉਹ ਕੱਪੜੇ ਪਹਿਣ ਰਹੀ ਹੈ । ਇਹ ਕਿੰਨਾ ਸ਼ਰਮਨਾਕ ਹੈ ਕਿ ਇੱਕ ਮਸ਼ਹੂਰ ਚਿਹਰਾ ਹੋਣ ਕਰਕੇ ਉਹ ਕੱਪੜੇ ਤਾਂ ਪਾਉਣਾ ਚਾਹੁੰਦੀ ਹੈ ਪਰ ਉਸ ਦੇ ਪੈਸੇ ਨਹੀਂ ਦੇਣਾ ਚਾਹੁੰਦੀ । ਅਸੀਂ ਇਹ ਸਭ ਦੇਖ ਕੇ ਹੈਰਾਨ ਹਾਂ ਕਿ ਉਹ ਇੰਡਸਟਰੀ ਵਿੱਚ ਕੰਮ ਕਿਵੇਂ ਕਰ ਰਹੀ ਹੈ ਇਹ ਹੈ ਤੁਹਾਡਾ ਅਸਲੀ ਚਿਹਰਾ’। ਇਸ ਪੋਸਟ ਦੇ ਜਵਾਬ ਵਿੱਚ ਮਾਹੀ ਨੇ ਲਿਖਿਆ ਹੈ ‘ਮਾਫ ਕਰਨਾ ਮੈਂ ਉਹ ਕੱਪੜੇ ਨਹੀਂ ਪਹਿਨੇ । ਮੈਂ ਤੁਹਾਨੂੰ ਕਈ ਦਿਨਾਂ ਤੋਂ ਕਹਿੰਦੀ ਆ ਰਹੀ ਹਾਂ ਕਿ ਬਾਕੀ ਕੱਪੜੇ ਮੇਰੇ ਕੋਲ ਹਨ । ਮੇਰੇ ਕੋਲ ਹੋਰ ਬਹੁਤ ਕੱਪੜੇ ਹਨ । ਤੁਹਾਡੇ ਬਰਾਂਡ ਦੀ ਮੈਨੂੰ ਜ਼ਰੂਰਤ ਨਹੀਂ’ । ਇਹ ਪੋਸਟ ਕਾਫੀ ਵਾਇਰਲ ਹੋ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿੱਗ ਬਾਸ ਸ਼ੋਅ ਵਿੱਚ ਸ਼ਹਿਨਾਜ਼ ਨੇ ਜੋ ਕੱਪੜੇ ਪਹਿਨੇ ਸਨ ਉਹ ਮਾਹੀ ਨੇ ਹੀ ਦਿੱਤੇ ਸਨ ।

0 Comments
0

You may also like