ਮਸ਼ਹੂਰ ਟੀਵੀ ਅਦਾਕਾਰਾ ਮਾਹੀ ਵਿੱਜ ਨੇ ਸ਼ੇਅਰ ਕੀਤਾ ਆਪਣੀ ਬੇਟੀ ਤਾਰਾ ਦੇ ਨਾਲ ਇਹ ਕਿਊਟ ਜਿਹਾ ਵੀਡੀਓ, ਦੇਖੋ ਵੀਡੀਓ

written by Lajwinder kaur | July 27, 2020

ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਮਾਹੀ ਵਿੱਜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਬੇਟੀ ਤਾਰਾ ਭਾਨੁਸ਼ਾਲੀ ਦੇ ਨਾਲ ਪਿਆਰੀ ਜਿਹੀ ਵੀਡੀਓ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ ।

 
View this post on Instagram
 

Sach mein agar tum sath ho

A post shared by Mahhi ❤️tara❤️khushi❤️rajveer (@mahhivij) on

 ਹੋਰ ਵੇਖੋ : ਮੁੰਬਈ ਦੀਆਂ ਸੜਕਾਂ ‘ਤੇ ਸਾਈਕਲ ਚਲਾਉਂਦੀ ਨਜ਼ਰ ਆਈ ਸਾਰਾ ਅਲੀ ਖ਼ਾਨ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਵੀਡੀਓ ਇਸ ਵੀਡੀਓ ‘ਚ ਮਾਹੀ ਵਿੱਜ ਤੇ ਤਾਰਾ ਬਾਲੀਵੁੱਡ ਗੀਤ ਉੱਤੇ ਕਿਊਟ ਅਦਾਵਾਂ ਕਰਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ‘ਚ ‘ਅਗਰ ਤੁਮ ਸਾਥ ਹੋ’ ਗੀਤ ਵੱਜ ਰਿਹਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਟੀਵੀ ਜਗਤ ਦੇ ਕਈ ਨਾਮੀ ਕਲਾਕਾਰਾਂ ਨੇ ਹਾਰਟਸ ਵਾਲੇ ਇਮੋਜ਼ੀ ਕਮੈਂਟਸ ‘ਚ ਪੋਸਟ ਕੀਤੇ ਨੇ ।   ਜੈ ਭਾਨੁਸ਼ਾਲੀ ਅਤੇ ਉਨ੍ਹਾਂ ਦੀ ਪਤਨੀ ਮਾਹੀ ਵਿੱਜ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਟੀਵੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹਨ ਅਤੇ ਅਕਸਰ ਆਪਣੇ ਤਿੰਨੋ ਬੱਚਿਆਂ ਦੀਆਂ ਕਿਊਟ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

0 Comments
0

You may also like