ਬਾਲ ਕ੍ਰਿਸ਼ਨਾ ਬਣੀ ਮਾਹੀ ਵਿੱਜ ਦੀ ਧੀ ਤਾਰਾ, ਫੋਟੋ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਜਨਮ ਅਸ਼ਟਮੀ ਨਾਲ ਜੁੜਿਆ ਧਾਰਮਿਕ ਕਿੱਸਾ ਕੀਤਾ ਸਾਂਝਾ, ਇਸ ਤਰ੍ਹਾਂ ਹੋਈ ਸੀ ਭਗਵਾਨ ਦੀ ਕ੍ਰਿਪਾ

written by Lajwinder kaur | August 12, 2020

ਜਨਮ ਅਸ਼ਟਮੀ ਦਾ ਤਿਉਹਾਰ ਪੂਰਾ ਦੇਸ਼ ਬੜੀ ਹੀ ਸ਼ਰਧਾ ਤੇ ਧੂਮਧਾਮ ਦੇ ਨਾਲ ਮਨਾ ਰਿਹਾ ਹੈ । ਛੋਟੇ -ਛੋਟੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ‘ਚ ਪੇਸ਼ ਕੀਤਾ ਜਾਂਦਾ ਹੈ ।

 
View this post on Instagram
 

In 2018, I had visited a temple in Mathura during a brand campaign. I am usually not someone who will go out of my way to visit a temple but at the same time I do have a spiritual side to me. I remember standing in the temple with my mom and sister and there was a crowd of about 500 people. I was standing in a corner and when the Pandit threw fruits and flowers, one garland which he threw came flying on me and found its place directly around my neck which was really magical. The fruits too came directly in my jholi. In those days I remember, I wasn't planning motherhood though my mom really wanted a grandchild. She started crying and when the Pandit came to me he said if in a crowd of 500, Lord Krishna's blessings have come on you, then He will definitely come to your house next year. And yes I was pregnant with Tara in 2019 and she's entered our lives as the 'Nathkat Kanhaiya' keeping us on our toes with her mischief, her magical smile, and a positivity unlike any other! Happy Janmasthami! Tara’s outfit: @babeehivekids #HappyJanmasthami #Janmasthami #Kanhaa #Krishna #Tara

A post shared by Mahhi ❤️tara❤️khushi❤️rajveer (@mahhivij) on

  ਬਾਲੀਵੁੱਡ ਤੇ ਪੰਜਾਬੀ ਸਿਤਾਰਿਆਂ ਵੀ ਇਸ ਮੌਕੇ ‘ਤੇ ਲੋਕਾਂ ਨੂੰ ਵਧਾਈ ਦੇ ਰਿਹਾ ਹੈ । ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਮਾਹੀ ਵਿੱਜ ਨੇ ਆਪਣੀ ਪਿਆਰੀ ਜਿਹੀ ਬੇਟੀ ਤਾਰਾ ਦੀ ਕਿਊਟ ਜਿਹੀ ਫੋਟੋ ਸ਼ੇਅਰ ਕੀਤੀ ਹੈ । ਇਸ ਫੋਟੋ ‘ਚ ਤਾਰਾ ਬਾਲ ਕ੍ਰਿਸ਼ਨਾ ਦੇ ਰੂਪ ‘ਚ ਨਜ਼ਰ ਆ ਰਹੀ ਹੈ। ਮਾਹੀ ਵਿੱਜ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਇੱਕ ਧਾਰਮਿਕ ਕਿੱਸਾ ਵੀ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਸਾਲ 2018 ‘ਚ ਉਹ ਮੰਦਿਰ ਗਏ ਸੀ ਜਿੱਥੇ 500 ਤੋਂ ਵੱਧ ਲੋਕ ਆਏ ਹੋਏ ਸੀ ਮੈਂ ਇੱਕ ਕੋਣੇ ‘ਚ ਖੜ੍ਹੀ ਹੋਈ ਸੀ । ਜਦੋਂ ਪੰਡਿਤ ਨੇ ਫੁੱਲਾਂ ਦੀ ਮਾਲਾ ਤੇ ਫਲ ਦੀ ਵਰਖਾ ਸੰਗਤਾਂ ਵੱਲ ਕੀਤੀ ਤਾਂ ਇੱਕ ਮਾਲਾ ਮੇਰੇ ਗਲੇ ਚ ਤੇ ਫਲ ਮੇਰੀ ਝੋਲੀ ‘ਚ ਪੈ ਗਏ । ਇਹ ਪਰਮਾਤਮਾ ਦੀ ਕਿਰਪਾ ਹੀ ਸੀ । ਪੰਡਿਤ ਨੇ ਕਹਿ ਕੇ ਪਰਮਾਤਮਾ ਦੀ ਕਿਰਪਾ ਨਾਲ ਅਗਲੇ ਸਾਲ ਤੁਹਾਡੇ ਘਰ ‘ਚ ਨੰਨ੍ਹਾ ਮਹਿਮਾਨ ਜ਼ਰੂਰ ਆਵੇਗਾ ਤੇ ਅਗਲੇ ਸਾਲ 2019 ‘ਚ ਉਨ੍ਹਾਂ ਦੇ ਘਰ ਤਾਰਾ ਨੇ ਜਨਮ ਲਿਆ ਹੈ । ਦੱਸ ਦਈਏ ਜੈ ਭਾਨੁਸ਼ਾਲੀ ਤੇ ਮਾਹੀ ਵਿੱਜ ਦੇ ਵਿਆਹ ਦੇ 9 ਸਾਲਾਂ ਬਾਅਦ ਉਨ੍ਹਾਂ ਦੇ ਘਰ ‘ਚ ਬੱਚੇ ਦੀ ਕਿਲਕਾਰੀਆਂ ਗੂੰਜੀਆਂ ਸਨ ।

0 Comments
0

You may also like