ਬਾਲ ਕ੍ਰਿਸ਼ਨਾ ਬਣੀ ਮਾਹੀ ਵਿੱਜ ਦੀ ਧੀ ਤਾਰਾ, ਫੋਟੋ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਜਨਮ ਅਸ਼ਟਮੀ ਨਾਲ ਜੁੜਿਆ ਧਾਰਮਿਕ ਕਿੱਸਾ ਕੀਤਾ ਸਾਂਝਾ, ਇਸ ਤਰ੍ਹਾਂ ਹੋਈ ਸੀ ਭਗਵਾਨ ਦੀ ਕ੍ਰਿਪਾ
ਜਨਮ ਅਸ਼ਟਮੀ ਦਾ ਤਿਉਹਾਰ ਪੂਰਾ ਦੇਸ਼ ਬੜੀ ਹੀ ਸ਼ਰਧਾ ਤੇ ਧੂਮਧਾਮ ਦੇ ਨਾਲ ਮਨਾ ਰਿਹਾ ਹੈ । ਛੋਟੇ -ਛੋਟੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ‘ਚ ਪੇਸ਼ ਕੀਤਾ ਜਾਂਦਾ ਹੈ ।
ਬਾਲੀਵੁੱਡ ਤੇ ਪੰਜਾਬੀ ਸਿਤਾਰਿਆਂ ਵੀ ਇਸ ਮੌਕੇ ‘ਤੇ ਲੋਕਾਂ ਨੂੰ ਵਧਾਈ ਦੇ ਰਿਹਾ ਹੈ । ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਮਾਹੀ ਵਿੱਜ ਨੇ ਆਪਣੀ ਪਿਆਰੀ ਜਿਹੀ ਬੇਟੀ ਤਾਰਾ ਦੀ ਕਿਊਟ ਜਿਹੀ ਫੋਟੋ ਸ਼ੇਅਰ ਕੀਤੀ ਹੈ । ਇਸ ਫੋਟੋ ‘ਚ ਤਾਰਾ ਬਾਲ ਕ੍ਰਿਸ਼ਨਾ ਦੇ ਰੂਪ ‘ਚ ਨਜ਼ਰ ਆ ਰਹੀ ਹੈ।
ਮਾਹੀ ਵਿੱਜ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਇੱਕ ਧਾਰਮਿਕ ਕਿੱਸਾ ਵੀ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਸਾਲ 2018 ‘ਚ ਉਹ ਮੰਦਿਰ ਗਏ ਸੀ ਜਿੱਥੇ 500 ਤੋਂ ਵੱਧ ਲੋਕ ਆਏ ਹੋਏ ਸੀ ਮੈਂ ਇੱਕ ਕੋਣੇ ‘ਚ ਖੜ੍ਹੀ ਹੋਈ ਸੀ । ਜਦੋਂ ਪੰਡਿਤ ਨੇ ਫੁੱਲਾਂ ਦੀ ਮਾਲਾ ਤੇ ਫਲ ਦੀ ਵਰਖਾ ਸੰਗਤਾਂ ਵੱਲ ਕੀਤੀ ਤਾਂ ਇੱਕ ਮਾਲਾ ਮੇਰੇ ਗਲੇ ਚ ਤੇ ਫਲ ਮੇਰੀ ਝੋਲੀ ‘ਚ ਪੈ ਗਏ । ਇਹ ਪਰਮਾਤਮਾ ਦੀ ਕਿਰਪਾ ਹੀ ਸੀ । ਪੰਡਿਤ ਨੇ ਕਹਿ ਕੇ ਪਰਮਾਤਮਾ ਦੀ ਕਿਰਪਾ ਨਾਲ ਅਗਲੇ ਸਾਲ ਤੁਹਾਡੇ ਘਰ ‘ਚ ਨੰਨ੍ਹਾ ਮਹਿਮਾਨ ਜ਼ਰੂਰ ਆਵੇਗਾ ਤੇ ਅਗਲੇ ਸਾਲ 2019 ‘ਚ ਉਨ੍ਹਾਂ ਦੇ ਘਰ ਤਾਰਾ ਨੇ ਜਨਮ ਲਿਆ ਹੈ । ਦੱਸ ਦਈਏ ਜੈ ਭਾਨੁਸ਼ਾਲੀ ਤੇ ਮਾਹੀ ਵਿੱਜ ਦੇ ਵਿਆਹ ਦੇ 9 ਸਾਲਾਂ ਬਾਅਦ ਉਨ੍ਹਾਂ ਦੇ ਘਰ ‘ਚ ਬੱਚੇ ਦੀ ਕਿਲਕਾਰੀਆਂ ਗੂੰਜੀਆਂ ਸਨ ।