ਮਾਹੀ ਵਿੱਜ ਨੇ ਪਿਆਰੇ ਜਿਹੇ ਸੰਦੇਸ਼ ਦੇ ਨਾਲ ਸਾਂਝੀ ਕੀਤੀ ਆਪਣੀ ਧੀ ਦੀ ਕਿਊਟ ਜਿਹੀ ਤਸਵੀਰ, ਫੋਟੋ ਛਾਈ ਸ਼ੋਸ਼ਲ ਮੀਡੀਆ ‘ਤੇ

written by Lajwinder kaur | February 11, 2020

ਟੀਵੀ ਦੀ ਖ਼ੂਬਸੂਰਤ ਅਦਾਕਾਰਾ ਮਾਹੀ ਵਿੱਜ ਜੋ ਕਿ ਪਿਛਲੇ ਸਾਲ ਇੱਕ ਬੱਚੀ ਦੀ ਮਾਂ ਬਣ ਚੁੱਕੀ ਨੇ। ਜਿਸ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਹ ਅਕਸਰ ਹੀ ਆਪਣੀ ਧੀ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਲਾਡੋ-ਰਾਣੀ ਤਾਰਾ ਦੀ ਬਹੁਤ ਹੀ ਪਿਆਰੀ ਜਿਹੀ ਫੋਟੋ ਸ਼ੇਅਰ ਕਰਦੇ ਹੋਏ ਲੰਮੀ ਚੌੜੀ ਪੋਸਟ ਪਾਈ ਹੈ। ਉਨ੍ਹਾਂ ਨੇ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਮੈਂ ਤੁਹਾਨੂੰ ਦਿਆਲੂ ਹੋਣਾ ਸਿਖਾਉਣ ਦਾ ਵਾਅਦਾ ਕਰਦੀ ਹਾਂ। ਮੈਂ ਤੁਹਾਨੂੰ ਸੁਣਨ ਦਾ ਵਾਅਦਾ ਕਰਦੀ ਹਾਂ। ਮੈਂ ਤੁਹਾਨੂੰ ਉਤਸ਼ਾਹਿਤ ਕਰਨ, ਗਾਈਡ ਯੂ, ਤੇ ਸਮਰਥਨ ਕਰਨ ਦਾ ਵਾਅਦਾ ਕਰਦੀ ਹਾਂ। ਮੈਂ ਤੁਹਾਨੂੰ ਹਰ ਦਿਨ ਇੱਕ ਨਵੀਂ ਸ਼ੁਰੂਆਤ ਦੇਣ ਦਾ ਵਾਅਦਾ ਕਰਦੀ ਹਾਂ। ਮੈਂ ਤੁਹਾਨੂੰ ਨਿਮਰਤਾ ਸਿਖਾਉਣ ਦਾ ਵਾਅਦਾ ਕਰਦੀ ਹਾਂ,  ਮੈਂ ਵਾਅਦਾ ਕਰਦੀ ਹਾਂ ਕਿ ਮੇਰੇ ਵੱਲੋਂ ਹਮੇਸ਼ਾ ਤੁਹਾਨੂੰ ਮੇਰੀ ਮੌਜੂਦਗੀ, ਸਮਾਂ, ਸਬਰ ਅਤੇ ਬਿਨਾਂ ਸ਼ਰਤ ਪਿਆਰ ਮਿਲੇਗਾ’

ਹੋਰ ਵੇਖੋ:ਜੈ ਰੰਧਾਵਾ ਨੂੰ ਲੱਗਿਆ ਵੱਡਾ ਝਟਕਾ, ਫ਼ਿਲਮ ‘ਸ਼ੂਟਰ’ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਇਹ ਅਹਿਮ ਫ਼ੈਸਲਾ ਇਸ ਫੋਟੋ ‘ਚ ਮਾਹੀ ਵਿੱਜ ਤੇ ਜੈ ਭਾਨੂਸ਼ਾਲੀ ਦੀ ਧੀ ਤਾਰਾ ਜੈ ਭਾਨੂਸ਼ਾਲੀ ਵ੍ਹਾਈਟ ਰੰਗ ਦਾ ਬਾਥ-ਰੋਬ ਪਹਿਣਿਆ ਹੋਇਆ ਹੈ ਤੇ ਹੱਥ ‘ਚ ਮੇਕਅੱਪ ਕਰਨ ਵਾਲਾ ਬਰਸ਼ ਫੜ੍ਹਿਆ ਹੋਇਆ ਹੈ। ਤਾਰਾ ਇਸ ਫੋਟੋ ‘ਚ ਬਹੁਤ ਕਿਊਟ ਨਜ਼ਰ ਆ ਰਹੀ ਹੈ, ਜਿਸਦੇ ਚੱਲਦੇ ਇਸ ਤਸਵੀਰ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
 
View this post on Instagram
 

Tu Akela na reh jaaye is from my daughter @tarajaybhanushali ❤️tujhe Rab me banaya mere liye bas mere liye #tiktok

A post shared by Mahhi ❤️tara (@mahhivij) on

ਦੱਸ ਦੇਈਏ ਜੈ ਭਾਨੂਸ਼ਾਲੀ ਤੇ ਮਾਹੀ ਵਿੱਜ ਇੱਕ ਲੰਬੇ ਸਮੇਂ ਤਕ ਰਿਲੇਸ਼ਨਸ਼ਿਪ 'ਚ ਰਹੇ ਸਨ ਤੇ ਦੋਵਾਂ ਨੇ ਸਾਲ 2011 'ਚ ਵਿਆਹ ਕਰ ਲਿਆ ਸੀ। ਦੋਵਾਂ ਨੇ 2013 'ਚ ਇਕ ਡਾਂਸ ਰਿਆਲਟੀ ਸ਼ੋਅ 'ਨੱਚ ਬੱਲੀਏ' 'ਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਦੋਵੇਂ ਕਈ ਟੀਵੀ ਸ਼ੋਅਜ਼ ‘ਚ ਇਕੱਠੇ ਨਜ਼ਰ ਆ ਚੁੱਕੇ ਹਨ। ਬੇਟੀ ਦੇ ਜਨਮ ਤੋਂ ਬਾਅਦ ਹਾਲ ਹੀ 'ਚ ਮਾਹੀ ਵਿੱਜ ਤੇ ਜੈ ਭਾਨੂਸ਼ਾਲੀ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ 13 'ਚ ਬਤੌਰ ਗੈਸਟ ਵੀ ਨਜ਼ਰ ਆਏ ਸਨ। ਮਾਹੀ ਵਿੱਜ ਅਕਸਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਸਪੋਰਟ ਲਈ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾਉਂਦੇ ਰਹਿੰਦੇ ਨੇ।

0 Comments
0

You may also like