ਮਾਹੀ ਵਿਜ ਦੀ ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਇੱਕ ਫਰੇਮ ‘ਚ ਨਜ਼ਰ ਆਈ ਨਾਨੀ,ਧੀ ਤੇ ਦੋਹਤੀ

written by Lajwinder kaur | May 28, 2021

ਭਾਰਤੀ ਮਾਡਲ ਅਤੇ ਅਭਿਨੇਤਰੀ ਮਾਹੀ ਵਿਜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਬੇਟੀ ਤਾਰਾ ਦੇ ਨਾਲ ਖ਼ਾਸ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਇੱਕ ਨਵੀਂ ਬਹੁਤ ਹੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ।

feature image of mahi vij daughter tara jay bhanushali cute photo-min Image Source; Instagram
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੇ ਡੌਗੀ ਬਾਗੀ ਨਾਲ ਬਣਾਈ ਕਿਊਟ ਜਿਹੀ ਵੀਡੀਓ, ਪ੍ਰਸ਼ੰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ
mahi vij with her mother and daughter tara Image Source; Instagram
ਇਸ ਤਸਵੀਰ ‘ਚ ਮਾਹੀ ਵਿਜ ਦੀ ਮੰਮੀ ਤੇ ਬੇਟੀ ਤਾਰਾ ਨਜ਼ਰ ਆ ਰਹੀ ਹੈ। ਇੱਕ ਫਰੇਮ ‘ਚ ਨਾਨੀ ਆਪਣੀ ਧੀ ਮਾਹੀ ਦੇ ਸਿਰ ਦੀ ਮਸਾਜ ਕਰ ਰਹੀ ਹੈ ਤੇ ਮਾਹੀ ਆਪਣੀ ਧੀ ਤਾਰਾ ਦੇ ਸਿਰ ਦੀ ਮਸਾਜ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਖ਼ਾਸ ਤਸਵੀਰ ਹੈ ਜਿਸ ਚ ਤਿੰਨ ਪੀੜੀਆਂ ਨਜ਼ਰ ਆ ਰਹੀਆਂ ਨੇ। ਪ੍ਰਸ਼ੰਸਕਾਂ ਤੇ ਕਲਾਕਾਰਾਂ ਨੂੰ ਵੀ ਇਹ ਤਸਵੀਰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ। ਵੱਡੀ ਗਿਣਤੀ ਲਾਈਕਸ ਤੇ ਕਮੈਂਟ ਆ ਚੁੱਕੇ ਨੇ।
mahie vij with family Image Source; Instagram
ਟੀ ਵੀ ਇੰਡਸਟਰੀ ਦੇ ਕਿਊਟ ਕਪਲ ਜੈ ਭਾਨੂਸ਼ਾਲੀ ਅਤੇ ਮਾਹੀ ਵਿਜ ਤਿੰਨ ਬੱਚਿਆਂ ਦੇ ਮਾਪੇ ਹਨ। ਟੀ.ਵੀ ਐਕਟਰ ਜੈ ਭਾਨੂਸਾਲੀ ਅਤੇ ਮਾਹੀ ਵਿਜ ਦੀ ਬੇਟੀ ਤਾਰਾ ਦਾ ਜਨਮ ਸਾਲ 2019 ਵਿਚ ਹੋਇਆ ਸੀ। ਇਸ ਤੋਂ ਪਹਿਲਾਂ 2017 ਵਿਚ ਦੋਵਾਂ ਨੇ ਦੋ ਬੱਚਿਆਂ ਰਾਜਵੀਰ ਅਤੇ ਖੁਸ਼ੀ ਨੂੰ ਗੋਦ ਲਿਆ ਸੀ। ਦੋਵੇਂ ਜਣੇ ਅਕਸਰ ਹੀ ਆਪਣੇ ਬੱਚਿਆਂ ਦੀ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ।

0 Comments
0

You may also like