Birthday Special : ਐਕਸੀਡੈਂਟ, ਅਸਫਲ ਵਿਆਹ, ਕੈਂਸਰ, ਮਹਿਮਾ ਚੌਧਰੀ ਨੇ ਜ਼ਿੰਦਗੀ ਦੀ ਹਰ ਵੱਡੀ ਸਮੱਸਿਆ ਨੂੰ ਹਿੰਮਤ ਦੇ ਨਾਲ ਦਿੱਤੀ ਮਾਤ

written by Lajwinder kaur | September 13, 2022

Happy birthday Mahima Chaudhry: ਮਹਿਮਾ ਚੌਧਰੀ ਬਾਲੀਵੁੱਡ ਦੀਆਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਮਹਿਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਪਰਦੇਸ' ਨਾਲ ਕੀਤੀ ਸੀ ਜੋ ਸੁਪਰਹਿੱਟ ਰਹੀ ਸੀ। ਇਸ ਫਿਲਮ 'ਚ ਮਹਿਮਾ ਨਾਲ ਸ਼ਾਹਰੁਖ ਖਾਨ ਮੁੱਖ ਭੂਮਿਕਾ 'ਚ ਸਨ। ਫਿਲਮ 'ਚ ਮਹਿਮਾ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ। ਮਹਿਮਾ ਨੇ ਆਪਣੇ ਕਰੀਅਰ 'ਚ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਪਰ ਮਹਿਮਾ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਕੁਝ ਸਮਾਂ ਪਹਿਲਾਂ ਮਹਿਮਾ ਨੇ ਖੁਲਾਸਾ ਕੀਤਾ ਸੀ ਕਿ ਉਸ ਨੂੰ ਬ੍ਰੈਸਟ ਕੈਂਸਰ ਹੈ।

ਹੋਰ ਪੜ੍ਹੋ : 'ਕਾਲਾ ਚਸ਼ਮਾ' ਫੇਮ ਵਿਦੇਸ਼ੀ ਗਰੁੱਪ ਨੇ ਇੱਕ ਹੋਰ ਹਿੰਦੀ ਗੀਤ ‘ਤੇ ਬਣਾਇਆ ਮਜ਼ੇਦਾਰ ਡਾਂਸ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਮਹਿਮਾ ਦਾ ਇਲਾਜ ਚੱਲ ਰਿਹਾ ਹੈ। ਉਹ ਆਪਣੇ ਇਲਾਜ ਦੌਰਾਨ ਕੰਮ ਵੀ ਕਰ ਰਹੀ ਹੈ ਅਤੇ ਬੇਟੀ ਦੀ ਪਰਵਰਿਸ਼ ਦਾ ਵੀ ਪੂਰਾ ਧਿਆਨ ਰੱਖਦੀ ਹੈ। ਆਓ ਅੱਜ ਜਾਣਦੇ ਹਾਂ ਮਹਿਮਾ ਦੇ ਜਨਮਦਿਨ 'ਤੇ ਅਦਾਕਾਰਾ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਹਰ ਮੁਸ਼ਕਲ ਦਾ ਨਿਡਰ ਹੋ ਕੇ ਕਿਵੇਂ ਕੀਤਾ ਸਾਹਮਣਾ ।

image source instagram

ਮਹਿਮਾ ਚੌਧਰੀ ਨੇ ਜਦੋਂ ਅਜੇ ਆਪਣੇ ਕਰੀਅਰ ਦੀ ਸ਼ੁਰੂਆਤ ਹੀ ਕੀਤੀ ਸੀ ਤਾਂ ਉਸ ਦਾ ਭਿਆਨਕ ਹਾਦਸਾ ਦੀ ਸ਼ਿਕਾਰ ਹੋ ਗਈ ਸੀ। ਉਸ ਹਾਦਸੇ ਨਾਲ ਉਸਦਾ ਚਿਹਰਾ ਖਰਾਬ ਹੋ ਗਿਆ ਸੀ। ਇਸ ਬਾਰੇ 'ਚ ਮਹਿਮਾ ਨੇ ਇਕ ਇੰਟਰਵਿਊ 'ਚ ਕਿਹਾ ਸੀ, ਮੇਰੀਆਂ 2 ਫਿਲਮਾਂ 'ਪਰਦੇਸ਼' ਅਤੇ 'ਦਾਗ' ਤੋਂ ਬਾਅਦ ਮੈਂ ਅਜੇ ਦੇਵਗਨ ਦੀ ਫਿਲਮ 'ਦਿਲ ਕਿਯਾ ਕਰੇ' 'ਚ ਕੰਮ ਕਰ ਰਹੀ ਸੀ। ਉਸ ਸਮੇਂ ਸਟੂਡੀਓ ਜਾ ਰਹੀ ਸੀ ਜਦੋਂ ਉਹ ਇਸ ਹਾਦਸੇ ਦਾ ਸ਼ਿਕਾਰ ਹੋਈ। ਅਦਾਕਾਰਾ ਦੀ ਕਾਰ ਦੇ ਸਾਰੇ ਸ਼ੀਸ਼ੇ ਟੁੱਟ ਕੇ ਚਿਹਰੇ 'ਤੇ ਲੱਗ ਗਏ ਸਨ।

mahima chaudhry-min image source instagram

ਮਹਿਮਾ ਚੌਧਰੀ ਨੇ ਸਾਲ 2006 'ਚ ਬੌਬੀ ਮੁਖਰਜੀ ਨਾਲ ਵਿਆਹ ਕੀਤਾ ਸੀ ਪਰ ਫਿਰ ਸਾਲ 2013 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਵਿਆਹ ਤੋਂ ਮਹਿਮਾ ਦੀ ਇੱਕ ਬੇਟੀ ਹੈ, ਅਰਿਆਨਾ, ਜਿਸ ਦੀ ਦੇਖਭਾਲ ਖੁਦ ਅਦਾਕਾਰਾ ਮਹਿਮਾ ਹੀ ਕਰਦੀ ਹੈ।

actress mahima image source instagram

ਮਹਿਮਾ ਨੇ ਕਿਹਾ ਸੀ ਕਿ ‘ਪਹਿਲਾਂ ਤਾਂ ਕੁਝ ਦਿੱਕਤਾਂ ਆਈਆਂ, ਪਰ ਫਿਰ ਮੈਂ ਮਾਪਿਆਂ ਨੂੰ ਨਹੀਂ ਦੱਸਿਆ ਕਿਉਂਕਿ ਮੈਂ ਸੋਚਦੀ ਸੀ ਕਿ ਇੱਕ ਹੀ ਸਮੱਸਿਆ ਹੈ, ਕੋਈ ਸਮੱਸਿਆ ਨਹੀਂ ਹੈ। ਫਿਰ ਦੂਜੀ ਸਮੱਸਿਆ ਆਈ ਤਾਂ ਵੀ ਪਿੱਛੇ ਰਹਿ ਗਈ। ਮੇਰਾ ਬੱਚਾ ਹੋਣ ਵਾਲਾ ਸੀ, ਪਰ ਮੇਰਾ ਗਰਭਪਾਤ ਹੋ ਗਿਆ ਸੀ। ਇਸ ਤੋਂ ਬਾਅਦ ਦੂਜਾ ਗਰਭਪਾਤ ਹੋਇਆ। ਇਹ ਸਭ ਇਸ ਲਈ ਕਿਉਂਕਿ ਮੈਂ ਖੁਸ਼ ਨਹੀਂ ਸੀ। ਜਦੋਂ ਵੀ ਮੈਨੂੰ ਕਿਸੇ ਕੰਮ ਲਈ ਬਾਹਰ ਜਾਣਾ ਹੁੰਦਾ, ਕੋਈ ਸ਼ੋਅ ਜਾਂ ਸਮਾਗਮ ਕਰਨਾ ਹੁੰਦਾ ਤਾਂ ਮੈਂ ਆਪਣੀ ਧੀ ਨੂੰ ਮਾਂ ਦੇ ਘਰ ਛੱਡ ਦਿੰਦੀ ਸੀ। ਫਿਰ ਜੇ ਮੈਂ ਵੀ ਉੱਥੀ ਰੁਕੀ ਤਾਂ ਮੈਂ ਸਮਝਿਆ ਕਿ ਮੈਂ ਉੱਥੇ ਜ਼ਿਆਦਾ ਆਰਾਮਦਾਇਕ ਤੇ ਖੁਸ਼ ਹਾਂ’।

 

ਮਹਿਮਾ ਇਕੱਲੀ ਹੀ ਧੀ ਨੂੰ ਪਾਲ ਰਹੀ ਹੈ। ਇਸ ਬਾਰੇ ਗੱਲ ਕਰਦੇ ਹੋਏ ਮਹਿਮਾ ਨੇ ਕਿਹਾ ਸੀ, ਮੈਂ ਸਿੰਗਲ ਮਦਰ ਸੀ ਅਤੇ ਮੈਨੂੰ ਪੈਸੇ ਕਮਾਉਣ ਦੀ ਲੋੜ ਸੀ। ਬੱਚੇ ਦੇ ਨਾਲ ਫਿਲਮਾਂ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਉਦੋਂ ਤੁਹਾਡੇ ਕੋਲ ਬੱਚੇ ਨਾਲ ਸਮਾਂ ਬਿਤਾਉਣ ਲਈ ਸਮਾਂ ਨਹੀਂ ਹੁੰਦਾ। ਫਿਰ ਮੈਂ ਕੁਝ ਟੀਵੀ ਸ਼ੋਅਜ਼ ਨੂੰ ਜੱਜ ਕਰਨਾ ਸ਼ੁਰੂ ਕੀਤਾ। ਕਿਸੇ ਫੰਕਸ਼ਨ ਵਿੱਚ ਰਿਬਨ ਕੱਟਣ ਲਈ ਜਾਂਦੀ ਹੈ। ਇਸ ਨਾਲ ਮੈਨੂੰ ਜਲਦੀ ਅਤੇ ਚੰਗੇ ਪੈਸੇ ਮਿਲ ਰਹੇ ਹਨ। ਹੁਣ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਇਨ੍ਹਾਂ ਸਾਰਿਆਂ ਰਾਹੀਂ ਇੱਕ ਅਭਿਨੇਤਰੀ ਵਜੋਂ ਅਸਫਲ ਰਹੀ ਹਾਂ। ਪਰ ਜ਼ਿੰਦਗੀ ‘ਚ ਆਈਆਂ ਸਾਰੀਆਂ ਮੁਸ਼ਕਿਲਾਂ ਨੂੰ ਪੂਰੀ ਹਿੰਮਤ ਦੇ ਨਾਲ ਮਾਤ ਦਿੱਤੀ ਹੈ।

You may also like