ਪਾਰਸ ਛਾਬੜਾ ਨੇ ਮਾਹਿਰਾ ਨੂੰ ਕੀਤਾ ਪ੍ਰਪੋਜ਼ ! ਮਾਹਿਰਾ ਸ਼ਰਮਾ ਨੂੰ ਗੋਡਿਆਂ ਭਾਰ ਬੈਠ ਕੇ ਦਿੱਤੀ ਮੁੰਦਰੀ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  July 15th 2020 06:04 PM  |  Updated: July 15th 2020 06:04 PM

ਪਾਰਸ ਛਾਬੜਾ ਨੇ ਮਾਹਿਰਾ ਨੂੰ ਕੀਤਾ ਪ੍ਰਪੋਜ਼ ! ਮਾਹਿਰਾ ਸ਼ਰਮਾ ਨੂੰ ਗੋਡਿਆਂ ਭਾਰ ਬੈਠ ਕੇ ਦਿੱਤੀ ਮੁੰਦਰੀ, ਵੀਡੀਓ ਹੋ ਰਿਹਾ ਵਾਇਰਲ

ਅਦਾਕਾਰਾ ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਪਾਰਸ ਮਾਹਿਰਾ ਨੂੰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰਦੇ ਹੋਏ ਨਜ਼ਰ ਆ ਰਹੇ ਨੇ । ਜੀ ਹਾਂ ਇੱਕ ਰਿਆਲਟੀ ਸ਼ੋਅ ਤੋਂ ਚਰਚਾ ‘ਚ ਆਈ ਇਹ ਜੋੜੀ ਇਸ ਵੀਡੀਓ ਕਾਰਨ ਕਾਫੀ ਸੁਰਖੀਆਂ ਵਟੋਰ ਰਹੀ ਹੈ । ਪਾਰਸ ਨੇ ਬਹੁਤ ਹੀ ਰੋਮਾਂਟਿਕ ਭਰੇ ਅੰਦਾਜ਼ ‘ਚ ਮਾਹਿਰਾ ਨੂੰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ ਹੈ ।

https://www.instagram.com/p/CCoJLNvnK6Q/

ਵੀਡੀਓ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਵੀਡੀਓ ਨੂੰ ਮਾਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਦੱਸ ਦਈਏ ਕਿ ਇਹ ਜੋੜੀ ਇੱਕ ਰਿਆਲਟੀ ਸ਼ੋਅ ਤੋਂ ਬਾਅਦ ਚਰਚਾ ‘ਚ ਆਈ ਸੀ ਅਤੇ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ ।

https://www.instagram.com/p/CCm4cN5nX5K/

ਤੁਹਾਨੂੰ ਦੱਸ ਦਈਏ ਕਿ ਪਾਰਸ ਤੇ ਮਾਹਿਰਾ ਦੀ ਦੋਸਤੀ 'ਬਿਗ ਬੌਸ' ਹਾਊਸ 'ਚ ਹੀ ਹੋਈ ਹੈ। ਸ਼ੁਰੂਆਤ 'ਚ ਦੋਵਾਂ ਦੀ ਕੁਝ ਖਾਸ ਨਹੀਂ ਬਣਦੀ ਸੀ ਪਰ ਬਾਅਦ 'ਚ ਦੋਵਾਂ ਦੀ ਦੋਸਤੀ ਕਾਫੀ ਮਜ਼ਬੂਤ ਹੋ ਗਈ। ਪਾਰਸ ਤੇ ਮਾਹਿਰਾ ਇਕ-ਦੂਸਰੇ ਦੇ ਇੰਨੇ ਕਲੋਜ਼ ਆ ਗਏ ਸੀ ਕਿ ਲੋਕ ਉਨ੍ਹਾਂ ਨੂੰ ਕਪਲ ਹੀ ਸਮਝਣ ਲੱਗੇ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network