ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਦੀ ਲਵ ਕਮਿਸਟਰੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, 'ਬਾਰਿਸ਼' ਗੀਤ ਛਾਇਆ ਟਰੈਂਡਿੰਗ 'ਚ, ਦੇਖੋ ਵੀਡੀਓ

Written by  Lajwinder kaur   |  March 11th 2020 05:56 PM  |  Updated: March 11th 2020 05:56 PM

ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਦੀ ਲਵ ਕਮਿਸਟਰੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, 'ਬਾਰਿਸ਼' ਗੀਤ ਛਾਇਆ ਟਰੈਂਡਿੰਗ 'ਚ, ਦੇਖੋ ਵੀਡੀਓ

ਪੰਜਾਬੀ ਮਾਡਲ ਮਾਹਿਰਾ ਸ਼ਰਮਾ ਜੋ ਕਿ ਇੱਕ ਵਾਰ ਫਿਰ ਤੋਂ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਨੇ । ਜੀ ਹਾਂ ਬਾਲੀਵੁੱਡ ਦੀ ਨਾਮੀ ਗਾਇਕ ਸੋਨੂੰ ਕੱਕੜ ਤੇ ਨਿਖਿਲ ਡਿਸੂਜ਼ਾ ਦਾ ਨਵਾਂ ਗੀਤ ‘ਬਾਰਿਸ਼’ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਇਹ ਗੀਤ ਸੈਡ ਜ਼ੌਨਰ ਦਾ ਹੈ ਜਿਸ ‘ਚ ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਦੀ ਲਵ ਕਮਿਸਟਰੀ ਦਾ ਤੜਕਾ ਲਗਾਇਆ ਗਿਆ ਹੈ ।

ਹੋਰ ਵੇਖੋ:ਸਿਸਟਮ ਨੂੰ ਲਾਹਨਤਾਂ ਪਾਉਂਦਾ ‘ਪੋਸਤੀ’ ਫ਼ਿਲਮ ਦਾ ਨਵਾਂ ਗੀਤ ‘ਗੱਭਰੂ’ ਬੱਬਲ ਰਾਏ ਦੀ ਦਮਦਾਰ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ 'ਚ

ਇਸ ਗੀਤ ਦੇ ਬੋਲ ਟੋਨੀ ਕੱਕੜ ਤੇ ਮਿਊਜ਼ਿਕ ਵੀ ਖੁਦ ਟੋਨੀ ਕੱਕੜ ਨੇ ਹੀ ਦਿੱਤਾ ਹੈ । ਇਸ ਗਾਣੇ ਦਾ ਵੀਡੀਓ ਧਰੁਵਾਲ ਪਟੇਲ ( DHRUWAL PATEL) ਨੇ ਤਿਆਰ ਕੀਤਾ ਹੈ । ਗਾਣੇ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸਦੇ ਚੱਲਦੇ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਹੈ ।

ਜੇ ਗੱਲ ਕਰੀਏ ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਦੀ ਦੋਸਤੀ ਟੀਵੀ ਦੇ ਰਿਆਲਟੀ ਸ਼ੋਅ ਦੌਰਾਨ ਸ਼ੁਰੂ ਹੋਈ ਸੀ । ਦੋਵਾਂ ਦੀ ਜੋੜੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ । ਮਾਹਿਰਾ ਸ਼ਰਮਾ ਇਸ ਤੋਂ ਪਹਿਲਾਂ ਵੀ ਕਈ ਨਾਮੀ ਗਾਇਕ ਜਿਵੇਂ ਪ੍ਰਭ ਗਿੱਲ, ਕਰਜ ਰੰਧਾਵਾ, ਰੋਹਨਪ੍ਰੀਤ ਸਿੰਘ, ਅੰਮ੍ਰਿਤ ਮਾਨ, ਇੰਦਰ ਚਾਹਲ ਸਣੇ ਕਈ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network