ਕੈਨੇਡਾ ਦੀ ਧਰਤੀ ਤੇ ਭਾਰਤੀ ਮੂਲ ਦੇ ਮਹਿਮੂਦ ਜਮਾਲ ਨੇ ਬਣਾਇਆ ਇਤਿਹਾਸ, ਸੁਪਰੀਮ ਕੋਰਟ ਦਾ ਜਸਟਿਸ ਨਿਯੁਕਤ

written by Rupinder Kaler | June 18, 2021

ਵਿਦੇਸ਼ਾਂ ਵਿੱਚ ਭਾਰਤੀਆਂ ਨੇ ਆਪਣੀ ਮਿਹਨਤ ਨਾਲ ਵੱਡੀਆਂ ਮੱਲਾਂ ਮਾਰੀਆਂ ਹਨ । ਇਸ ਸਭ ਦੇ ਚਲਦੇ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਗ਼ੈਰ ਗੋਰਾ ਸੁਪਰੀਮ ਕੋਰਟ ਦਾ ਜਸਟਿਸ ਨਿਯੁਕਤ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਦ ਟਵੀਟ ਕਰਕੇ ਦਿੱਤੀ ਹੈ । ਉਹਨਾਂ ਨੇ ਲਿਖਿਆ ਹੈ ਜਸਟਿਸ ਮਹਿਮੂਦ ਜਮਾਲ ਨੂੰ ਦੇਸ਼ ਦੀ ਸਰਬਉੱਚ ਅਦਾਲਤ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਹੋਰ ਪੜ੍ਹੋ : ਹਰਭਜਨ ਮਾਨ ਦਾ ਨਵਾਂ ਗੀਤ ‘ਇਹ ਦਿਲ ਕਮਲਾ ਝੱਲਾ’ ਰਿਲੀਜ਼ ਟਰੂਡੋ ਨੇ ਆਪਣੇ ਟਵਿਟਰ ਸੰਦੇਸ਼ ਵਿੱਚ ਕਿਹਾ ਹੈ ਕਿ ਜਸਟਿਸ ਮਹਿਮੂਦ ਜਮਾਲ ਕੈਨੇਡੀਅਨ ਸੁਪਰੀਮ ਕੋਰਟ ਲਈ ਇੱਕ ਵਡਮੁੱਲੀ ਸੰਪਤੀ ਸਿੱਧ ਹੋਣਗੇ। ਇਸੇ ਲਈ ਮੈਂ ਆਪਣੇ ਦੇਸ਼ ਦੀ ਸਰਬਉੱਚ ਅਦਾਲਤ ਵਿੱਚ ਉਨ੍ਹਾਂ ਦੀ ਇਤਿਹਾਸਕ ਨਾਮਜ਼ਦਗੀ ਕਰਦਾ ਹਾਂ। ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਜਸਟਿਸ ਮਹਿਮੂਦ ਜਮਾਲ ਦਾ ਜਨਮ 1967 ’ਚ ਕੀਨੀਆ ਦੇਸ਼ ਦੀ ਰਾਜਧਾਨੀ ਨੈਰੋਬੀ ’ਚ ਵੱਸਦੇ ਇੱਕ ਭਾਰਤੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਜ਼ਿਆਦਾਤਰ ਪਰਵਰਿਸ਼ ਇੰਗਲੈਂਡ ’ਚ ਹੋਈ ਤੇ 1981 ’ਚ ਉਨ੍ਹਾਂ ਦਾ ਪਰਿਵਾਰ ਕੈਨੇਡਾ ਆ ਗਿਆ ਸੀ। ਜਸਟਿਸ ਮਹਿਮੂਦ ਜਮਾਲ ਸਾਲ 2019 ਤੋਂ ਓਂਟਾਰੀਓ ਸੂਬੇ ਦੀ ਕੋਰਟ ਆਫ਼ ਅਪੀਲ ਦੇ ਜਸਟਿਸ ਹਨ। ਇਸ ਤੋਂ ਪਹਿਲਾਂ ਉਹ ਕੈਨੇਡਾ ਦੇ ਚੋਟੀ ਦੇ ਦੋ ਲਾਅ ਸਕੂਲਾਂ ਵਿੱਚ ਨਿਆਂ/ਕਾਨੂੰਨ ਵਿਸ਼ੇ ਦੇ ਅਧਿਆਪਕ ਵੀ ਰਹਿ ਚੁੱਕੇ ਹਨ।

0 Comments
0

You may also like