ਮੈਥਿਲੀ ਠਾਕੁਰ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲਿਆਂ ਦੇ ਨਾਲ ਕੀਤਾ ਸ਼ਬਦ ਗਾਇਨ, ਭਾਈ ਹਰਜਿੰਦਰ ਸਿੰਘ ਜੀ ਨੇ ਵੀ ਕੀਤੀ ਤਾਰੀਫ

Written by  Shaminder   |  February 16th 2021 08:18 AM  |  Updated: February 16th 2021 08:18 AM

ਮੈਥਿਲੀ ਠਾਕੁਰ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲਿਆਂ ਦੇ ਨਾਲ ਕੀਤਾ ਸ਼ਬਦ ਗਾਇਨ, ਭਾਈ ਹਰਜਿੰਦਰ ਸਿੰਘ ਜੀ ਨੇ ਵੀ ਕੀਤੀ ਤਾਰੀਫ

ਮੈਥਿਲੀ ਠਾਕੁਰ ਜਿਸ ਦੇ ਵੀਡੀਓ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਉਹ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਸ਼ਬਦ ਗਾਇਨ ਕਰਦੀ ਹੋਈ ਨਜ਼ਰ ਆ ਰਹੀ ਹੈ । ਬਟਾਲਾ ‘ਚ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਮੈਥਿਲੀ ਠਾਕੁਰ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲਿਆਂ ਦੇ ਨਾਲ ਸ਼ਬਦ ਗਾਇਨ ਕੀਤਾ ।

bhai harjinder singh ji

‘ਤੇਰੀ ਭਗਤ ਨਾ ਛੋਡੁ’ ਸ਼ਬਦ ਗਾਇਨ ਕਰਦੇ ਹੋਏ ਮੈਥਿਲੀ ਠਾਕੁਰ ਨੇ ਸਮਾਗਮ ‘ਚ ਮੌਜੂਦ ਸੰਗਤਾਂ ਨੂੰ ਭਗਤੀ ਰਸ ਦੇ ਨਾਲ ਸਰਾਬੋਰ ਕਰ ਦਿੱਤਾ । ਭਾਈ ਹਰਜਿੰਦਰ ਸਿੰਘ ਜੀ ਨੇ ਵੀ ਮੈਥਿਲੀ ਠਾਕੁਰ ਦੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਸਕੇ ।

ਹੋਰ ਪੜ੍ਹੋ : ਫ਼ਿਲਮ ‘ਕੇਸਰੀ’ ਅਤੇ ਐੱਮ ਐੱਸ ਧੋਨੀ ‘ਚ ਬਿਹਤਰੀਨ ਭੂਮਿਕਾ ਨਿਭਾਉਣ ਵਾਲੇ ਸੰਦੀਪ ਨਾਹਰ ਨੇ ਕੀਤੀ ਖੁਦਕੁਸ਼ੀ

bhai harjinder singh ji

ਉਨ੍ਹਾਂ ਨੇ ਮੈਥਿਲੀ ਦੇ ਸੁਰਾਂ ਦੀ ਸਮਝ ਦੀ ਤਾਰੀਫ ਕਰਦਿਆਂ ਕਿਹਾ ਕਿ ਗਾਇਕ ਤਾਂ ਬਹੁਤ ਹਨ, ਪਰ ਸੁਰਾਂ ਦੀ ਸਮਝ ਕਿਸੇ-ਕਿਸੇ ਨੂੰ ਹੀ ਹੈ ਅਤੇ ਮੈਥਿਲੀ ਉਨ੍ਹਾਂ ਚੋਂ ਇੱਕ ਹੈ ।

bhai harjinder singh ji

ਮੈਥਿਲੀ ਠਾਕੁਰ ਦੀ ਗੱਲ ਕਰੀਏ ਤਾਂ ਛੋਟੀ ਜਿਹੀ ਉਮਰ ‘ਚ ਉਨ੍ਹਾਂ ਨੇ ਸੰਗੀਤ ਦੇ ਖੇਤਰ ‘ਚ ਕਈ ਮੱਲਾਂ ਮਾਰੀਆਂ ਹਨ ਅਤੇ ਹੁਣ ਤੱਕ ਉਹ ਕਈ ਅਵਾਰਡ ਜਿੱਤ ਚੁੱਕੇ ਹਨ । ਇਸ ਤੋਂ ਪਹਿਲਾਂ ਉਹ ਗੀਤਾਂ ਦੇ ਨਾਲ-ਨਾਲ ਗੁਰਬਾਣੀ ਦੇ ਕਈ ਸ਼ਬਦ ਗਾਇਨ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network