ਮੇਕਅੱਪ ਮੈਨ ਨੇ ਸਮਿਤਾ ਪਾਟਿਲ ਦੀ ਇਹ ਆਖਰੀ ਇੱਛਾ ਕੀਤੀ ਸੀ ਪੂਰੀ

written by Rupinder Kaler | August 11, 2021

ਸਮਿਤਾ ਪਾਟਿਲ  (Smita Patil) ਜਿੰਨੀ ਆਪਣੀਆਂ ਫ਼ਿਲਮਾਂ ਕਰਕੇ ਚਰਚਾ ਵਿੱਚ ਰਹਿੰਦੀ ਸੀ ਓਨੀਂ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਕਰਕੇ ਸੁਰਖੀਆਂ ਵਿੱਚ ਰਹਿੰਦੀ ਸੀ । ਉਹਨਾਂ ਦੀ ਜੀਵਨੀ ਲਿਖਣ ਵਾਲੀ ਮੈਥਲੀ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਕਈ ਰਾਜ਼ ਖੋਲ੍ਹੇ ਹਨ । ਸਮਿਤਾ ਪਾਟਿਲ ਦੇ ਪਿਤਾ ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਸਨ । ਇਸ ਦੇ ਬਾਵਜੂਦ ਸਮਿਤਾ ਨੂੰ ਸਧਾਰਣ ਜੀਵਨ ਹੀ ਪਸੰਦ ਸੀ । ਹਮੇਸ਼ਾ ਗੰਭੀਰ ਦਿਖਾਈ ਦੇਣ ਵਾਲੀ ਸਮਿਤਾ ਕਾਫੀ ਸ਼ਰਾਰਤੀ ਸੀ । ਚਰਨਦਾਸ ਚੋਰ ਫ਼ਿਲਮ ਰਾਹੀ ਸਮਿਤਾ (Smita Patil)ਨੇ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ । ਕਹਿੰਦੇ ਹਨ ਕਿ ਜਦੋਂ ਲੋਕ ਸ਼ੂਟਿੰਗ ਦੇਖਣ ਆਉਂਦੇ ਸਨ ਤਾਂ ਲੋਕ ਨੂੰ ਇਹ ਪਤਾ ਨਹੀਂ ਸੀ ਲੱਗਦਾ ਕਿ ਫ਼ਿਲਮ ਦੀ ਹੀਰੋਇਨ ਕੌਣ ਹੈ ਕਿਉਂਕਿ ਸਮਿਤਾ ਆਮ ਲੋਕਾਂ ਵਾਂਗ ਹੀ ਜ਼ਮੀਨ ਤੇ ਬੈਠੀ ਹੁੰਦੀ ਸੀ ।

ਹੋਰ ਪੜ੍ਹੋ :

ਸੰਜੇ ਦੱਤ ਨੇ ਆਪਣੀ ਧੀ ਤ੍ਰਿਸ਼ਾਲਾ ਦੱਤ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖ਼ਾਸ ਤਸਵੀਰ

ਫ਼ਿਲਮ ‘ਭੀਗੀ ਪਲਕੋਂ’ ਦੀ ਸ਼ੂਟਿੰਗ ਦੌਰਾਨ ਰਾਜ ਬੱਬਰ ਤੇ ਸਮਿਤਾ ਪਾਟਿਲ ਦੀ ਲਵ ਸਟੋਰੀ ਸ਼ੁਰੂ ਹੋਈ ਸੀ । ਰਾਜ ਦਾ ਵਿਆਹ ਨਾਦਿਰਾ ਨਾਲ ਹੋਇਆ ਸੀ ਪਰ ਉਹਨਾਂ ਨੇ ਸਮਿਤਾ ਲਈ ਸਭ ਕੁਝ ਛੱਡ ਦਿੱਤਾ ਸੀ । ਕਹਿੰਦੇ ਹਨ ਕਿ ਰਾਜ ਦੇ ਨਾਲ ਰਿਲੇਸ਼ਨ ਵਿੱਚ ਹੋਣ ਦੇ ਬਾਵਜੂਦ ਸਮਿਤਾ ਨੂੰ ਖੁਸ਼ੀ ਨਹੀਂ ਮਿਲੀ ਕਿਉਂਕਿ ਦੋਹਾਂ ਵਿਚਾਲੇ ਕਾਫੀ ਮਤਭੇਦ ਸਨ । ਸਮਿਤਾ (Smita Patil) ਦੀ ਮੌਤ ਤੋਂ ਬਾਅਦ ਰਾਜ ਬੱਬਰ ਆਪਣੀ ਪਹਿਲੀ ਪਤਨੀ ਨਾਦਿਰਾ ਕੋਲ ਵਾਪਿਸ ਚਲੇ ਗਏ । ਸਮਿਤਾ ਪਾਟਿਲ ਅਮਿਤਾਬ ਬੱਚਨ ਵਾਂਗ ਹਮੇਸ਼ਾ ਲੇਟ ਕੇ ਮੇਕ ਅਪ ਕਰਵਾਉਂਦੀ ਸੀ ।

ਉਹਨਾਂ ਦੇ ਮੇਕਅਪ ਮੈਨ ਕਹਿੰਦੇ ਸਨ ਕਿ ਲੇਟ ਕੇ ਮੇਕਅਪ ਕਰਦੇ ਹੋਏ ਇਸ ਤਰ੍ਹਾਂ ਲਗਦਾ ਹੈ ਜਿਸ ਤਰ੍ਹਾਂ ਮੁਰਦੇ ਨੂੰ ਮੇਕਅਪ ਕਰਦੇ ਹਨ । ਸਮਿਤਾ (Smita Patil) ਨੇ ਕਿਹਾ ਕਿ ਜਦੋਂ ਉਹ ਮਰੇਗੀ ਤਾਂ ਉਸ ਦਾ ਮੇਕਅਪ ਕਰਨ । ਮੇਕਅਪ   ਆਰਟਿਸਟ ਨੇ ੳੇੁਹਨਾਂ ਦੀ ਇਹ ਇੱਛਾ ਪੂਰੀ ਵੀ ਕੀਤੀ । ਉਹਨਾਂ ਦੀ ਲਾਸ਼ ਨੂੰ ਪੂਰੀ ਤਰ੍ਹਾਂ ਦੁਲਹਣ ਵਾਂਗ ਸਜਾਇਆ ।

You may also like