ਇਸ ਤਰਾਂ ਬਣੀ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਫ਼ਿਲਮ 2.0 ,ਮੇਕਿੰਗ ਵੀਡੀਓ ਦੇਖ ਹੋ ਜਾਓਗੇ ਹੈਰਾਨ

Written by  Rajan Sharma   |  September 20th 2018 07:48 AM  |  Updated: September 20th 2018 07:48 AM

ਇਸ ਤਰਾਂ ਬਣੀ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਫ਼ਿਲਮ 2.0 ,ਮੇਕਿੰਗ ਵੀਡੀਓ ਦੇਖ ਹੋ ਜਾਓਗੇ ਹੈਰਾਨ

ਸੁਪਰਸਟਾਰ ਰਜਨੀਕਾਂਤ rajnikanth ਦੀ ਫਿਲਮ 'ਰੋਬੋਟ' ਦਾ ਸੀਕਵਲ '2.0' ਬੜੀ ਹੀ ਮਜ਼ੇਦਾਰ ਫ਼ਿਲਮ ਹੋਣ ਵਾਲੀ ਹੈ ਇਹ ਅਸੀ ਫ਼ਿਲਮ ਦੀ ਟੀਮ ਵਲੋਂ ਰੋਜ਼ਾਨਾ ਸੋਸ਼ਲ ਮੀਡਿਆ ਤੇ ਸਾਂਝਾ ਕੀਤੀਆਂ ਜਾਨ ਵਾਲੀਆਂ ਵੀਡੀਓ ਅਤੇ ਪੋਸਟਾਂ ਰਾਹੀਂ ਦੇਖ ਸਕਦੇ ਹਾਂ| ਫ਼ਿਲਮ ਦਾ ਟੀਜ਼ਰ ਤਾਂ ਪਹਿਲਾ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ਹੁਣ ਹਾਲ ਹੀ ਵਿੱਚ ਫ਼ਿਲਮ bollywood film ਦੀ ਟੀਮ ਵਲੋਂ ਇਸਦੀ ਇੱਕ ਮੇਕਿੰਗ ਵੀਡੀਓ ਸਾਂਝਾ ਕੀਤੀ ਗਈ ਹੈ| ਫ਼ਿਲਮ ਦਾ ਟੀਜ਼ਰ ਅਤੇ ਬਾਕੀ ਸਭ ਵੀਡਿਓਜ਼ ਵੀ ਯੂਟਿਊਬ ਤੋਂ ਲੈ ਕੇ ਬਾਕੀ ਸੋਸ਼ਲ ਮੀਡੀਆ ਤੇ ਕਾਫੀ ਟਰੈਡਿੰਗ ਵਿੱਚ ਹੈ। ਹੁਣ ਤੱਕ ਟੀਜ਼ਰ ਨੂੰ 30 ਮਿਲੀਅਨ ਮਤਲਬ 3 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਪ੍ਰੋਡਕਸ਼ਨ ਹਾਊਸ ਲਾਈਕਾ ਨੇ ਇਸ ਦੀ ਮੇਕਿੰਗ ਵੀਡੀਓ ਇਕ ਸਾਲ ਪਹਿਲਾਂ ਆਪਣੇ ਯੂਟਿਊਬ ਚੈਨਲ 'ਤੇ ਇਹ ਵੀਡੀਓ ਅਪਲੋਡ ਕੀਤੀ ਸੀ ਪਰ ਇਹ ਹੁਣ ਜਾ ਕੇ ਕਾਫੀ ਟ੍ਰੈਂਡ ਕਰ ਰਿਹਾ ਹੈ।

https://www.youtube.com/watch?v=nZVno-TGeFI

ਦੱਸ ਦੇਈਏ ਕਿ ਰਜਨੀਕਾਂਤ rajnikanth ਇਸ ਭਾਗ ਵਿੱਚ ਵੀ ਇੱਕ ‘ਚਿੱਟੀ’ ਨਾਂ ਦੇ ਰੋਬੋਟ ਨੂੰ ਲੈ ਕੇ ਆਉਣਗੇ ਅਤੇ ਸ਼ੈਤਾਨ ਕੋਲੋਂ ਇਸ ਦੁਨੀਆ ਨੂੰ ਬਚਾਉਣਗੇ| ਫਿਲਮ ‘ਚ ਅਕਸ਼ੇ ਕੁਮਾਰ ਵਿਲੇਨ ਦਾ ਰੋਲ ਅਦਾ ਕਰਦੇ ਹੋਏ ‘ਡਾਕਟਰ ਰਿਚਰਡ’ ਦਾ ਕਿਰਦਾਰ ਨਿਭਾ ਰਹੇ ਹਨ|

https://www.youtube.com/watch?v=owPuQjInzO8&t=1s

‘2.0’ ਫਿਲਮ ਦੇ ਰਾਹੀਂ ਅਕਸ਼ੈ ਪਹਿਲੀ ਵਾਰ ਰਜਨੀਕਾਂਤ ਨਾਲ ਕੰਮ ਕਰਨ ਜਾਂ ਰਹੇ ਹਨ ਅਤੇ ਸਾਊਥ ਇੰਡਸਟਰੀ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਟੀਜ਼ਰ ਦੀ ਸ਼ੁਰੂਆਤ ‘ਚ ਦੁਨੀਆ ਤੋਂ ਮੋਬਾਈਲ ਫੋਨ ਦੇ ਅਚਾਨਕ ਖੋਹਣ ਨਾਲ ਕੀਤੀ ਗਈ ਹੈ, ਜਿਸ ਦਾ ਇਸ਼ਾਰਾ ਆਉਣ ਵਾਲੇ ਵੱਡੇ ਖਤਰੇ ਵੱਲ ਹੈ।

Watch 2.0 Teaser: Rajinikanth and Akshay Kumar Starrer Film Will Surely Be A Milestone

29 ਨਵੰਬਰ ਨੂੰ ਰਿਲੀਜ਼ ਹੋ ਰਹੀ ‘2.0’ ਪਹਿਲਾਂ ਆਪਣੇ ਬਜਟ ਨੂੰ ਲੈ ਕੇ ਸੁਰਖੀਆਂ ‘ਚ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਭਾਰਤੀ ਸਿਨੇਮਾ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network