ਡਾਂਸ ਸਟੈੱਪ ਕਰਦੇ ਹੋਏ ਬਾਲੀਵੁੱਡ ਅਦਾਕਾਰਾ ਦੇ ਪੈਰ ਥਿੜਕੇ,ਧੜੰਮ ਕਰਕੇ ਡਿੱਗੀ ਅਦਾਕਾਰਾ ਵੇਖੋ ਤਸਵੀਰਾਂ

written by Shaminder | October 17, 2018 06:24am

ਫਿਲਮ 'ਬਧਾਈ ਹੋ' 'ਚ ਇੱਕ ਗੀਤ ਹੈ 'ਅੱਜ ਕਿੱਥੇ ਚੱਲੀ ਏਂ ਮੋਰਨੀ ਬਣ ਕੇ' ਅੱਜ ਅਸੀਂ ਤੁਹਾਨੂੰ ਇਸ ਗੀਤ ਦੀ ਮੇਕਿੰਗ ਦੀਆਂ ਤਸਵੀਰਾਂ ਵਿਖਾਉਣ ਜਾ ਰਹੇ ਕਿ ਕਿਸ ਤਰ੍ਹਾਂ ਇਸ ਗੀਤ ਦੀ ਸ਼ੂਟਿੰਗ ਦੌਰਾਨ ਆਯੁਸ਼ਮਾਨ ਖੁਰਾਣਾ ਅਤੇ ਉਨ੍ਹਾਂ ਦੀ ਸਾਥੀ ਕਲਾਕਾਰ ਸਾਨੀਆ ਮਲਹੋਤਰਾ 'ਤੇ ਜਦੋਂ ਇਹ ਗੀਤ ਫਿਲਮਾਇਆ ਜਾ ਰਿਹਾ ਸੀ ਤਾਂ ਗੀਤ ਦੇ ਡਾਂਸ ਸਟੈੱਪ ਦੌਰਾਨ ਉਹ ਅਚਾਨਕ ਡਿੱਗ ਪਈ । ਡਾਂਸ ਕਰਦੇ - ਕਰਦੇ ਉਨ੍ਹਾਂ ਦਾ ਪੈਰ ਸਲਿੱਪ ਹੋ ਗਿਆ ਅਤੇ ਉਹ ਧੜੰਮ ਕਰਕੇ ਫਲੌਰ 'ਤੇ ਡਿੱਗ ਪਈ । ਪਰ ਨਾਲ ਡਾਂਸ ਕਰਦੇ ਆਯੁਸ਼ਮਾਨ ਖੁਰਾਣਾ ਵੀ ਕੁਝ ਨਾ ਕਰ ਸਕੇ । ਵੇਖੋ ਇਸ ਗੀਤ ਦੀ ਮੇਕਿੰਗ ਦੀਆਂ ਕੁਝ ਤਸਵੀਰਾਂ ।

ਹੋਰ ਵੇਖੋ : ਗੁਰੂ ਰੰਧਾਵਾ ਦੁਆਰਾ ਗਾਇਆ ਗੀਤ “ਮੋਰਨੀ ਬਣਕੇ” ਹੋਇਆ ਰਿਲੀਜ਼


ਆਯੁਸ਼ਮਾਨ ਖੁਰਾਣਾ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਲੀਕ ਤੋਂ ਹੱਟ ਕੇ ਕੰਮ ਕੀਤਾ ਹੈ । ਇਸ ਫਿਲਮ ‘ਚ ਆਯੁਸ਼ਮਾਨ ਖੁਰਾਣਾ ਅਤੇ ਸਾਨੀਆ ਮਲਹੋਤਰਾ ਇਸ ਫਿਲਮ ਦੇ ਲੀਡ ਰੋਲ ‘ਚ ਨਜ਼ਰ ਆਉਣਗੇ।ਫਿਲਮ ਨੂੰ ਡਾਇਰੈਕਟ ਕੀਤਾ ਹੈ ਅਮਿਤ ਰਵਿੰਦਰਨਾਥ ਸ਼ਰਮਾ ਨੇ ।ਇਹ ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।‘ਵਿੱਕੀ ਡੋਨਰ’ ਵਰਗੀ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰਆਤ ਕਰਨ ਵਾਲੇ ਆਯੁਸ਼ਮਾਨ ਖੁਰਾਣਾ ਦੀ ਇਹ ਨਵੀਂ ਫਿਲਮ ਦੀ ਕਹਾਣੀ ਵੀ ਉਨ੍ਹਾਂ ਦੇ ਆਲੇ ਦੁਆਲੇ ਹੀ ਘੁੰਮਦੀ ਹੈ ।

ਕਿਉੁਂਕਿ ਜਿਸ ਉਮਰ ‘ਚ ਉਨ੍ਹਾਂ ਦਾ ਵਿਆਹ ਹੋਣਾ ਹੁੰਦਾ ਹੈ ,ਪਰ ਇਸ ਉਮਰ ਚ ਉਨ੍ਹਾਂ ਦੀ ਮਾਂ ਬਣੀ ਨੀਨਾ ਗੁਪਤਾ ਗਰਭਵਤੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉੁਨ੍ਹਾਂ ਦੀ ਜ਼ਿੰਦਗੀ ‘ਚ ਹੱਫੜਾ ਦੱਫੜੀ ਮੱਚ ਜਾਂਦੀ ਹੈ ।

 

 

You may also like