ਫ਼ਿਲਮ "ਸਨ ਆਫ ਮਨਜੀਤ ਸਿੰਘ" ਵਿੱਚ ਕਮਲ ਖਾਨ ਦੇ ਗਾਏ ਗੀਤ ਦੀ ਮੇਕਿੰਗ ਵੀਡੀਓ

Written by  Rajan Sharma   |  September 24th 2018 12:37 PM  |  Updated: September 24th 2018 12:41 PM

ਫ਼ਿਲਮ "ਸਨ ਆਫ ਮਨਜੀਤ ਸਿੰਘ" ਵਿੱਚ ਕਮਲ ਖਾਨ ਦੇ ਗਾਏ ਗੀਤ ਦੀ ਮੇਕਿੰਗ ਵੀਡੀਓ

ਜਿਵੇਂ ਅਸੀਂ ਪਹਿਲਾ ਵੀ ਜਾਣਕਾਰੀ ਦੇ ਚੁੱਕੇ ਹਾਂ ”ਕਪਿਲ ਸ਼ਰਮਾ” ਬਹੁਤ ਹੀ ਜਲਦ ਆਪਣੇ ਪ੍ਰੋਡਕਸ਼ਨ ਹਾਊਸ ” K9 ਫਿਲਮਜ਼ ” ਅੰਦਰ ਬਣੀ ਫ਼ਿਲਮ ” ਸੰਨ ਆਫ ਮਨਜੀਤ ਸਿੰਘ  son of manjit singh ਨੂੰ ਲੈਕੇ ਆ ਰਹੇ ਹਨ | ਹਾਲ ਹੀ ਵਿੱਚ ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਕਮਲ ਖਾਨ kamal khan ਇਸ ਫ਼ਿਲਮ ਦਾ ਗੀਤ ਗਏ ਰਹੇ ਹਨ | ਉਸ ਗੀਤ ਦੇ ਬੋਲ ਕੁਝ ਇਸ ਤਰਾਂ ਹਨ ” ਤਰ ਜਾ ਤੂੰ ਖਵਾਬਾਂ ਦਾ ਦਰਿਆ ” | ਤੁਹਾਨੂੰ ਦੱਸ ਦਈਏ ਕਿ ਇਹ ਫ਼ਿਲਮ 12 ਅਕਤੂਬਰ ਨੂੰ ਰਿਲੀਜ ਹੋਵੇਗੀ |

https://www.facebook.com/sumeet.singhmanchanda/videos/661681190905781/

ਜੇਕਰ ਆਪਾਂ ਇਸ ਫਿਲਮ son of manjit singh ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ” ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਦਮਨਪ੍ਰੀਤ ਸਿੰਘ, ਤਾਨਿਆ, ਮਲਕੀਤ ਰੌਨੀ ਅਤੇ ਹਾਰਬੀ ਸੰਘਾ ਵਰਗੇ ਕਲਾਕਾਰ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ | ਕਪਿਲ ਸ਼ਰਮਾ, ਸੁਮਿਤ ਸਿੰਘ ਤੇ ਗੁਰਪ੍ਰੀਤ ਘੁੱਗੀ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਅਤੇ ਇਸਦਾ ਨਿਰਦੇਸ਼ਨ ਵਿਕਰਮ ਗਰੋਵਰ ਵਲੋਂ ਕੀਤਾ ਜਾ ਰਿਹਾ ਹੈ |

Son Of Manjeet Singh: Kapil Sharma Shares New Poster Of His First Punjabi Production Son Of Manjeet Singh: Kapil Sharma Shares New Poster Of His First Punjabi Production

ਇਸ ਫ਼ਿਲਮ ਦੇ ਜਰੀਏ ” ਕਪਿਲ ਸ਼ਰਮਾ ” ਇੱਕ ਵਾਰ ਫਿਰ ਤੋਂ ਮਨੋਰੰਜਨ ਦੀ ਦੁਨੀਆਂ ਵਿੱਚ ਵਾਪਸੀ ਕਰਨ ਜਾ ਰਹੇ ਹਨ | ਉਮੀਦ ਹੈ ਕਿ ਇਹਨਾਂ ਦੀ ਇਹ ਫ਼ਿਲਮ ਲੋਕਾਂ ਨੂੰ ਕਾਫੀ ਪਸੰਦ ਆਵੇਗੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network