Advertisment

ਅਰਜੁਨ ਕਪੂਰ ਤੇ ਬੇਟੇ ਅਰਹਾਨ ਤੋਂ ਇਲਾਵਾ ਮਲਾਇਕਾ ਅਰੋੜਾ ਆਪਣੀ ਜ਼ਿੰਦਗੀ ’ਚ ਇਸ ਨੂੰ ਦਿੰਦੀ ਹੈ ਸਭ ਤੋਂ ਵੱਧ ਅਹਿਮੀਅਤ

author-image
By Rupinder Kaler
New Update
ਅਰਜੁਨ ਕਪੂਰ ਤੇ ਬੇਟੇ ਅਰਹਾਨ ਤੋਂ ਇਲਾਵਾ ਮਲਾਇਕਾ ਅਰੋੜਾ ਆਪਣੀ ਜ਼ਿੰਦਗੀ ’ਚ ਇਸ ਨੂੰ ਦਿੰਦੀ ਹੈ ਸਭ ਤੋਂ ਵੱਧ ਅਹਿਮੀਅਤ
Advertisment
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਇੱਕ ਇੰਟਰਵਿਊ ਕਰਕੇ ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਬਣੀ ਹੋਈ ਹੈ ਕਿਉਂਕਿ ਇਸ ਇੰਟਰਵਿਊ ਵਿੱਚ ਉਸ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਇਸ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹ ਅਰਜੁਨ ਨਾਲ ਕਿਸ ਤਰ੍ਹਾਂ ਵਿਆਹ ਕਰਨਾ ਚਾਹੁੰਦੀ ਹੈ । ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਆਪਣੀ ਪ੍ਰੇਗਨੇਸੀ ਦੇ ਸਮੇਂ ਵੀ ਕੰਮ ਕਰਦੀ ਸੀ । publive-image ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਬੇਟੇ ਅਰਹਾਨ ਨੂੰ ਲੈ ਕੇ ਵੀ ਵੱਡੀ ਗੱਲ ਦੱਸੀ ਹੈ । ਉਹਨਾਂ ਨੇ ਦੱਸਿਆ ਕਿ ਉਸ ਦਾ ਬੇਟਾ ਅਰਹਾਨ ਉਹਨਾਂ ਲਈ ਸਭ ਕੁਝ ਹੈ, ਪਰ ਇਸ ਦੇ ਬਾਵਜੂਦ ਉਹਨਾਂ ਦਾ ਕੁੱਤਾ ਕੈਸਪਰ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ । https://www.instagram.com/p/Bm8XK-eHXxa/?utm_source=ig_web_copy_link ਮਲਾਇਕਾ ਨੇ ਇੰਟਰਵਿਊ ਵਿੱਚ ਦੱਸਿਆ ਕਿ ਉਹ ਕੈਸਪਰ ਤੇ ਅਰਹਾਨ ਵਿੱਚੋਂ ਕਿਸੇ ਇੱਕ ਨੂੰ ਨਹੀਂ ਚੁਣ ਸਕਦੀ । ਮਲਾਇਕਾ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਉਹ ਉਸ ਨੂੰ ਘੱਟ ਤੇ ਕੈਸਪਰ ਨੂੰ ਜ਼ਿਆਦਾ ਪਿਆਰ ਕਰਦੀ ਹੈ । https://www.instagram.com/p/Bu-Xm51Bmik/?utm_source=ig_web_copy_link ਮਲਾਇਕਾ ਨੇ ਕਿਹਾ ਕਿ ਜੇਕਰ ਤੁਸੀਂ ਕੋਈ ਪਾਲਤੂ ਜਾਨਵਰ ਰੱਖਿਆ ਹੈ ਤਾਂ ਤੁਹਾਨੂੰ ਇਸ ਤਰ੍ਹਾਂ ਹੀ ਮਹਿਸੂਸ ਹੋਵੇਗਾ ਕਿ ਉਹ ਤੁਹਾਡੇ ਪਰਿਵਾਰ ਦਾ ਹਿੱਸਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment