ਸਾਰਾ ਅਲੀ ਖਾਨ ਬਣੀ ਮਲਾਇਕਾ ਦੀ ਜਿਮ ਪਾਟਨਰ, ਲੋਕ ਕਰ ਰਹੇ ਹਨ ਟਰੋਲ, ਦੇਖੋ ਵੀਡਿਓ 

written by Rupinder Kaler | January 23, 2019

ਮਲਾਇਕਾ ਅਰੋੜਾ ਇੱਕ ਬੱਚੇ ਦੀ ਮਾਂ ਹੋਣ ਦੇ ਬਾਵਜੂਦ 45  ਸਾਲਾਂ ਦੀ ਉਮਰ ਵਿੱਚ ਕਾਫੀ ਫਿੱਟ ਦਿਖਾਈ ਦਿੰਦੀ ਹੈ । ਖੁਦ ਨੂੰ ਫਿੱਟ ਰੱਖਣ ਲਈ ਮਲਾਇਕ ਕਾਫੀ ਕਸਰਤ ਕਰਦੀ ਹੈ । ਹਾਲ ਹੀ ਵਿੱਚ ਮਲਾਇਕਾ ਦਾ ਇੱਕ ਫਿਟਨੱੈਸ ਵੀਡਿਓ ਸਾਹਮਣੇ ਆਇਆ ਹੈ । ਇਸ ਵੀਡਿਓ ਵਿੱਚ ਉਹ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਨਾਲ ਜਿਮ ਵਿੱਚ ਕਸਰਤ ਕਰਦੀ ਨਜ਼ਰ ਆ ਰਹੀ ਹੈ।

Malaika Arora and Sara Ali Khan at the gym Malaika Arora and Sara Ali Khan at the gym

ਸਾਰਾ ਅਲੀ ਖਾਨ ਵੀ ਫਿਟਨੈੱਸ ਫਰੀਕ ਮਲਾਇਕਾ ਨੂੰ ਦੇਖਕੇ ਵਰਕ-ਆਉਟ ਕਰ ਰਹੀ ਹੈ । ਵੀਡਿਓ ਵਿੱਚ ਮਲਾਇਕਾ ਜਿੱਥੇ ਸਪੋਰਟਸ ਸ਼ਰਟ ਵਿੱਚ ਦਿਖਾਈ ਦੇ ਰਹੀ ਹੈ ਉੱਥੇ ਸਾਰਾ ਅਲੀ ਖਾਨ ਪਿੰਕ ਰੰਗ ਦੀ ਟਾਪ ਵਿੱਚ ਨਜ਼ਰ ਆ ਰਹੀ ਹੈ । ਕਸਰਤ ਕਰਨ ਵਾਲੀ ਇਸ ਵੀਡਿਓ ਨੂੰ ਦੇਖਕੇ ਲੋਕ ਟਰੋਲ ਕਰਨ ਲੱਗੇ ਹਨ । ਇੱਕ ਸਖਸ਼ ਨੇ ਕਿਹਾ ਹੈ ਅੰਟੀ ਥੱਕ ਜਾਵੇਗੀ। ਜਦੋਂ ਕਿ ਇੱਕ ਹੋਰਸ ਸਖਸ਼ ਨੇ ਕਿਹਾ ਹੈ ਕਿ ਕਦੇ ਘਰ ਬੈਠ ਕੇ ਬੇਟੇ ਦੀ ਵੀ ਦੇਖਭਾਲ ਕਰ ਲਿਆ ਕਰ।

https://www.instagram.com/p/Bs5f5XjhyT-/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲਾਇਕਾ ਅਰਜੁਨ ਕਪੂਰ ਦੇ ਨਾਲ ਚੱਲ ਰਹੇ ਅਫੇਅਰ ਨੂੰ ਲੈ ਕੇ ਵੀ ਸਭ ਦੀ ਜ਼ੁਬਾਨ ਤੇ ਰਹਿੰਦੀ ਹੈ । ਅਰਜੁਨ ਕਪੂਰ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਹਨਾਂ ਤਸਵੀਰਾਂ ਤੇ ਵੀ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਹਨ ।

You may also like