ਕੀ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਰਚਾਉਣ ਜਾ ਰਹੇ ਹਨ ਵਿਆਹ, ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਖੁੱਲ ਕੇ ਬੋਲੀ ਅਦਾਕਾਰਾ

written by Shaminder | May 05, 2022

ਅਰਜੁਨ ਕਪੂਰ (Arjun Kapoor) ਅਤੇ ਮਲਾਇਕਾ ਅਰੋੜਾ (Malaika Arora) ਪਿਛਲੇ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਹਨ । ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਕਦੇ ਵੀ ਖੁੱਲ ਕੇ ਗੱਲਬਾਤ ਨਹੀਂ ਕੀਤੀ ਪਰ ਹੁਣ ਲੱਗਦਾ ਹੈ ਕਿ ਦੋਵੇਂ ਜਲਦ ਹੀ ਆਪਣੀ ਰਿਲੇਸ਼ਨਸ਼ਿਪ ਨੂੰ ਰਿਸ਼ਤੇ ਦਾ ਨਾਮ ਦੇ ਸਕਦੇ ਹਨ । ਇੱਕ ਨਿੱਜੀ ਅਖਬਾਰ ਦੇ ਨਾਲ ਗੱਲਬਾਤ ਦੌਰਾਨ ਮਲਾਇਕਾ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ।

Malaika Arora , image From instagram

ਹੋਰ ਪੜ੍ਹੋ : ਮਲਾਇਕਾ ਅਰੋੜਾ ਦੀ ਇਸ ਡਰੈੱਸ ਦੀ ਕੀਮਤ ਜਾਣ ਕੇ ਹੋ ਜਾਓਗੇ ਹੈਰਾਨ, ਵੇਖੋ ਵੀਡੀਓ

ਮਲਾਇਕਾ ਅਰੋੜਾ ਨੇ ਕਿਹਾ ਕਿ ‘ਹਰ ਰਿਸ਼ਤੇ ਦੀ ਆਪਣੀ ਪ੍ਰਕਿਰਿਆ ਹੁੰਦੀ ਹੈ । ਇਸ ਦਾ ਸਮਾਂ ਅਤੇ ਯੋਜਨਾ ਅੱਗੇ ਕੀ ਅਤੇ ਕਿੱਥੇ ਇਹ ਤੈਅ ਹੁੰਦੀ ਹੈ। ਜੇਕਰ ਅਸੀਂ ਜਾਣਦੇ ਹਾਂ ਕਿ ਅਸੀਂ ਇੱਕਠੇ ਭਵਿੱਖ ਚਾਹੁੰਦੇ ਹਾਂ’ ਇਸ ਤੋਂ ਇਲਾਵਾ ਮਲਾਇਕਾ ਨੇ ਅਰਜੁਨ ਕਪੂਰ ਨੂੰ ਆਪਣਾ ਮੈਨ ਦੱਸਦਿਆਂ ਹੋਇਆਂ ਕਿਹਾ ਕਿ ਉਹ ਇੱਕਠੇ ਭਵਿੱਖ ਚਾਹੁੰਦੇ ਹਨ’।

Malaika Arora

ਹੋਰ ਪੜ੍ਹੋ : ਅਰਜੁਨ ਕਪੂਰ ਨੇ ਖਰੀਦੀ ਨਵੀਂ ਬਾਈਕ, ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਬਾਈਕ ਦੀਆਂ ਤਸਵੀਰਾਂ

ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ । ਮਲਾਇਕਾ ਅਰੋੜਾ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਜਲਦ ਹੀ ਇਸ ਰਿਸ਼ਤੇ ਨੂੰ ਕੋਈ ਨਾ ਕੋਈ ਨਾਮ ਦੇਣ ਦੇ ਮੂਡ ‘ਚ ਹੈ ।

arjun with Malaika image From instagram

ਅਰਜੁਨ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ । ਮਲਾਇਕਾ ਅਰੋੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਏਨੀਂ ਦਿਨੀਂ ਰਿਆਲਟੀ ਸ਼ੋਅ ‘ਚ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਉਹ ਕਈ ਆਈਟਮ ਸੌਂਗਸ ‘ਚ ਵੀ ਦਿਖਾਈ ਦੇ ਚੁੱਕੀ ਹੈ ।

 

View this post on Instagram

 

A post shared by Malaika Arora (@malaikaaroraofficial)

You may also like