ਬਾਲੀਵੁੱਡ ਐਕਟਰੈੱਸ ਮਲਾਇਕਾ ਅਰੋੜਾ ਅੱਜ ਆਪਣਾ 47ਵਾਂ ਜਨਮ ਦਿਨ ਮਨਾ ਰਹੀ ਹੈ ।ਇਸ ਵਾਰ ਮਲਾਇਕਾ ਅਰੋੜਾ ਆਪਣਾ ਜਨਮ ਦਿਨ ਆਪਣੇ ਪਰਿਵਾਰ ਅਤੇ ਖ਼ਾਸ ਦੋਸਤਾਂ ਦੇ ਨਾਲ ਸੈਲੀਬ੍ਰੇਟ ਕਰਨਗੇ ਅਤੇ ਇਸ ਦੀ ਸ਼ੁਰੂਆਤ ਉਨ੍ਹਾਂ ਨੇ ਆਪਣੇ ਬੇਟੇ ਅਰਹਾਨ ਦੇ ਨਾਲ ਕੀਤੀ । ਦੇਰ ਸ਼ਾਮ ਮਲਾਇਕਾ ਅਰੋੜਾ ਨੂੰ ਉਨ੍ਹਾਂ ਦੇ ਬੇਟੇ ਅਰਹਾਨ ਦੇ ਨਾਲ ਘਰ ਦੇ ਬਾਹਰ ਸਪਾਟ ਕੀਤਾ ਗਿਆ ।

Malaika-Arora
ਇਸ ਖ਼ਾਸ ਮੌਕੇ ‘ਤੇ ਮਲਾਇਕਾ ਅਰੋੜਾ ਆਰੇਂਜ ਕਲਰ ਦੇ ਪੈਂਟ ਸੂਟ ਦੇ ਨਾਲ ਨਜ਼ਰ ਆਈ । 47 ਦੀ ਉਮਰ ‘ਚ ਵੀ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ । ਉੱਥੇ ਹੀ ਉਨ੍ਹਾਂ ਦਾ ਬੇਟਾ ਅਰਹਾਨ ਕੈਜ਼ੂਅਲ ਲੁੱਕ ‘ਚ ਨਜ਼ਰ ਆਇਆ ।ਅੱਜ ਅਸੀਂ ਤੁਹਾਨੂੰ ਮਲਾਇਕਾ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ ‘ਮੁੰਨੀ ਬਦਨਾਮ ਹੁਈ’ ਦੇ ਨਾਲ ਮਲਾਇਕਾ ਕਾਫੀ ਚਰਚਾ ‘ਚ ਰਹੀ ਸੀ ।
ਹੋਰ ਪੜ੍ਹੋ : ਕੋਰੋਨਾ ਨਾਲ ਮਲਾਇਕਾ ਅਰੋੜਾ ਦੀ ਹੋ ਗਈ ਸੀ ਇਸ ਤਰ੍ਹਾਂ ਦੀ ਹਾਲਤ, ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਮਲਾਇਕਾ ਤੁਰੰਤ ਪਹੁੰਚੀ ਇਸ ਜਗ੍ਹਾ

Malaika-Arora
ਪਰ ਇਸ ਤੋਂ ਪਹਿਲਾਂ ਉਨ੍ਹਾਂ ਦਾ ਆਈਟਮ ਨੰਬਰ ਕਾਫੀ ਹਿੱਟ ਰਿਹਾ ਸੀ ਉਹ ਸੀ ਸ਼ਾਹਰੁਖ ਖ਼ਾਨ ਦੇ ਨਾਲ ਕੀਤਾ ਗਿਆ ਡਾਂਸ ਨੰਬਰ ‘ਛਈਆਂ ਛਈਆਂ’ ਇਸ ਡਾਂਸ ਨੂੰ ਟ੍ਰੇਨ ਦੇ ਉੱਤੇ ਸ਼ੂਟ ਕੀਤਾ ਗਿਆ ਸੀ ।ਪਰ ਇਸ ਦੌਰਾਨ ਮਲਾਇਕਾ ਵਾਰ ਵਾਰ ਲੜਖੜਾ ਰਹੀ ਸੀ ।

Malaika-Arora
ਜਿਸ ਕਾਰਨ ਉਨ੍ਹਾਂ ਨੂੰ ਸਹਾਰਾ ਦੇਣ ਲਈ ਇੱਕ ਰੱਸੀ ਉਨ੍ਹਾਂ ਦੇ ਲੱਕ ਦੇ ਦੁਆਲੇ ਬੰਨ ਦਿੱਤੀ ਗਈ ਸੀ।
ਪਰ ਇਸ ਰੱਸੀ ਕਾਰਨ ਮਲਾਇਕਾ ਦੀ ਕਮਰ ‘ਚੋਂ ਖੁਨ ਰਿਸਣ ਲੱਗ ਗਿਆ ਸੀ। ਪਰ ਮਲਾਇਕਾ ਨੇ ਉਫ ਤੱਕ ਨਹੀਂ ਸੀ ਕੀਤੀ ਅਤੇ ਇਸ ਗੀਤ ਦੇ ਸ਼ੂਟ ਨੂੰ ਪੂਰਾ ਕੀਤਾ । ਦੱਸ ਦਈਏ ਕਿ ਉਹ ਅਰਜੁਨ ਕਪੂਰ ਦੇ ਨਾਲ ਰਿਲੇਸ਼ਨ ‘ਚ ਹਨ ।