ਮਲਾਇਕਾ ਅਰੋੜਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਅਰਜੁਨ ਕਪੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ

written by Lajwinder kaur | June 26, 2022

26 ਜੂਨ ਯਾਨੀਕਿ ਅੱਜ ਬਾਲੀਵੁੱਡ ਐਕਟਰ ਅਰਜੁਨ ਕਪੂਰ ਆਪਣਾ 37ਵਾਂ ਜਨਮਦਿਨ ਬਣਾ ਰਹੇ ਹਨ। ਜਿਸ ਨੂੰ ਮਨਾਉਣ ਲਈ ਉਹ ਆਪਣੀ ਲੇਡੀ ਲਵ ਮਲਾਇਕਾ ਅਰੋੜਾ ਦੇ ਨਾਲ ਪੈਰਿਸ 'ਚ ਹਨ। ਅਦਾਕਾਰਾ ਮਲਾਇਕਾ ਨੇ ਅਰਜੁਨ ਕਪੂਰ ਨੂੰ ਵਿਸ਼ ਕਰਦੇ ਹੋਏ ਪਿਆਰੀ ਜਿਹੀ ਪੋਸਟ ਪਾਈ ਹੈ।

 ਹੋਰ ਪੜ੍ਹੋ : ਵਾਹ! ਟ੍ਰੈਫਿਕ ਪੁਲਿਸ ਨੇ ਸੜਕ ‘ਤੇ ਅੰਗਰੇਜ਼ੀ ਗੀਤ 'ਤੇ ਕੀਤਾ ਜ਼ਬਰਦਸਤ ਡਾਂਸ

ਮਲਾਇਕਾ ਅਰੋੜਾ ਆਪਣੇ ਬੁਆਏਫ੍ਰੈਂਡ ਅਤੇ ਅਭਿਨੇਤਾ ਅਰਜੁਨ ਕਪੂਰ ਨੂੰ ਜਨਮਦਿਨ ਮਨਾਉਣ ਲਈ ਪੈਰਿਸ ਲੈ ਗਈ ਹੈ। ਇਹ ਜੋੜਾ ਉੱਥੇ ਇਕੱਠੇ ਕੁਆਲਿਟੀ ਟਾਈਮ ਬਤੀਤ ਕਰ ਰਿਹਾ ਹੈ। ਇਸ ਦੌਰਾਨ ਮਲਾਇਕਾ ਨੇ ਆਪਣੇ ਪਿਆਰ ਲਈ ਸੋਸ਼ਲ ਮੀਡੀਆ 'ਤੇ ਪਿਆਰ ਨਾਲ ਭਰੀ ਪੋਸਟ ਪਾਈ ਹੈ।

ਮਲਾਇਕਾ ਅਰੋੜਾ ਨੇ ਆਪਣੇ 37ਵੇਂ ਜਨਮਦਿਨ 'ਤੇ ਅਰਜੁਨ ਕਪੂਰ ਦੀ ਇੱਕ ਤਸਵੀਰ ਅਤੇ ਇੱਕ ਛੋਟਾ ਵੀਡੀਓ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਮਲਾਇਕਾ ਨੇ ਇੰਸਟਾਗ੍ਰਾਮ 'ਤੇ ਕੈਪਸ਼ਨ 'ਚ ਲਿਖਿਆ- 'ਤੁਹਾਡੇ ਜਨਮਦਿਨ 'ਤੇ ਮੇਰੇ ਪਿਆਰ ਨੂੰ ਸ਼ੁਭਕਾਮਨਾਵਾਂ ਦਿਓ... ਪ੍ਰਾਰਥਨਾ ਕਰਦੀ ਹਾਂ ਕਿ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ...ਅਰਜੁਨ ਕਪੂਰ ਨੂੰ ਜਨਮਦਿਨ ਮੁਬਾਰਕ।' ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

his 37th birthday, Arjun Kapoor jets off with ladylove Malaika Arora

ਮਲਾਇਕਾ ਅਰੋੜਾ ਵੱਲੋਂ ਅਰਜੁਨ ਕਪੂਰ ਦੇ ਨਾਲ ਛੋਟਾ ਜਿਹਾ ਵੀਡੀਓ ਕਲਿਪ ਸਾਂਝਾ ਕੀਤਾ ਹੈ ਜਿਸ ਚ ਉਹ ਅਰਜੁਨ ਨੂੰ ਕੇਕ ਖਵਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ । ਤਸਵੀਰ 'ਚ ਉਹ ਕੇਕ ਕੱਟਣ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਇੱਛਾ ਪੁੱਛਦੀ ਨਜ਼ਰ ਆ ਰਹੀ ਹੈ। ਇਸ ਪੋਸਟ 'ਤੇ ਸੈਲੇਬਸ ਲਗਾਤਾਰ ਕਮੈਂਟ ਕਰ ਰਹੇ ਹਨ ਅਤੇ ਅਭਿਨੇਤਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

ਮਲਾਇਕਾ ਅਤੇ ਅਰਜੁਨ ਨੇ ਪੈਰਿਸ ਦੀਆਂ ਛੁੱਟੀਆਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਇਹ ਦੋਵੇਂ ਸਿਤਾਰੇ ਕੈਮਰੇ ਦੇ ਸਾਹਮਣੇ ਮਸਤੀ ਕਰਦੇ ਨਜ਼ਰ ਆ ਰਹੇ ਹਨ।

 

 

View this post on Instagram

 

A post shared by Malaika Arora (@malaikaaroraofficial)

You may also like