ਸੈਲਫੀ ਲੈਣ ਵਾਲੇ ਪ੍ਰਸ਼ੰਸਕਾਂ 'ਤੇ ਭੜਕੀ ਮਲਾਇਕਾ ਅਰੋੜਾ, ਯੂਜ਼ਰਸ ਕਰ ਰਹੇ ਨੇ ਟਰੋਲ, ਕਿਹਾ- ‘ਘਮੰਡ ਬਹੁਤ ਹੈ’

written by Lajwinder kaur | June 16, 2022

ਅਦਾਕਾਰਾ ਮਲਾਇਕਾ ਅਰੋੜਾ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਕਦੇ ਉਹ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਤਾਂ ਕਦੇ ਆਪਣੇ ਵਿਵਹਾਰ ਨੂੰ ਲੈ ਕੇ। ਮਲਾਇਕਾ ਫਿਟਨੈੱਸ ਫ੍ਰੀਕ ਹੈ ਅਤੇ ਅਕਸਰ ਜਿੰਮ ਜਾਂਦੀ ਨਜ਼ਰ ਆਉਂਦੀ ਹੈ।

ਮਲਾਇਕਾ ਦੇ ਪ੍ਰਸ਼ੰਸਕ ਉਸ ਨਾਲ ਸੈਲਫੀ ਲੈਣ ਅਤੇ ਉਸ ਨੂੰ ਮਿਲਣ ਲਈ ਬੇਤਾਬ ਰਹਿੰਦੇ ਹਨ। ਹਾਲ ਹੀ 'ਚ ਜਦੋਂ ਅਦਾਕਾਰਾ ਨੂੰ ਜਿੰਮ ਦੇ ਬਾਹਰ ਦੇਖਿਆ ਗਿਆ ਤਾਂ ਪ੍ਰਸ਼ੰਸਕ ਉਸ ਨਾਲ ਫੋਟੋਆਂ ਕਲਿੱਕ ਕਰਵਾਉਣ ਪਹੁੰਚੇ।

inside image malaika arora viral video

ਪਰ ਹਾਲ ਹੀ 'ਚ ਮਲਾਇਕਾ ਦਾ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਸੈਲਫੀ ਲੈਣ ਆਏ ਪ੍ਰਸ਼ੰਸਕਾਂ ਤੇ ਅਦਾਕਾਰਾ ਨੂੰ ਗੁੱਸਾ ਆ ਗਿਆ ਤੇ ਕੁਝ ਅਜਿਹਾ ਕਹਿ ਦਿੱਤਾ, ਜਿਸ ਤੋਂ ਬਾਅਦ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ।

ਹੋਰ ਪੜ੍ਹੋ : 'ਲਾਲ ਸਿੰਘ ਚੱਢਾ vs ਰਕਸ਼ਾ ਬੰਧਨ': ਬਾਕਸ ਆਫ਼ਿਸ ‘ਤੇ ਇੱਕ ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ ਆਮਿਰ ਖ਼ਾਨ ਤੇ ਅਕਸ਼ੇ ਕੁਮਾਰ

 

ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਮਲਾਇਕਾ ਅਰੋੜਾ ਜਿੰਮ ਤੋਂ ਬਾਹਰ ਨਿਕਲ ਕੇ ਕਾਰ 'ਚ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕ ਸੈਲਫੀ ਲੈਣ ਲਈ ਪਿੱਛੇ ਤੋਂ ਆ ਜਾਂਦੇ ਹਨ। ਅਦਾਕਾਰਾ ਨੇ ਪਹਿਲਾਂ ਇੱਕ ਦੋ ਵਾਰ ਸੈਲਫੀ ਕਲਿੱਕ ਕੀਤੀ, ਫਿਰ ਉਸ ਨੇ ਪ੍ਰਸ਼ੰਸਕਾਂ ਨੂੰ ਕਿਹਾ, 'ਹੇ ਭਾਈ, ਤੁਸੀਂ ਕਿੰਨੀਆਂ ਫੋਟੋਆਂ ਖਿੱਚੋਗੇ'। ਹਾਲਾਂਕਿ ਇਸ ਤੋਂ ਬਾਅਦ ਉਸ ਨੇ ਕਿਹਾ, ਅੱਛਾ ਫੋਟੋ ਖਿੱਚ ਲਓ। ਫਿਰ ਫੈਨ ਨੇ ਇਕੱਠੇ ਸੈਲਫੀ ਲਈ।

 

Malaika Arora latest pics in red dress

ਮਲਾਇਕਾ ਅਰੋੜਾ ਦਾ ਇਹ ਵਿਵਹਾਰ ਲੋਕਾਂ ਨੂੰ ਪਸੰਦ ਨਹੀਂ ਆਇਆ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ,  'ਤੁਹਾਡੇ ਵਿਚ ਬਹੁਤ ਮਾਣ ਹੈ।'  ਇਕ ਹੋਰ ਨੇ ਲਿਖਿਆ, 'ਤੁਹਾਡਾ ਵਿਵਹਾਰ ਦੱਸਦਾ ਹੈ ਕਿ ਤੁਸੀਂ ਕਿਵੇਂ ਹੋ।' ਇਸ ਲਈ ਉੱਥੇ ਕੁਝ ਪ੍ਰਸ਼ੰਸਕ ਵੀ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਪ੍ਰਸ਼ੰਸਕਾਂ ਨੇ ਸਮਰਥਨ 'ਚ ਕਿਹਾ, 'ਵਰਕਆਉਟ ਤੋਂ ਬਾਅਦ ਥਕਾਵਟ ਹੁੰਦੀ ਹੈ ਤਾਂ ਸੈਲਫੀ ਲੈਣ 'ਚ ਕੀ ਮਹਿਸੂਸ ਹੋਵੇਗਾ।' ਦੱਸ ਦਈਏ ਮਲਾਇਕਾ ਅਰੋੜਾ ਕਈ ਟੀਵੀ ਸ਼ੋਅਜ਼ ਚ ਬਤੌਰ ਜੱਜ ਦੀ ਭੂਮਿਕਾ ਚ ਨਜ਼ਰ ਆ ਚੁੱਕੀ ਹੈ। ਬਹੁਤ ਜਲਦ ਉਹ ਆਪਣੀ ਪਹਿਲੀ ਕਿਤਾਬ ਲੈ ਕੇ ਆ ਰਹੀ ਹੈ।

 

 

View this post on Instagram

 

A post shared by Instant Bollywood (@instantbollywood)

 

You may also like