ਮਲਾਇਕਾ ਅਰੋੜਾ ਨੂੰ ਭੱਜ ਕੇ ਬਚਾਉਣੀ ਪਈ ਜਾਨ !

Written by  Rupinder Kaler   |  May 29th 2019 12:09 PM  |  Updated: May 29th 2019 12:09 PM

ਮਲਾਇਕਾ ਅਰੋੜਾ ਨੂੰ ਭੱਜ ਕੇ ਬਚਾਉਣੀ ਪਈ ਜਾਨ !

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਰਹਿੰਦੀ ਹੈ । ਉਹਨਾਂ ਦੀਆਂ ਵੀਡੀਓ ਨੂੰ ਉਹਨਾਂ ਦੇ ਫੈਨਜ਼ ਕਾਫ਼ੀ ਪਸੰਦ ਕਰਦੇ ਹਨ । ਮਲਾਇਕਾ ਅਰੋੜਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਮਲਾਇਕਾ ਅਰੋੜਾ ਦੇ ਕੁਝ ਫੈਨਜ਼ ਉਸ ਨੂੰ ਘੇਰ ਕੇ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ।

https://www.instagram.com/p/Bxy_oEmB37t/

ਮਲਾਇਕਾ ਨੂੰ ਆਪਣੇ ਫੈਨਜ਼ ਦਾ ਇਹ ਰਵੱਈਆ ਚੰਗਾ ਨਹੀਂ ਲੱਗਦਾ । ਜਿਸ ਕਰਕੇ ਉਹ ਉਹਨਾਂ ਤੋਂ ਖਹਿੜਾ ਛੁਡਾ ਕੇ ਭੱਜਦੀ ਹੋਈ ਨਜ਼ਰ ਆ ਰਹੀ ਹੈ । ਮਲਾਇਕਾ ਜਲਦੀ ਜਲਦੀ ਵਿੱਚ ਆਪਣੀ ਕਾਰ ਵਿੱਚ ਬੈਠਦੀ ਹੈ ਤੇ ਉੱਥੋਂ ਰਫੂਚੱਕਰ ਹੋ ਜਾਂਦੀ ਹੈ ।

https://www.instagram.com/p/Bx-K0HQHzk-/?utm_source=ig_embed&utm_campaign=embed_video_watch_again

ਘਟਨਾ ਦੀ ਗੱਲ ਕੀਤੀ ਜਾਵੇ ਤਾਂ ਮਲਾਇਕਾ ਆਪਣੇ ਪਿਤਾ ਨਾਲ ਕੁਝ ਸਮਾਨ ਖਰੀਦਣ ਲਈ ਇੱਕ ਮੌਲ ਵਿੱਚ ਗਈ ਸੀ । ਪਹਿਲਾਂ ਤੇ ਉਹ ਆਪਣੇ ਫੈਨਜ਼ ਦੇ ਨਾਲ ਤਸਵੀਰਾਂ ਖਿਚਵਾਉਂਦੀ ਰਹੀ ਪਰ ਜਦੋਂ ਉਸ ਨੂੰ ਆਪਣੇ ਫੈਨਜ਼ ਦਾ ਰਵੱਈਆ ਠੀਕ ਨਾ ਲੱਗਿਆ ਤੇ ਉਹ ਉੱਥੋਂ ਭੱਜ ਨਿਕਲੀ ।

https://www.instagram.com/p/BxmqLtxBJyn/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network