ਮਲਾਇਕਾ ਅਰੋੜਾ ਦੀ ਇਹ ਵੀਡਿਓ ਦੇਖਕੇ ਲੋਕ ਰਹਿ ਜਾਂਦੇ ਹਨ ਦੰਗ, ਲੋਕ ਕਰ ਰਹੇ ਹਨ ਕਮੈਂਟ  

written by Rupinder Kaler | May 16, 2019

ਮਲਾਇਕਾ ਅਰੋੜਾ ਆਪਣੇ ਇੰਸਟਾਗ੍ਰਾਮ ਤੇ ਆਏ ਦਿਨ ਨਵੀਂ ਤਸਵੀਰਾਂ ਤੇ ਵੀਡਿਓ ਸ਼ੇਅਰ ਕਰਦੀ ਰਹਿੰਦੀ ਹੈ ਜਿਸ ਕਰਕੇ ਉਹ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ । ਇਹਨਾਂ ਤਸਵੀਰਾਂ ਤੇ ਵੀਡਿਓ ਨੂੰ ਦੇਖਕੇ ਲੱਗਦਾ ਹੈ ਕਿ ਮਲਾਇਕਾ ਆਪਣੀ ਫਿੱਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਹੈ। ਉਸ ਨੂੰ ਜਿੰਮ ਦੇ ਬਾਹਰ ਅਕਸਰ ਦੇਖਿਆ ਜਾਂਦਾ ਹੈ। https://www.instagram.com/p/BxY2TKLh1cN/ ਕੁਝ ਘੰਟੇ ਪਹਿਲਾਂ ਹੀ ਮਲਾਇਕਾ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।ਇਸ ਵੀਡੀਓ 'ਚ ਮਲਾਇਕਾ ਵਰਕ ਆਉਟ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਨੂੰ ਹੁਣ ਤਕ 5 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਗੱਲ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਲਾਇਕਾ ਨੂੰ ਸੋਸ਼ਲ ਮੀਡੀਆ 'ਤੇ ਕਿੰਨਾ ਪਸੰਦ ਕੀਤਾ ਜਾਂਦਾ ਹੈ। https://www.instagram.com/p/BxeVmORhg5H/?utm_source=ig_embed ਮਲਾਇਕਾ ਤੇ ਅਰਬਾਜ਼ ਖ਼ਾਨ ਦੇ ਤਲਾਕ ਤੋਂ ਬਾਅਦ ਉਸ ਦਾ ਨਾਂ ਅਰਜੁਨ ਕਪੂਰ ਨਾਲ ਜੋੜਿਆ ਜਾ ਰਿਹਾ ਹੈ। ਦੋਵਾਂ ਨੂੰ ਕਈ ਵਾਰ ਇਕੱਠੇ ਸਪੋਟ ਵੀ ਕੀਤਾ ਜਾ ਚੁੱਕਿਆ ਹੈ ਪਰ ਦੋਵਾਂ ਵਿੱਚੋਂ ਕਿਸੇ ਨੇ ਵੀ ਅਜੇ ਤਕ ਆਪਣੇ ਰਿਲੇਸ਼ਨ 'ਤੇ ਪੱਕੀ ਮੁਹਰ ਨਹੀਂ ਲਾਈ ਹੈ। ਦੋਵਾਂ ਦੀ ਤਸਵੀਰਾਂ ਵੀ ਆਮ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਨਜ਼ਰ ਆਉਂਦੀਆਂ ਹਨ। https://www.instagram.com/p/Bw82w3xh-sl/

0 Comments
0

You may also like