ਅਰਜੁਨ ਕਪੂਰ ਨੂੰ ਡੇਟ ਕਰਨ ਵਾਲੀ ਮਲਾਇਕਾ ਅਰੋੜਾ ਬਣਨਾ ਚਾਹੁੰਦੀ ਹੈ ਬੇਟੀ ਦੀ ਮਾਂ

written by Rupinder Kaler | June 25, 2021

ਮਲਾਇਕਾ ਅਰੋੜਾ ਹਮੇਸ਼ਾ ਆਪਣੇ ਅੰਦਾਜ਼ ਲਈ ਸੁਰਖੀਆਂ ਵਿੱਚ ਰਹਿੰਦੀ ਹੈ । ਮਲਾਇਕਾ ਦੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਹਮੇਸ਼ਾ ਇੱਕ ਸ਼ੀਸ਼ੇ ਵਾਂਗ ਲੋਕਾਂ ਦੇ ਸਾਹਮਣੇ ਰਹਿੰਦੀ ਹੈ । ਅਰਬਾਜ਼ ਖਾਨ ਨਾਲ ਤਲਾਕ ਹੋਵੇ ਜਾਂ ਫਿਰ ਅਰਜੁਨ ਕਪੂਰ ਨਾਲ ਡੇਟ ਕਰਨਾ, ਮੀਡੀਆ ਹਮੇਸ਼ਾ ਉਹਨਾਂ ਦਾ ਬੇਬਾਕ ਅੰਦਾਜ਼ ਪੇਸ਼ ਕਰਦਾ ਹੈ ।

Pic Courtesy: Instagram
ਹੋਰ ਪੜ੍ਹੋ : ਅਦਾਕਾਰਾ ਮਹਿਮਾ ਚੌਧਰੀ ਦੀਆਂ ਧੀ ਦੇ ਨਾਲ ਤਸਵੀਰਾਂ ਵਾਇਰਲ, ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਪਸੰਦ
malaika Pic Courtesy: Instagram
ਹਾਲ ਹੀ ਵਿੱਚ ਮਲਾਇਕਾ ਨੇ ਆਪਣੀ ਇੱਕ ਇੱਛਾ ਦੱਸੀ ਹੈ । ਜਿਸ ਕਰਕੇ ਉਹ ਇੱਕ ਵਾਰ ਫਿਰ ਚਰਚਾ ਵਿੱਚ ਹੈ । ਇੱਕ ਰਿਆਲਟੀ ਸ਼ੋਅ ਵਿੱਚ ਉਸ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਇੱਕ ਬੇਟੀ ਦੀ ਮਾਂ ਬਣਨਾ ਚਾਹੁੰਦੀ ਹੈ । ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਉਹ ਬੇਟੀ ਨੂੰ ਗੋਦ ਲੈਣਾ ਚਾਹੇਗੀ ।
malaika Pic Courtesy: Instagram
ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਚਾਹੁੰਦੀ ਆਈ ਹੈ ਕਿ ਉਹ ਇੱਕ ਬੇਟੀ ਦੀ ਮਾਂ ਬਣੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲਾਇਕਾ ਨੇ ਅਰਬਾਜ਼ ਖ਼ਾਨ ਤੋਂ ਤਲਾਕ ਲਿਆ ਹੈ, ਤੇ ਉਹ ਇੱਕ ਬੇਟੇ ਦੀ ਮਾਂ ਹੈ ।  

0 Comments
0

You may also like