ਮਲਾਇਕਾ ਅਰੋੜਾ ਨੇ ਆਪਣੇ ਬੇਟੇ ਨਾਲ ਸ਼ੇਅਰ ਕੀਤੀ ਤਸਵੀਰ, ਪ੍ਰਸ਼ੰਸਕ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ

Written by  Rupinder Kaler   |  November 04th 2019 12:56 PM  |  Updated: November 04th 2019 12:57 PM

ਮਲਾਇਕਾ ਅਰੋੜਾ ਨੇ ਆਪਣੇ ਬੇਟੇ ਨਾਲ ਸ਼ੇਅਰ ਕੀਤੀ ਤਸਵੀਰ, ਪ੍ਰਸ਼ੰਸਕ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ

ਮਲਾਇਕਾ ਅਰੋੜਾ ਏਨੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ । ਹਾਲ ਹੀ ਵਿੱਚ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਤੇ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ ਸੀ । ਇਸ ਤਸਵੀਰ ਵਿੱਚ ਮਲਾਇਕਾ ਤੇ ਉਸ ਦਾ ਬੇਟਾ ਇੱਕਠੇ ਦਿਖਾਈ ਦੇ ਰਹੇ ਹਨ । ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮਲਾਇਕਾ ਨੇ ਲਿਖਿਆ ਹੈ ‘ਜਦੋਂ ਬੇਟਾ ਏਨਾਂ ਚੰਗਾ ਬਣਕੇ ਮਾਂ ਦਾ ਖਿਆਲ ਰੱਖਦਾ ਹੈ’ ।

ਸੋਸ਼ਲ ਮੀਡੀਆ ਤੇ ਇਹ ਫੋਟੋ ਬਹੁਤ ਸ਼ੇਅਰ ਹੋ ਰਹੀ ਹੈ । ਇਸ ਫੋਟੋ ਨੂੰ ਜੈਕੀ-ਜੇ ਠੱਕਰ ਨਾਂਅ ਦੇ ਵਿਅਕਤੀ ਨੇ ਸ਼ੇਅਰ ਕੀਤਾ ਹੈ, ਤੇ ਇਸ ਦੇ ਨਾਲ ਹੀ ਸਵਾਲ ਕੀਤਾ ਹੈ ਕਿ ‘ਇਹ ਗਲਤ ਕਿਉਂ ਲੱਗ ਰਹੀ ਹੈ’ ।

ਇਸ ਤੇ ਵੱਖ ਵੱਖ ਲੋਕ ਵੱਖ ਵੱਖ ਕਮੈਂਟ ਕਰ ਰਹੇ ਹਨ । ਕਿਸੇ ਨੇ ਲਿਖਿਆ ਹੈ ਕਿ ਫੋਟੋ ਗਲਤ ਹੈ ਤੇ ਕਿਸੇ ਨੇ ਲਿਖਿਆ ਹੈ ਕਿ ਤੇਰੀ ਸੋਚ ਵਿੱਚ ਗਲਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲਾਇਕਾ ਅਰਜੁਨ ਕਪੂਰ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ ਕਿਉਂਕਿ ਮਲਾਇਕਾ ਅਰਬਾਜ਼ ਖ਼ਾਨ ਤੋਂ ਵੱਖ ਹੋ ਕੇ ਅਰਜੁਨ ਕਪੂਰ ਨਾਲ ਰਿਲੇਸ਼ਨ ਵਿੱਚ ਹੈ ।

https://twitter.com/Juvenile_Jack/status/1190544522905866241

https://www.instagram.com/p/B3GrE5ahnDo/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network