ਗਾਇਕ ਭੈਣਾਂ ਦੀ ਜੋੜੀ ਦੇ ਵੱਖ ਹੋਣ ਦੀਆਂ ਖ਼ਬਰਾਂ,ਜੋਤੀ ਲੈ ਕੇ ਆ ਰਹੀ ਹੈ ਆਪਣਾ ਗੀਤ

written by Shaminder | July 09, 2019

ਗਾਇਕ ਭੈਣਾਂ ਮਲਿਕਾ ਜੋਤੀ ਦੀ ਜੋੜੀ ਵੱਖ-ਵੱਖ ਹੋ ਚੁੱਕੀਆਂ ਹਨ । ਹੁਣ ਜੋਤੀ ਜੈ ਕੌਰ ਦੇ ਰੂਪ 'ਚ ਆਪਣਾ ਪਹਿਲਾ ਹਿੰਦੀ ਇੰਡੀਪੌਪ ਗੀਤ ਲੈ ਕੇ ਆ ਰਹੀ ਹੈ । ਦੱਸ ਦਈਏ ਕਿ ਜੋਤੀ ਨੇ ਇਹ ਫ਼ੈਸਲਾ ਮਲਿਕਾ ਵੱਲੋਂ ਵਿਆਹ ਮਗਰੋਂ ਗਾਇਕੀ ਵੱਲ ਧਿਆਨ ਨਾ ਦੇਣ ਕਾਰਨ ਵੱਖ ਗਾਣਾ ਕੱਢਣ ਦਾ ਫ਼ੈਸਲਾ ਲਿਆ ਹੈ ।
ਜੈ ਕੌਰ ਦਾ ਇਹ ਗਾਣਾ ਅਮਰਜੋਤ ਭਸੀਨ ਨੇ ਕੱਢਿਆ ਹੈ । ਜਿਨ੍ਹਾਂ ਨੇ ਗੀਤ ਦੀ ਚੋਣ ਤੋਂ ਲੈ ਕੇ ਵੀਡੀਓ ਸਣੇ ਪੂਰਾ ਕੰਮ ਨੇਪਰੇ ਚਾੜਿਆ ਹੈ । ਜੋਤੀ ਨੇ ਇਸ ਤੋਂ ਪਹਿਲਾਂ ਵੀ ਲਵ ਸ਼ਵ 'ਤੇ ਚਿਕਨ ਖੁਰਾਣਾ 'ਚ ਲਾਭ ਜੰਜੂਆ ਨਾਲ ਵੀ ਗੀਤ ਗਾਇਆ ਸੀ । ਜੋਤੀ ਯਾਨੀ ਜੈ ਕੌਰ ਦਾ ਕਹਿਣਾ ਹੈ ਕਿ ਮਲਿਕਾ ਦੇ ਕਾਰਨ ਉਨ੍ਹਾਂ ਨੇ ਆਪਣਾ ਕਾਫੀ ਸਮਾਂ ਖਰਾਬ ਕੀਤਾ ਹੈ ਹਾਲਾਂਕਿ ਉਹ ਵੱਖ ਹੋਣ ਦੇ ਫ਼ੈਸਲੇ ਤੋਂ ਦੁਖੀ ਵੀ ਹੈ । ਜੋਤੀ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਇੰਝ ਹੈ ਜਿਵੇਂ ਸਰੀਰ ਦਾ ਇੱਕ ਹਿੱਸਾ ਵੱਖ ਹੋਣ ਤੋਂ ਬਾਅਦ ਵੀ ਜਿਉਂਦੇ ਰਹਿਣਾ । ਦੱਸ ਦਈਏ ਕਿ ਇਸ ਗਾਇਕ ਭੈਣਾਂ ਦੀ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਜਿਸ 'ਚ ਮੁੰਡਾ ਮੰਗਦਾ ਬਦਾਮਾਂ ਵਾਲੀ ਖੀਰ ਕੁੜੀਏ,ਕੈਂਠੇ ਵਾਲਾ ਧਾਰ ਕੱਢਦਾ ਦੁੱਧ ਰਿੜਕੇ ਝਾਂਜਰਾ ਵਾਲੀ ਸਣੇ ਕਈ ਗੀਤ ਸ਼ਾਮਿਲ ਹਨ  ।
 

0 Comments
0

You may also like