ਪੰਜਾਬੀ ਐਕਟਰ ਮਲਕੀਤ ਰੌਣੀ ਨੇ ਪੰਜਾਬੀ ਗਾਇਕ ਪੰਮੀ ਬਾਈ ਦੇ ਲਈ ਖ਼ਾਸ ਪੋਸਟ ਪਾ ਕੇ ਦਿੱਤੀ ਜਨਮ ਦਿਨ ਦੀ ਵਧਾਈ

written by Lajwinder kaur | November 10, 2020

ਪੰਜਾਬੀ ਐਕਟਰ ਮਲਕੀਤ ਰੌਣੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਆਪਣੇ ਮਿੱਤਰ ਤੇ ਪੰਜਾਬੀ ਗਾਇਕ ਪੰਮੀ ਬਾਈ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ।

malkeet rauni wished happy birthday to pammi bai

ਉਨ੍ਹਾਂ ਨੇ ਕਪੈਸ਼ਨ ਚ ਲਿਖਿਆ ਹੈ- ਹੈਪੀ ਬਰਥਡੇਅ ਪੰਮੀ ਬਆ , ਬਹੁਤ ਬਹੁਤ ਮੁਬਾਰਕਾਂ’ । ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟ ਕਰਕੇ ਮੁਬਾਰਕਾਂ ਦੇ ਰਹੇ ਨੇ । ਵੱਡੀ ਗਣਿਤੀ ਚ ਇਸ ਪੋਸਟ ਉੱਤੇ ਲਾਈਕਸ ਵੀ ਆ ਚੁੱਕੇ ਨੇ ।

pami bai pic

ਭੰਗੜਾ ਕਿੰਗ ਪੰਮੀ ਬਾਈ ਦਾ ਜਨਮ 9 ਨਵੰਬਰ 1965 ਨੂੰ ਸੰਗਰੂਰ ਵਿੱਚ ਹੋਇਆ ਸੀ । ਪੰਮੀ ਦਾ ਅਸਲੀ ਨਾਂਅ ਪਰਮਜੀਤ ਸਿੰਘ ਸਿੱਧੂ ਹੈ। ਪੰਮੀ ਬਾਈ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਹ 200 ਤੋਂ ਵੱਧ ਗੀਤ ਲੋਕਾਂ ਦੇ ਨਾਂ ਕਰ ਚੁੱਕੇ ਹਨ । ਇਹ ਸਾਰੇ ਗੀਤ ਪੰਜਾਬੀ ਵਿਰਸੇ ਨੂੰ ਹੀ ਦਰਸਾਉਂਦੇ ਹਨ। ਪੰਮੀ ਬਾਈ ਨੇ ‘ਆਰੀ ਹਾਏ ਵੇ ਆਰੀ’, ‘ਜੀਅ ਨੀਂ ਜਾਣ ਨੂੰ ਕਰਦਾ ਰੰਗਲੀ ਦੁਨੀਆਂ ਤੋਂ’, ‘ਦੋ ਚੀਜ਼ਾਂ ਜੱਟ ਮੰਗਦਾ’, ‘ਮਿਰਜ਼ਾ’, ‘ਫੱਤੂ’, ‘ਪੱਗ’ ਤੇ ‘ਲੰਘ ਆ ਜਾ ਪੱਤਣ ਝਨਾ ਦਾ ਯਾਰ’, ਵਰਗੇ ਬਾਕਮਾਲ ਗੀਤ ਪੰਜਾਬੀਆਂ ਦੀ ਝੋਲੀ ਪਾਏ ਨੇ ।

rangli dunia pammi bai

You may also like