'ਮਲਕੀ ਕੀਮਾ' ਦੀ ਲੋਕ ਗਾਥਾ ਨੂੰ ਬਿਆਨ ਕਰਦਾ ਹੈ ਗਾਇਕ ਹਰਦੀਪ ਦਾ ਇਹ ਗੀਤ 

written by Shaminder | July 12, 2019

ਪੀਟੀਸੀ ਰਿਕਾਰਡਜ਼ ਪੇਸ਼ ਕਰਦੇ ਹਨ ਗਾਇਕ ਹਰਦੀਪ ਦੀ ਆਵਾਜ਼ 'ਚ ਨਵਾਂ ਗੀਤ 'ਮਲਕੀ ਕੀਮਾ'। ਇਸ ਲੋਕ ਗਾਥਾ ਨੂੰ ਬੜੇ ਹੀ ਖ਼ੂਬਸੂਰਤ ਆਵਾਜ਼ ਅਤੇ ਅੰਦਾਜ਼ 'ਚ ਪੇਸ਼ ਕੀਤਾ ਹੈ ਗਾਇਕ ਹਰਦੀਪ ਨੇ । ਗੀਤ ਨੂੰ ਸੰਗੀਤ ਦਿੱਤਾ ਹੈ ਤੇਜਵੰਤ ਕਿੱਟੂ ਨੇ ਅਤੇ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਨੂੰ ਜਾਰੀ ਕੀਤਾ ਗਿਆ ਹੈ ।
ਪੀਟੀਸੀ ਸਟੂਡੀਓ ਵੱਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਮਲਕੀ ਸਿੰਧ ਇਲਾਕੇ ਦੇ ਪਿੰਡ ਗੜ੍ਹ ਮੁਗਲਾਣੇ ਦੇ ਇੱਕ ਰਈਸ ਖਾਨਦਾਨ ਨਾਲ ਸਬੰਧ ਰੱਖਦੀ ਸੀ ਅਤੇ ਜੱਟ ਰਾਏ ਮੁਬਾਰਕ ਅਲੀ ਦੀ ਲਾਡਲੀ ਧੀ ਸੀ ਜਿਸ ਦੇ ਹੁਸਨ ਦੇ ਚਰਚੇ ਹਰ ਪਾਸੇ ਸਨ ।ਇਸ ਲੋਕ ਗਾਥਾ ਅਤੇ ਮਲਕੀ ਦੇ ਹੁਸਨ ਦੀ ਤਾਰੀਫ਼ 'ਚ ਕਈ ਗਾਇਕਾਂ ਨੇ ਗੀਤ ਗਾਏ ਹਨ ਅਤੇ ਇਸ ਗੀਤ ਨੂੰ ਹੁਣ ਹਰਦੀਪ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ ।
hardeep ptc studio new song malki keema hardeep ptc studio new song malki keema

0 Comments
0

You may also like